
ਕੇਸੀ ਵੇਣੂਗੋਪਾਲ ਨੇ ਦਿੱਤੇ ਸੰਕੇਤ, ਕਹਿ ਦਿੱਤੀ ਇਹ ਗੱਲ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਜੁਲਾਈ ਵਿਚ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਰਾਹੁਲ ਗਾਂਧੀ ਇਕ ਵਾਰ ਫਿਰ ਪਾਰਟੀ ਦੀ ਕਮਾਨ ਅਪਣੇ ਹੱਥਾਂ ਵਿਚ ਲੈ ਸਕਦੇ ਹਨ। ਸੀਨੀਅਰ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅਜਿਹੇ ਸੰਕੇਤ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਹੁਣ ਜ਼ਿਆਦਾ ਚਾਹੁਣ ਲੱਗਿਆ ਹੈ ਕਿ ਉਹ ਪਾਰਟੀ ਲੀਡਰਸ਼ਿਪ ਦੀ ਭੂਮਿਕਾ ਵਿਚ ਹੋਣ ਅਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਦੀ ਵਾਪਸੀ ਦੀ ਮੰਗ ਉੱਠਣ ਲੱਗੀ ਹੈ।
K. C. Venugopal
ਦੱਸ ਦਈਏ ਕਿ ਵੇਣੂਗੋਪਾਲ ਨੇ ਇਹ ਗੱਲ ਰਾਹੁਲ ਗਾਂਧੀ ਦੇ ਵਾਇਨਾਡ ਦੌਰੇ ਦੌਰਾਨ ਕਹੀ। ਕਾਂਗਰਸ ਸੰਗਠਨ ਦੇ ਇੰਚਾਰਜ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕੇਰਲ ਦੇ ਵਾਇਨਾਡ ਵਿਚ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੁਲਾਈ ਤੋਂ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਭਾਵਨਾਤਮਕ ਸੀ ਅਤੇ ਉਹ ਜਲਦ ਇਸ ਅਹੁਦੇ ‘ਤੇ ਵਾਪਸ ਆਉਣਗੇ।
Rahul gandhi
ਵੇਣੂਗੋਪਾਲ ਨੇ ਕਿਹਾ ਕਿ ਦੇਸ਼ ਇਕ ਮਹੱਤਵਪੂਰਨ ਦੌਰ ਵਿਚੋਂ ਲੰਘ ਰਿਹਾ ਹੈ। ਪਾਰਟੀ ਨੂੰ ਹੁਣ ਉਹਨਾਂ ਦੀ ਲੀਡਰਸ਼ਿਪ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਪਾਰਟੀ ਵਰਕਰ ਅਵਾਜ਼ ਚੁੱਕ ਰਹੇ ਹਨ, ਸਾਨੂੰ ਪੂਰੀ ਉਮੀਦ ਹੈ ਕਿ ਉਹ ਜਲਦ ਹੀ ਉਹਨਾਂ ਦੀ ਗੱਲ ਸੁਣਨਗੇ। ਦੱਸ ਦਈਏ ਕਿ ਕੁਝ ਮਹੀਨਿਆਂ ਬਾਅਦ ਕਾਂਗਰਸ ਦਾ ਇਕ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
Sonia Gandhi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
Congress