...ਹੋਰ ਵਿਗੜੇਗਾ ਤੁਹਾਡੇ ਘਰ ਦਾ ਬਜਟ, ਪਿਆਜ਼ ਦਾਲਾਂ ਤੋਂ ਬਾਅਦ ਮਹਿੰਗੀ ਹੋਣ ਵਾਲੀ ਹੈ ਇਹ ਚੀਜ਼
Published : Dec 20, 2019, 3:07 pm IST
Updated : Dec 20, 2019, 4:57 pm IST
SHARE ARTICLE
File Photo
File Photo

ਮਹਿੰਗਾਈ ਜਲਦ ਹੀ ਤੁਹਾਡੇ ਘਰ ਦਾ ਬਜਟ ਹੋਰ ਜ਼ਿਆਦਾ ਵਿਗਾੜਨ ਵਾਲੀ ਹੈ।

ਨਵੀਂ ਦਿੱਲੀ- ਮਹਿੰਗਾਈ ਜਲਦ ਹੀ ਤੁਹਾਡੇ ਘਰ ਦਾ ਬਜਟ ਹੋਰ ਜ਼ਿਆਦਾ ਵਿਗਾੜਨ ਵਾਲੀ ਹੈ। ਦੇਸ਼ 'ਚ ਪਿਆਜ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਭਾਰਤ 'ਚ ਚੀਨੀ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਗ੍ਰਾਹਕ ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਕੋਲ ਦਾਲਾਂ ਦਾ ਬਫਰ ਸਟਾਕ ਹੈ।

Sugar Sugar

ਉਹ ਅਪਣੇ ਬਫਰ ਸਟਾਕ ਵਿਚੋਂ ਕਰੀਬ 8.5 ਲੱਖ ਮੀਟ੍ਰਿਕ ਟਨ ਦਾਲਾਂ ਖੁੱਲ੍ਹੇ ਬਜ਼ਾਰ ਵਿਚ ਵੇਚੇਗੀ, ਇਸ ਨਾਲ ਨਿਸ਼ਚਿਤ ਤੌਰ ‘ਤੇ ਦਾਲਾਂ ਦੀਆਂ ਕੀਮਤਾਂ ਘਟ ਜਾਣਗੀਆਂ ਪਰ ਹੁਣ ਚੀਨੀ ਦੀਆਂ ਕੀਮਤਾਂ ਵਧਣ ਦਾ ਸ਼ੱਕ ਹੈ। ਚਾਲੂ ਵਿੱਤੀ ਵਰ੍ਹੇ 'ਚ 15 ਦਸੰਬਰ ਤਕ ਦੇਸ਼ ਦਾ ਚੀਨੀ ਉਤਪਾਦਨ 35% ਦੀ ਗਿਰਾਵਟ ਨਾਲ 4.58 ਮਿਲੀਅਨ ਟਨ 'ਤੇ ਆ ਗਿਆ ਹੈ।

Onion price to decrease from next week as fresh crop starts arrivingOnion

ਚੀਨੀ ਉਤਪਾਦਨ 'ਚ ਇਹ ਕਮੀ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹੋਣ ਵਾਲੇ ਉਤਪਾਦਨ 'ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਹੋਈ ਹੈ। ਇਹ ਜਾਣਕਾਰੀ ਭਾਰਤੀ ਚੀਨੀ ਮਿੱਲ ਐਸੋਸੀਏਸ਼ਨ (ਇਸਮਾ) ਨੇ ਦਿੱਤੀ। 2018-19 ਦੇ ਮਾਰਕੀਟਿੰਗ ਸਾਲ 'ਚ ਮਿਲਾਂ ਨੇ ਇਸ ਦੌਰਾਨ 70.5 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਸੀ।

pulsesPulses

ਸ਼ੂਗਰ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇਸਮਾ ਮੁਤਾਬਕ, 15 ਦਸੰਬਰ ਨੂੰ 406 ਖੰਡ ਮਿੱਲਾਂ ਗੰਨੇ ਦੀ ਪਿੜਾਈ ਕਰ ਰਹੀਆਂ ਸਨ, ਜਦੋਂ ਕਿ ਪਿਛਲੇ ਸਾਲ ਇਸੇ ਦਿਨ 473 ਮਿੱਲਾਂ ਚਾਲੂ ਸਨ। ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਉੱਤਰ ਪ੍ਰਦੇਸ਼ 'ਚ ਮਿੱਲਾਂ ਨੇ 15 ਦਸੰਬਰ ਤੱਕ 21.2 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ 'ਚ 18.9 ਲੱਖ ਟਨ ਤੋਂ ਵੱਧ ਹੈ।

Sugar Sugar

ਯੂ. ਪੀ. ਮਿੱਲਾਂ ਨੇ ਚਾਲੂ ਸੀਜ਼ਨ 'ਚ ਇਕ ਹਫ਼ਤਾ ਪਹਿਲਾਂ ਪਿੜਾਈ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਮਹਾਰਾਸ਼ਟਰ 'ਚ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ। ਮਹਾਰਸ਼ਟਰ 'ਚ ਮਿੱਲਾਂ ਨੇ ਪਿਛਲੇ ਸਾਲ ਦੇ 29 ਲੱਖ ਟਨ ਦੀ ਤੁਲਨਾ 'ਚ ਇਸ ਵਾਰ ਹੁਣ ਤਕ ਸਿਰਫ 7,66,000 ਟਨ ਉਤਪਾਦਨ ਕੀਤਾ ਹੈ।

 

ਇਸੇ ਤਰ੍ਹਾਂ ਤੀਜੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਕਰਨਾਟਕ ਨੇ ਇਸ ਸਾਲ 15 ਦਸੰਬਰ ਤਕ 10.6 ਲੱਖ ਟਨ ਉਤਪਾਦਨ ਕੀਤਾ ਹੈ, ਜੋ ਪਿਛਲੀ ਵਾਰ ਇਸ ਦੌਰਾਨ 13.9 ਲੱਖ ਟਨ ਸੀ। ​

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement