ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ 'ਤੇ ਭੜਕੇ ਮਨਜਿੰਦਰ ਸਿਰਸਾ, ਕਹੀ ਵੱਡੀ ਗੱਲ 
Published : Dec 20, 2021, 2:46 pm IST
Updated : Dec 20, 2021, 2:46 pm IST
SHARE ARTICLE
Manjinder Sirsa, Abhishek Singhvi
Manjinder Sirsa, Abhishek Singhvi

ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਲੋਕਾਂ ’ਤੇ ਤੁਸੀਂ ਕਾਰਵਾਈ ਨਹੀਂ ਕੀਤੀ।

 

ਨਵੀਂ ਦਿੱਲੀ -  ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਨੂੰ ਲੈ ਕੇ ਸਿੱਖਾਂ ’ਚ ਭਾਰੀ ਰੋਸ ਹੈ ਹਾਲਾਂਕਿ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ  ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਵੀ ਟਵੀਟ ਕੀਤਾ ਸੂ। ਉਨ੍ਹਾਂ ਨੇ ਅਪਣੇ ਟਵੀਟ ਵਿਚ ਲਿਖਿਆ ਕਿ ‘‘ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ’ਚ ਲਿੰਚਿੰਗ (ਭੀੜ ਵਲੋਂ ਕੁੱਟਮਾਰ ਕਰਨਾ) ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਕਰਵਾਈ ਕਰੋ, ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲਿਆ ਅਤੇ ਇਕ ਉਦਾਹਰਣ ਬਣਾਇਆ ਹੈ।  

file photo

ਅਭਿਸ਼ੇਕ ਸਿੰਘਵੀ ਦੇ ਇਸ ਟਵੀਟ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਵਾਬ ਦਿੰਦਿਆ ਕਿਹਾ ਕਿ  ਸਿੰਘਵੀ ਜੀ ਦੋਹਰੀ ਖੇਡ ਖੇਡਣਾ ਬੰਦ ਕਰੋ। ਮਨੂੰ ਸਿੰਘਵੀ ਜੋ ਕਿ ਦੋਹਾਂ ਪਾਸਿਆਂ ਦੀ ਗੱਲ ਕਰ ਰਿਹਾ ਹੈ, ਜੋ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿਰਸਾ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ, ਤੁਹਾਡਾ ਮੁੱਖ ਮੰਤਰੀ ਹੈ, ਤੁਹਾਡੀ ਹੀ ਪੁਲਿਸ ਹੈ ਅਤੇ ਤੁਹਾਡੀ ਇੰਟੈਲੀਜੈਂਸ ਬਿਊਰੋ ਹੈ। ਤੁਹਾਨੂੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ? ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਲੋਕਾਂ ’ਤੇ ਤੁਸੀਂ ਕਾਰਵਾਈ ਨਹੀਂ ਕੀਤੀ। ਹੁਣ ਤੁਸੀਂ ਫਿਰ ਉਸੇ ਲਾਈਨ ’ਤੇ ਤੁਰ ਰਹੇ ਹੋ, ਜਿਸ ਨੂੰ 1980 ਦੇ ਦਹਾਕੇ ’ਚ ਗਾਂਧੀ ਪਰਿਵਾਰ ਨੇ ਅਪਣਾਇਆ। 

ਸਿਰਸਾ ਨੇ ਅੱਗੇ ਕਿਹਾ ਕਿ ਪਹਿਲਾਂ ਸਿੱਖਾਂ ਦੇ ਗੁਰੂ ਧਾਮਾਂ ’ਤੇ ਹਮਲੇ ਕਰੋ, ਉਨ੍ਹਾਂ ਨੂੰ ਗੁੱਸਾ ਦਿਵਾਓ ਫਿਰ ਉਨ੍ਹਾਂ ਨੂੰ ਇਨਸਾਫ ਨਾ ਲੈਣ ਦਿਓ। ਇੱਥੋਂ ਤੱਕ ਕਿ ਉਨ੍ਹਾਂ ਨੂੰ ਅਤਿਵਾਦੀ ਘੋਸ਼ਿਤ ਕਰ ਕੇ ਉਨ੍ਹਾਂ ਨੂੰ ਮਰਵਾਉਣ ਦਾ ਕੰਮ ਕਰੋ। ਉਹ ਹੀ ਦੋਹਰੀ ਖੇਡ ਖੇਡਣਾ ਬੰਦ ਕਰੋ, ਜੋ ਇੰਦਰਾ ਗਾਂਧੀ ਨੇ ਸਿੱਖ ਧਰਮ ’ਤੇ ਹਮਲਾ ਕਰਨ, ਨਿਆਂ ਤੋਂ ਇਨਕਾਰ ਕਰਨ ਅਤੇ ਸਿੱਖਾਂ ਨੂੰ 80 ਦੇ ਦਹਾਕੇ ਵਾਂਗ ਭਿਆਨਕ ਚਰਿੱਤਰ ਕਰਨ ਲਈ ਖੇਡਿਆ ਸੀ। ਅੱਜ ਕਾਂਗਰਸ ਫਿਰ ਉਸੇ ਰਾਹ ’ਤੇ ਹੈ। ਮਨੂੰ ਸਿੰਘਵੀ ਦੇ ਇਸ ਟਵੀਟ ਤੋਂ ਇਹ ਗੱਲ ਸਪੱਸ਼ਟ ਹੈ ਕਿ ਖ਼ੁਦ ਦੀ ਸਰਕਾਰ ਅਤੇ ਖ਼ੁਦ ਹੀ ਕਾਰਵਾਈ ਤੋਂ ਦੌੜ ਰਹੇ ਹਨ ਅਤੇ ਸਾਨੂੰ ਮਰਵਾਉਣ ਦਾ ਕੰਮ ਕਰਨਾ ਚਾਹੁੰਦੇ ਹਨ। 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement