ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇ HRTC ਦੇ ਕੰਡਕਟਰ ਜੋਗਿੰਦਰ ਠਾਕੁਰ,17 ਸਾਲ ਤੋਂ ਬਗ਼ੈਰ ਛੁੱਟੀ ਲਏ ਨਿਭਾਅ ਰਹੇ ਹਨ ਸੇਵਾਵਾਂ 

By : KOMALJEET

Published : Dec 20, 2022, 12:22 pm IST
Updated : Dec 20, 2022, 12:22 pm IST
SHARE ARTICLE
 HRTC conductor Joginder Thakur
HRTC conductor Joginder Thakur

ਇੱਕ ਬੱਸ ਹਾਦਸੇ ਦੌਰਾਨ ਬਚੀ ਸੀ ਜੋਗਿੰਦਰ ਠਾਕੁਰ ਦੀ ਜਾਨ ਤਾਂ ਕੰਡਕਟਰ ਭਰਤੀ ਹੋਣ ਦਾ ਲਿਆ ਸੀ ਪ੍ਰਣ 


HRTC ਵਿਭਾਗ ਨੂੰ ਸੌਂਪਿਆ ਹਲਫ਼ਨਾਮਾ -'ਮੈਨੂੰ ਹਫ਼ਤਾਵਾਰੀ ਜਾਂ ਕੋਈ ਹੋਰ ਛੁੱਟੀ ਨਹੀਂ ਚਾਹੀਦੀ, ਮੈਂ 365 ਦਿਨ ਕੰਮ ਕਰਦਾ ਰਹਾਂਗਾ'


ਹਿਮਾਚਲ ਪ੍ਰਦੇਸ਼ : 'ਮੈਨੂੰ ਕੋਈ ਹਫਤਾਵਾਰੀ ਛੁੱਟੀ ਨਹੀਂ ਚਾਹੀਦੀ ਅਤੇ ਨਾ ਹੀ ਕੋਈ ਹੋਰ ਛੁੱਟੀ' ਮੈਂ 365 ਦਿਨ ਕੰਮ ਕਰਦਾ ਰਹਾਂਗਾ। ਅਜਿਹਾ ਹਲਫ਼ਨਾਮਾ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੇ ਕੰਡਕਟਰ ਜੋਗਿੰਦਰ ਠਾਕੁਰ ਨੇ ਐਚਆਰਟੀਸੀ ਪ੍ਰਬੰਧਕਾਂ ਨੂੰ ਦਿੱਤਾ ਹੈ, ਜੋ ਬਗ਼ੈਰ ਕੋਈ ਛੁੱਟੀ ਲਏ 17 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਕੰਡਕਟਰ ਜੋਗਿੰਦਰ ਠਾਕੁਰ ਨੇ 4 ਜੂਨ 2005 ਨੂੰ ਐਚਆਰਟੀਸੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੋਈ ਛੁੱਟੀ ਨਹੀਂ ਲਈ ਹੈ। ਜਦੋਂ ਐਚਆਰਟੀਸੀ ਨਾਹਨ ਡਿਪੂ ਵਿਖੇ ਉਸ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਨੇ ਇਕ ਵੀ ਛੁੱਟੀ ਨਹੀਂ ਲਈ।

ਐਚਆਰਟੀਸੀ ਦੇ ਕੰਡਕਟਰ ਜੋਗਿੰਦਰ ਠਾਕੁਰ ਦਾ ਕਹਿਣਾ ਹੈ ਕਿ 18 ਨਵੰਬਰ 2000 ਨੂੰ ਕੋਟੀ-ਧੀਮਾਨ ਰੂਟ 'ਤੇ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਵਿੱਚ 14 ਸਵਾਰੀਆਂ ਦੀ ਮੌਤ ਹੋ ਗਈ। ਇਸ ਬੱਸ ਵਿੱਚ ਜੋਗਿੰਦਰ ਠਾਕੁਰ ਵੀ ਸਵਾਰ ਸਨ ਪਰ ਉਸ ਦੀ ਜਾਨ ਬਚ ਗਈ। ਇਸ ਦੇ ਨਾਲ ਹੀ ਉਸ ਨੇ ਸੋਚਿਆ ਕਿ ਉਹ ਬੱਸ ਕੰਡਕਟਰ ਬਣ ਕੇ ਸਾਰੀ ਉਮਰ ਬਗ਼ੈਰ ਛੁੱਟੀ ਲਏ ਕੰਮ ਕਰੇਗਾ। ਉਹ 2005 ਵਿੱਚ ਕੰਡਕਟਰ ਵਜੋਂ ਭਰਤੀ ਹੋਇਆ ਸੀ, ਉਦੋਂ ਤੋਂ ਹੀ ਉਹ ਆਪਣੇ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ।

ਐਚਆਰਟੀਸੀ ਦੇ ਕੰਡਕਟਰ ਜੋਗਿੰਦਰ ਠਾਕੁਰ ਦਾ ਕਹਿਣਾ ਹੈ ਕਿ ਮੈਂ ਹੁਣ ਸੇਵਾਮੁਕਤ ਹੋਣ ਤੋਂ ਬਾਅਦ ਹੀ ਛੁੱਟੀ ਲਵਾਂਗਾ। ਮੈਂ ਦੂਜਿਆਂ ਲਈ ਪ੍ਰੇਰਨਾ ਬਣਨਾ ਚਾਹੁੰਦਾ ਹਾਂ। ਜੋਗਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਕੰਮ ਕਰਦਿਆਂ ਥੱਕ ਜਾਂਦਾ ਸੀ, ਪਰ ਹੁਣ ਬਿਨਾਂ ਛੁੱਟੀ ਦੇ ਕੰਮ ਕਰਨ ਦੀ ਆਦਤ ਪੈ ਗਈ ਹੈ। ਮੈਂ ਹੁਣ ਹਰ ਰੋਜ਼ ਨਵੀਂ ਊਰਜਾ ਨਾਲ ਕੰਮ 'ਤੇ ਜਾਂਦਾ ਹਾਂ। ਇਨ੍ਹਾਂ ਨੂੰ ਨਾਹਨ-ਘਾਟੋ ਮਾਰਗ 'ਤੇ ਤਾਇਨਾਤ ਕੀਤਾ ਗਿਆ ਹੈ। ਉਹ ਸਿਰਮੌਰ ਜ਼ਿਲ੍ਹੇ ਦੇ ਨਾਹਨ ਦੀ ਸੰਗਦਾਹ ਸਬ-ਡਿਵੀਜ਼ਨ ਦੇ ਰਾਜਨਾ ਦਾ ਰਹਿਣ ਵਾਲਾ ਹੈ।

ਨਾਹਨ ਡਿਪੂ ਦੇ ਬੱਸ ਅੱਡਾ ਇੰਚਾਰਜ ਸੁਖਰਾਮ ਦਾ ਕਹਿਣਾ ਹੈ ਕਿ ਸਾਡੇ ਕੋਲ ਮੌਜੂਦ ਰਿਕਾਰਡ ਅਨੁਸਾਰ ਕੰਡਕਟਰ ਜੋਗਿੰਦਰ ਠਾਕੁਰ ਨੇ ਕੋਈ ਛੁੱਟੀ ਨਹੀਂ ਲਈ ਹੈ। ਉਹ 17 ਸਾਲਾਂ 'ਚ ਇਕ ਵਾਰ ਵੀ ਛੁੱਟੀ 'ਤੇ ਨਹੀਂ ਗਏ ਹਨ। ਅਸੀਂ ਉਨ੍ਹਾਂ ਤੋਂ ਛੁੱਟੀ ਨਾ ਲੈਣ ਲਈ ਸਮੇਂ-ਸਮੇਂ 'ਤੇ ਹਲਫੀਆ ਬਿਆਨ ਲੈਂਦੇ ਹਾਂ। ਹਲਫ਼ਨਾਮਾ ਪਹਿਲਾਂ 2020 ਵਿੱਚ ਲਿਆ ਗਿਆ ਸੀ। ਹੁਣ 335 ਹਫ਼ਤਾਵਾਰੀ ਛੁੱਟੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ 19 ਅਕਤੂਬਰ 2022 ਨੂੰ ਦੁਬਾਰਾ ਹਲਫ਼ਨਾਮਾ ਲਿਆ ਗਿਆ ਸੀ।

ਕੰਡਕਟਰ ਜੋਗਿੰਦਰ ਠਾਕੁਰ ਨੂੰ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਕਾਰਪੋਰੇਸ਼ਨ ਮੈਨੇਜਮੈਂਟ ਹੋਰ ਕਰਮਚਾਰੀਆਂ ਨੂੰ ਵੀ ਰੂਟ 'ਤੇ ਬਿਹਤਰ ਸੇਵਾਵਾਂ ਦੇਣ ਅਤੇ ਅਨੁਸ਼ਾਸਨ 'ਚ ਰਹਿ ਕੇ ਕੰਮ ਕਰਨ ਲਈ ਆਪਣੀ ਮਿਸਾਲ ਦਿੰਦੇ ਹਨ।

Location: India, Himachal Pradesh

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement