
ਕਰਨਾਟਕ ਵਿਚ ਕਾਂਗਰਸ ਨੇ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ-ਹਾਜ਼ਰ ਰਹਿਣ ਵਾਲੇ ਚਾਰ ਵਿਧਾਇਕਾਂ ਨੂੰ ਐਤਵਾਰ ਨੂੰ ਨੋਟਿਸ ਜਾਰੀ ਕਰ ਕੇ........
ਬੰਗਲੌਰ : ਕਰਨਾਟਕ ਵਿਚ ਕਾਂਗਰਸ ਨੇ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ-ਹਾਜ਼ਰ ਰਹਿਣ ਵਾਲੇ ਚਾਰ ਵਿਧਾਇਕਾਂ ਨੂੰ ਐਤਵਾਰ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਕਿ ਦਲ ਬਦਲ ਵਿਰੋਧੀ ਕਾਨੂੰਨ ਤਹਿਤ ਕਿਉ ਨਾ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ? ਕਾਂਗਰਸੀ ਸੂਤਰਾਂ ਨੇ ਦਸਿਆ ਕਿ ਰਮੇਸ਼ ਜਾਰਕੀਹੋਲੀ, ਬੀ ਨਾਗੇਂਦਰ, ਉਮੇਸ਼ ਜਾਧਵ ਅਤੇ ਮਹੇਸ਼ ਕੁਮਾਤਾਹੱਲੀ ਨੂੰ ਨੋਟਿਸ ਭੇਜੇ ਗਏ ਹਨ।
Umesh Jadhav
ਜਾਰਕੀਹੋਲੀ ਨੂੰ ਹਾਲ ਹੀ 'ਚ ਮੰਤਰੀ ਮੰਡਲ ਫੇਰਬਦਲ ਵਿਚ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ ਜਿਸ ਕਾਰਨ ਉਹ ਬਹੁਤ ਨਾਖ਼ੁਸ਼ ਦੱਸੇ ਜਾ ਰਹੇ ਹਨ। ਚਾਰਾਂ ਵਿਧਾਇਕਾਂ ਦੇ ਸ਼ੁਕਰਵਾਰ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਬੈਠਕ ਵਿਚ ਸ਼ਾਮਲ ਨਾ ਹੋਣ 'ਤੇ ਪਾਰਟੀ ਵਿਚ ਦਰਾੜ ਸਾਹਮਣੇ ਆਈ ਹੈ। ਸੂਬੇ ਵਿਚ ਜੇਡੀ(ਐਸ) ਨਾਲ ਪਾਰਟੀ ਦੀ ਗਠਜੋੜ ਸਰਕਾਰ ਨੂੰ ਡੇਗਣ ਦੀ ਭਾਜਪਾ ਦੀ ਕਥਿਤ ਕੋਸ਼ਿਸ਼ ਵਿਰੁਧ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਇਹ ਬੈਠਕ ਬੁਲਾਈ ਗਈ ਸੀ।
Ramesh Jarkiholi
ਚਾਰ ਵਿਧਾਇਕਾਂ ਦੀ ਗ਼ੈਰ-ਹਾਜ਼ਰੀ ਨਾਲ ਸੱਤ ਮਹੀਨੇ ਪੁਰਾਣੀ ਕਾਂਗਰਸ-ਜਦ (ਐਸ) ਸਰਕਾਰ 'ਤੇ ਅਜੇ ਕੋਈ ਖਤਰਾ ਨਹੀਂ ਹੈ। ਨਾਲ ਹੀ ਇਹ ਸੰਕੇਤ ਵੀ ਮਿਲਿਆ ਕਿ ਕਾਂਗਰਸ ਵਿਚ ਸੱਭ ਕੁੱਝ ਠੀਕ ਨਹੀਂ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿਧਾਰਮਈਆ ਕੋਲੋਂ ਜਾਰਕੀਹੋਲੀ
Mahesh Kumathalli
ਤੋਂ ਉਨ੍ਹਾਂ ਮੀਡੀਆ ਰੀਪੋਰਟਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਭਾਜਪਾ 'ਚ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਦਿੱਲੀ ਤੇ ਮੁੰਬਈ 'ਚ ਭਗਵਾਂ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਸਬੰਧੀ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। (ਏਜੰਸੀ)