
ਹਾਰਦਿਕ ਦੇ ਪਿਤਾ ਨੇ ਕਿਹਾ ਕਿ ਇਹਨਾਂ ਦਾ ਵਿਆਹ 27 ਜਨਵਰੀ ਨੂੰ ਸੁਰੇਂਦਰ ਨਗਰ ਦੇ ਡਿਗਸਰ ਪਿੰਡ ਵਿਚ ਹੋਵੇਗਾ।
ਗਾਂਧੀਨਗਰ : ਪਾਟੀਦਾਰ ਨੇਤਾ ਹਾਰਦਿਕ ਪਟੇਲ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਉਹਨਾਂ ਦਾ ਵਿਆਹ 26-27 ਜਨਵਰੀ ਨੂੰ ਸੁਰੇਂਦਰ ਨਗਰ ਵਿਚ ਹੋਵੇਗਾ । ਜਾਣਕਾਰੀ ਮੁਤਾਬਕ ਉਹਨਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਜਾਵੇਗਾ। ਹਾਰਦਿਕ ਦੇ ਪਿਤਾ ਭਰਤ ਪਟੇਲ ਅਤੇ ਉਹਨਾਂ ਦੇ ਨੇੜਲੇ ਨਿਖਿਲ ਸਵਾਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ। 25 ਸਾਲ ਦੇ ਹਾਰਦਿਕ ਪਟੇਲ ਦਾ ਵਿਆਹ ਕਿੰਜਲ ਪਾਰਿਖ ਨਾਲ ਹੋਣ ਜਾ ਰਿਹਾ ਹੈ।
Hardik Patel and Kinjal Parikh
ਕਿੰਜਲ ਮੂਲ ਤੌਰ 'ਤੇ ਵੀਰਾਮਗਾਮ ਦੀ ਰਹਿਣ ਵਾਲੀ ਹੈ ਅਤੇ ਉਹਨਾਂ ਦਾ ਪਰਵਾਰ ਹੁਣ ਸੂਰਤ ਵਿਚ ਰਹਿੰਦਾ ਹੈ। ਹਾਰਦਿਕ ਵੀ ਅਹਿਮਦਾਬਾਦ ਜ਼ਿਲ੍ਹੇ ਦੇ ਵੀਰਾਮਗਾਮ ਜ਼ਿਲ੍ਹੇ ਦੇ ਇਕ ਪਿੰਡ ਚੰਦਨ ਨਗਰੀ ਦੇ ਰਹਿਣ ਵਾਲੇ ਹਨ। ਹਾਰਦਿਕ ਦੇ ਪਿਤਾ ਨੇ ਕਿਹਾ ਕਿ ਇਹਨਾਂ ਦਾ ਵਿਆਹ 27 ਜਨਵਰੀ ਨੂੰ ਸੁਰੇਂਦਰ ਨਗਰ ਦੇ ਡਿਗਸਰ ਪਿੰਡ ਵਿਚ ਹੋਵੇਗਾ।
Marriage
ਹਾਰਦਿਕ ਦੇ ਪਿਤਾ ਨੇ ਦੱਸਿਆ ਕਿ ਹਾਲਾਂਕਿ ਉਹਨਾਂ ਦਾ ਪਰਵਾਰ ਇਹ ਚਾਹੁੰਦਾ ਹੈ ਕਿ ਦੋਹਾਂ ਦਾ ਵਿਆਹ ਉਂਝਾ ਵਿਖੇ ਉਮਿਆ ਧਾਮ ਵਿਚ ਹੋਵੇ, ਪਰ ਕੋਰਟ ਨੇ ਹਾਰਦਿਕ ਦੇ ਉਂਝਾ ਦਾਖਲ ਹੋਣ 'ਤੇ ਰੋਕ ਲਗਾਈ ਹੋਈ ਹੈ।ਭਰਤ ਪਟੇਲ ਮੁਤਾਬਕ ਕਿੰਜਲ ਪਟੇਲ ਪਾਰਿਖ-ਪਟੇਲ ਸਮੁਦਾਇ ਤੋਂ ਹੈ। ਕਿੰਜਲ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਹੁਣ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ।