
ਹੁਣ ਕੰਪਨੀ ਨੇ ਯੂਜ਼ਰਸ ਡਿਮਾਂਡ ਨੂੰ ਸਮਝਦੇ ਹੋਏ ਨਵਾਂ ਪਲਾਨ ਜਾਰੀ ਕੀਤਾ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਅਪਣੇ Useres ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ ਹੁਣ ਅਜਿਹਾ ਪਲਾਨ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰਸ ਨੂੰ ਰੋਜ਼ 2.5 ਰੁਪਏ ਯਾਨੀ ਢਾਈ ਰੁਪਏ ਵਿਚ 2GB ਐਕਸਟਰਾ ਡੇਟਾ ਦਿੱਤਾ ਜਾ ਰਿਹਾ ਹੈ। ਅਪਣੇ ਪਲਾਨਸ ਦੁਆਰਾ ਰਿਲਾਇੰਸ ਜੀਓ ਨੇ ਅਕਤੂਬਰ 2019 ਵਿਚ 91 ਲੱਖ ਨਵੇਂ ਯੂਜ਼ਰਸ ਨੂੰ ਅਪਣੇ ਨੈਟਵਰਕ ਨਾਲ ਜੋੜਿਆ ਹੈ।
Jio ਹੁਣ ਕੰਪਨੀ ਨੇ ਯੂਜ਼ਰਸ ਡਿਮਾਂਡ ਨੂੰ ਸਮਝਦੇ ਹੋਏ ਨਵਾਂ ਪਲਾਨ ਜਾਰੀ ਕੀਤਾ ਹੈ। ਕੰਪਨੀ ਨੇ ਅਪਣੇ ਯੂਜ਼ਰਸ ਲਈ 251 ਰੁਪਏ ਦਾ ਪ੍ਰੀਪੇਡ ਐਡ-ਆਨ ਪਲਾਨ ਜਾਰੀ ਕੀਤਾ ਹੈ। ਇਕ ਮਹੀਨੇ ਤੋਂ ਜ਼ਿਆਦਾ ਦੀ ਵੈਲਡਿਟੀ ਦੇ ਨਾਲ ਆਉਣ ਵਾਲੇ ਇਸ ਪਲਾਨ ਵਿਚ ਯੂਜ਼ਰਸ ਨੂੰ ਰੋਜ਼ਾਨਾ 2GB ਐਕਸਟਰਾ ਡੇਟਾ ਬੈਨੇਫਿਟ ਦਿੱਤਾ ਜਾ ਰਿਹਾ ਹੈ। ਰਿਲਾਇੰਸ ਜੀਓ ਕੋਲ ਮੌਜੂਦਾ ਪਲਾਨ ਤੇ 6GB ਤਕ ਐਕਸਟਰਾ ਡੇਟਾ ਆਫਰ ਕਰਨ ਵਾਲੇ ਕਈ ਐਡ-ਆਨ ਪੈਕਸ ਮੌਜੂਦ ਹਨ।
Jio ਉੱਥੇ ਹੀ 251 ਰੁਪਏ ਵਾਲਾ ਐਡ-ਆਨ ਪੈਕ ਇਸ ਵਿਚ ਥੋੜਾ ਅਲੱਗ ਹੈ। ਜੀਓ ਕ੍ਰਿਕਟ ਨਾਮ ਨਾਲ ਪਾਪੁਲਰ ਇਸ ਪਲਾਨ ਵਿਚ ਕੰਪਨੀ ਯੂਜ਼ਰਸ ਨੂੰ ਰੋਜ਼ 2GB ਡੇਟਾ ਆਫਰ ਕਰ ਰਹੀ ਹੈ। ਯੂਜ਼ਰਸ ਇਸ ਐਡ-ਆਨ ਪੈਕ ਨੂੰ ਅਪਣੇ ਮੌਜੂਦਾ ਪਲਾਨ ਨਾਲ ਸਬਸਕ੍ਰਾਈਬਰ ਕਰਵਾ ਸਕਦਾ ਹੈ। ਪਲਾਨ ਦੀ ਵੈਲਿਡਿਟੀ 51 ਦਿਨ ਦੀ ਹੈ।
Jio Usersਇਸ ਹਿਸਾਬ ਨਾਲ ਇਸ ਪਲਾਨ ਨਾਲ ਯੂਜ਼ਰਸ ਨੂੰ ਰੋਜ਼ 2 ਜੀਬੀ ਡੇਟਾ ਲਈ 2.46 ਰੁਪਏ ਦੇਣੇ ਪੈਂਦੇ ਹਨ। ਡੇਟਾ ਐਡ-ਆਨ ਪੈਕ ਹੋਣ ਕਾਰਨ ਇਸ ਵਿਚ ਕਾਲਿੰਗ ਜਾਂ ਫ੍ਰੀ SMS ਬੈਨਿਫਿਟ ਆਫਰ ਨਹੀਂ ਕੀਤਾ ਜਾ ਰਿਹਾ। ਅਜਿਹੇ ਵਿਚ ਜੇ ਕੋਈ ਯੂਜ਼ਰ 399 ਰੁਪਏ ਦਾ ਪਲਾਨ ਨੂੰ ਯੂਜ਼ ਕਰਦੇ ਹੋਏ 251 ਰੁਪਏ ਵਾਲੇ ਇਸ ਡੇਟਾ ਐਡ-ਆਨ ਪੈਕ ਨਾਲ ਰਿਚਾਰਜ ਕਰਦਾ ਹੈ ਤਾਂ ਉਸ ਨੂੰ ਰੋਜ਼ 3.5GB ਡੇਟਾ ਮਿਲੇਗਾ।
Jio Usersਦਸ ਦਈਏ ਕਿ ਇਸ ਪਲਾਨ ਨੂੰ ਮੌਜੂਦ ਪਲਾਨ ਨਾਲ ਰਿਚਾਰਜ ਕਰਨ ਤੇ ਇਹ ਕਿਊ ਹੋ ਜਾਵੇਗਾ। ਅਜਿਹੇ ਵਿਚ ਬਿਹਤਰ ਹੈ ਕਿ ਇਸ ਨੂੰ ਯੂਜ਼ਰ My Jio ਐਪ ਵਿਚ ਦਿੱਤੇ ਗਏ My Vouchers ਸੈਕਸ਼ਨ ਵਿਚ ਜਾ ਕੇ ਐਕਟੀਵੇਟ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।