
ਜਿਓ ਨੇ ਲਗਭਗ 91 ਲੱਖ ਗ੍ਰਾਹਕਾ ਨੂੰ ਆਪਣੇ ਨਾਲ ਜੋੜਿਆ-ਰਿਪੋਰਟ
ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਸਾਲ 2019 ਵਿਚ ਵੀ ਆਪਣਾ ਦਬਦਬਾ ਕਾਇਮ ਰੱਖਿਆ ਹੈ। ਜਾਣਕਾਰੀ ਅਨੁਸਾਰ ਅਕਤੂਬਰ ਵਿਚ ਜਿਓ ਨੇ ਲਗਭਗ 91 ਲੱਖ ਗ੍ਰਾਹਕਾ ਨੂੰ ਆਪਣੇ ਨਾਲ ਜੋੜਿਆ ਹੈ। ਇਸ ਤੋਂ ਇਹ ਸਾਫ ਪ੍ਰਤੀਤ ਹੁੰਦਾ ਹੈ ਕਿ ਕੰਪਨੀ ਦੇ IUC ਚਾਰਜ ਵਧਾਉਣ ਦੇ ਬਾਵਜੂਦ ਵੀ ਗ੍ਰਾਹਕਾਂ ਨੇ ਰਿਲਾਇੰਸ ਜਿਓ ਦਾ ਸਿੱਮ ਖਰੀਦਿਆ ਹੈ।
Photo
ਦੱਸ ਦਈਏ ਕਿ ਕੰਪਨੀ ਨੇ ਦੂਜੇ ਨੈੱਟਵਰਕ 'ਤੇ ਕਾਲ ਕਰਨ ਦੇ ਲਈ ਯੂਜ਼ਰਾ ਤੋਂ 6 ਪੈਸੇ ਚਾਰਜ ਲੈਣ ਦਾ ਐਲਾਨ ਕੀਤਾ ਸੀ। ਦੱਸਿਆ ਗਿਆ ਹੈ ਕਿ ਮੋਬਾਇਲ ਗ੍ਰਾਹਕਾਂ ਦੀ ਸੰਖਿਆ 1,195,24 ਤੋਂ ਵੱਧ ਕੇ 1,204,85 ਹੋ ਗਈ ਹੈ।
Photo
ਮੀਡੀਆ ਰਿਪੋਰਟਾ ਅਨੁਸਾਰ ਜੇਕਰ ਅੰਕੜਿਆ 'ਤੇ ਨਜ਼ਰ ਮਾਰੀ ਜਾਵੇ ਤਾਂ ਰਿਲਾਇੰਸ ਜਿਓ ਦੇ 91,01,934, ਭਾਰਤੀ ਏਅਰਟੈੱਲ ਦੇ 81974, ਵੋਡਾਫੋਨ ਆਈਡੀਆ ਦੇ 1,89,901 ਗ੍ਰਾਹਕ ਹਨ। ਵੋਡਾਫੋਨ ਦੇ ਮਾਰਕਿੰਟ ਸ਼ੇਅਰ 31.49% , ਰਿਲਾਇਸ ਜਿਓ ਦਾ ਮਾਰਕਿੰਟ ਸ਼ੇਅਰ 30.79 %,ਅਤੇ ਭਾਰਤੀ ਏਅਰਟੈਲ ਦਾ ਮਾਰਕਿੰਟ ਸ਼ੇਅਰ 27.25% ਹੈ।
Photo
ਰਿਲਾਇੰਸ ਜਿਓ ਨਵੇਂ ਸਾਲ ਦੇ ਮੌਕੇ 'ਤੇ ਗ੍ਰਾਹਕਾਂ ਦੇ ਲਈ '2020 ਹੈਪੀ ਨਿਊ ਈਅਰ ਆਫਰ' ਲੈ ਕੇ ਆਈ ਹੈ। ਇਸ ਆਫਰ ਦੇ ਅਧੀਨ ਯੂਜ਼ਰ ਸਿਰਫ ਇਕ ਵਾਰ ਰਿਚਾਰਜ ਕਰਾ ਕੇ ਪੂਰੇ ਸਾਲ ਤੱਕ ਮੁਫ਼ਤ ਅਨ-ਲਿਮਟਿਡ ਸਵਰਿਸ ਦਾ ਫਾਇਦਾ ਪਾ ਸਕਣਗੇ। ਜਿਓ ਦੇ '2020 ਹੈਪੀ ਨਿਉ ਈਅਰ ਆਫਰ' ਆਫਰ ਵਿਚ ਯੂਜ਼ਰ ਨੂੰ 2020 ਰੁਪਏ ਦਾ ਰਿਚਾਰਜ ਕਰਾਉਣ 'ਤੇ ਇਕ ਸਾਲ ਤੱਕ ਅਨਲਿਮਟਿਡ ਸਰਵਿਸਜ਼ ਮਿਲੇਗੀ। ਇਸ ਆਫਰ ਦੀ ਵੈਲਡਿਟੀ 365 ਦਿਨ ਭਾਵ ਇਕ ਸਾਲ ਦੀ ਹੈ।