ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ 'ਤੇ ਲਗਾਈ ਪਾਬੰਦੀ
Published : Jan 21, 2022, 8:43 pm IST
Updated : Jan 21, 2022, 8:44 pm IST
SHARE ARTICLE
Vikram Sahay
Vikram Sahay

35ਯੂ-ਟਿਊਬ ਚੈਨਲਾਂ ਨੂੰ ਬੈਨ , 2 ਟਵਿੱਟਰ ਅਕਾਉਂਟਸ, 2 ਇੰਸਟਾਗ੍ਰਾਮ ਅਕਾਉਂਟਸ, 2 ਵੈੱਬਸਾਈਟਾਂ ਸਮੇਤ ਇੱਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਜਾਰੀ ਕੀਤੇ ਨਿਰਦੇਸ਼

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਵਾਰ ਫਿਰ 35ਯੂ-ਟਿਊਬ ਚੈਨਲਾਂ ਨੂੰ ਬੈਨ , 2 ਟਵਿੱਟਰ ਅਕਾਉਂਟਸ, 2 ਇੰਸਟਾਗ੍ਰਾਮ ਅਕਾਉਂਟਸ, 2 ਵੈੱਬਸਾਈਟਾਂ ਸਮੇਤ ਇੱਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

You TubeYou Tube

ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ ਅਕਾਊਂਟ ਅਤੇ 1 ਫੇਸਬੁੱਕ ਅਕਾਊਂਟ ਵੀ ਬੈਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੈਨਲ ਗੁਆਂਢੀ ਦੇਸ਼ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ। ਇਹ ਸਾਰੇ ਚੈਨਲ ਅਤੇ ਵੈੱਬਸਾਈਟਾਂ ਭਾਰਤ ਖ਼ਿਲਾਫ਼ ਪ੍ਰੋਪੋਗੈਂਡਾ ਫੈਲਾਉਣ 'ਚ ਲੱਗੇ ਹੋਏ ਸਨ। ਇਹ ਜਾਣਕਾਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ।

vikram-sahayvikram-sahay

ਇਨ੍ਹਾਂ ਚੈਨਲਾਂ ਦੇ 12 ਮਿਲੀਅਨ ਸਬਸਕ੍ਰਾਈਬਰ ਸਨ ਅਤੇ ਇਨ੍ਹਾਂ ਦੇ ਵਿਊਜ਼ ਮਿਲੀਅਨ ਵਿੱਚ ਸਨ। ਇਨ੍ਹਾਂ ਸਾਰੇ ਚੈਨਲਾਂ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਸੀ। ਵਿਕਰਮ ਸਹਾਏ ਨੇ ਦੱਸਿਆ ਕਿ ਇਹ ਸਾਰੇ ਚੈਨਲ ਅਤੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾਂਦੇ ਹਨ ਅਤੇ ਭਾਰਤ ਵਿਰੋਧੀ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਵੀ ਭਾਰਤ ਵਿਰੋਧੀ ਪ੍ਰਚਾਰ ਕਰਨ ਦੇ ਦੋਸ਼ 'ਚ 20 ਯੂ-ਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ 'ਤੇ ਪਾਬੰਦੀ ਲਗਾਈ ਗਈ ਸੀ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਅਸੀਂ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖਬਰਾਂ ਫੈਲਾਉਣ ਵਾਲੀਆਂ ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।

ਯੂਟਿਊਬ ਚੈਨਲ ਅਤੇ ਵੈੱਬਸਾਈਟ ਪਾਕਿਸਤਾਨ ਤੋਂ ਚਲਾਏ ਜਾ ਰਹੇ ਪ੍ਰਚਾਰ ਨੈੱਟਵਰਕ ਨਾਲ ਸਬੰਧਤ ਹਨ ਅਤੇ ਭਾਰਤ ਨਾਲ ਸਬੰਧਤ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਫਰਜ਼ੀ ਖ਼ਬਰਾਂ ਫੈਲਾ ਰਹੇ ਸਨ। ਇਹ ਸੂਚਨਾ ਯੁੱਧ ਦਾ ਨਵਾਂ ਤਰੀਕਾ ਹੈ ਅਤੇ ਸਰਕਾਰ ਇਸ ਬਾਰੇ ਸਖ਼ਤ ਹੋ ਗਈ ਹੈ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement