
ਟੈਕਰ 'ਚ ਵੈਲਡਿੰਗ ਕਰਦੇ ਸਮੇਂ ਹੋਇਆ ਹਾਦਸਾ
ਪਾਣੀਪਤ: ਹਰਿਆਣਾ ਦੇ ਪਾਣੀਪਤ 'ਚ ਰਿਫਾਇਨਰੀ ਦੇ ਕੋਲ ਸਥਿਤ ਚੌਕ 'ਤੇ ਸ਼ਨੀਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕੈਮੀਕਲ ਨਾਲ ਭਰੇ ਕੈਂਟਰ ਵਿੱਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਕੈਂਟਰ ਦੇ ਪਰਖੱਚੇ ਉੱਡ ਗਏ। ਇਸ ਕਾਰਨ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 1 ਗੰਭੀਰ ਜ਼ਖਮੀ ਹੋ ਗਿਆ।
ਹੋਰ ਵੀ ਪੜ੍ਹੋ: ਇਟਲੀ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ
ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਰਾਹਗੀਰ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਜਿੱਥੋਂ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਵੀ ਪੜ੍ਹੋ: ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ, ਹੁਣ 9 ਵਜੇ ਖੁੱਲਣਗੇ ਸਕੂਲ
ਸਦਰ ਥਾਣਾ ਅਨੁਸਾਰ ਰਿਫਾਇਨਰੀ ਰੋਡ 'ਤੇ ਕੈਮੀਕਲ ਟੈਂਕਰ 'ਚ ਧਮਾਕਾ ਹੋਣ ਕਾਰਨ ਜੁਨੈਦ ਵਾਸੀ ਘਟਮਪੁਰ ਉੱਤਰ ਪ੍ਰਦੇਸ਼ ਅਤੇ ਪੱਪੂ ਵਾਸੀ ਗੋਪਾਲ ਕਾਲੋਨੀ ਪਾਣੀਪਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ 'ਚ ਹੁਸੈਨ ਵਾਸੀ ਖਟਮਲਪੁਰ, ਉੱਤਰ ਪ੍ਰਦੇਸ਼ ਜ਼ਖਮੀ ਹੋ ਗਿਆ ਹੈ। ਜਿਸਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਮਰਨ ਵਾਲਿਆਂ ਵਿਚ ਇਕ ਟੈਂਕਰ ਡਰਾਈਵਰ ਅਤੇ ਦੂਜਾ ਇਲੈਕਟ੍ਰੀਸ਼ੀਅਨ ਸੀ।