ਬਲਾਤਕਾਰੀ ਕਾਤਲ ਦੀ ਰਿਹਾਈ ਹੋ ਰਹੀ ਹੈ ਜਾਂ ਜਵਾਈ ਦਾ ਸਵਾਗਤ ਹੋ ਰਿਹਾ ਹੈ?- ਸਵਾਤੀ ਮਾਲੀਵਾਲ 

By : KOMALJEET

Published : Jan 21, 2023, 6:32 pm IST
Updated : Jan 21, 2023, 6:32 pm IST
SHARE ARTICLE
Swati Maliwal (file photo)
Swati Maliwal (file photo)

ਸੌਦਾ ਸਾਧ ਦੀ ਪੈਰੋਲ 'ਤੇ ਭੜਕੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਕੀਤੇ ਤਿੱਖੇ ਸਵਾਲ

ਨਵੀਂ ਦਿੱਲੀ : ਸੌਦਾ ਸਾਧ ਨੂੰ ਦੋ ਮਹੀਨੇ ਬਾਅਦ ਫਿਰ ਪੈਰੋਲ ਮਿਲੀ ਹੈ ਜਿਸ ਦਾ ਪੰਥਕ ਅਤੇ ਕਈ ਸਿਆਸੀ ਧਿਰਾਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਸਾਧ ਦੀ ਪੈਰੋਲ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਬਲਾਤਕਾਰੀ ਕਾਤਲ ਦੀ ਰਿਹਾਈ ਹੋ ਰਹੀ ਹੈ ਜਾਂ ਜਵਾਈ ਦਾ ਸਵਾਗਤ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਤੋਂ ਰਿਹਾ ਹੋ ਕੇ ਕਾਫਲੇ ਸਮੇਤ ਸੌਦਾ ਸਾਧ ਦੇ ਬਾਹਰ ਆਉਂਦੇ ਸਮੇਂ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

ਸਵਾਤੀ ਮਾਲੀਵਾਲ ਨੇ ਸਖ਼ਤ ਲਹਿਜ਼ੇ ਵਿਚ ਸਵਾਲ ਵੀ ਪੁੱਛੇ ਹਨ। ਉਨ੍ਹਾਂ ਕਿਹਾ, ''ਬਲਾਤਕਾਰੀ ਕਾਤਲ ਦੀ ਰਿਹਾਈ ਹੋ ਰਹੀ ਹੈ ਜਾਂ ਜਵਾਈ ਦਾ ਸਵਾਗਤ ਹੋ ਰਿਹਾ ਹੈ? ਇਸ ਦੀ ਸੁਰੱਖਿਆ 'ਤੇ ਕਿੰਨੇ ਕਰੋੜ ਰੁਪਏ ਖ਼ਰਚ ਹੁੰਦੇ ਹਨ? ਜੇਲ੍ਹ ਵਿਚ ਇਸ ਨੂੰ ਕਿਹੜੀ-ਕਿਹੜੀ ਸਹੂਲਤ ਮਿਲਦੀ ਹੈ? ਸਰਕਾਰ ਵਿਚ ਕਿਹੜੇ-ਕਿਹੜੇ ਮੰਤਰੀ ਇਸ ਦੇ ਭਗਤ ਹਨ?''

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement