ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਫਿਰ ਬਦਲਿਆ ਮੌਸਮ ਦਾ ਮਿਜਾਜ਼  
Published : Feb 21, 2020, 12:04 pm IST
Updated : Feb 21, 2020, 12:04 pm IST
SHARE ARTICLE
In himachal pradesh shimla received a fresh spell of overnight snow
In himachal pradesh shimla received a fresh spell of overnight snow

ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਸ਼ਿਮਲਾ ਵਿਚ ਅਗਲੇ ਦੋ ਦਿਨਾਂ...

ਨਵੀਂ ਦਿੱਲੀ: ਬੀਤੀ ਰਾਤ ਹਿਮਾਚਲ ਦੇ ਕਈ ਇਲਾਕਿਆਂ 'ਚ ਬਰਫਬਾਰੀ ਅਤੇ ਬਾਰਸ਼ ਹੋਈ। ਜਿਸ ਨਾਲ ਨਾਰਕੰਡਾ ਸੜਕ ਬੰਦ ਹੋ ਗਈ ਅਤੇ ਕੁਫ਼ਰੀ, ਖੜ੍ਹਾਪੱਥਰ ਦੀ ਸੜਕਾਂ 'ਤੇ ਬਰਫ ਕਰ ਕੇ ਫਿਸਲਣ ਵੱਧ ਗਈ ਹੈ। ਸੂਬੇ 'ਚ ਯੈਲੋ ਅਲਰਟ ਦਾ ਅਸਰ ਨਜ਼ਰ ਆਇਆ। ਸ਼ਿਮਲਾ 'ਚ ਵੀ ਕਈ ਥਾਂਵਾਂ 'ਤੇ ਖੂਬ ਬਾਰਸ਼ ਹੋਈ ਅਤੇ ਕੁਝ ਥਾਂਵਾਂ 'ਤੇ ਬਰਫਬਾਰੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਸੈਲਾਨੀ ਥਾਂ ਸ਼ਿਮਲਾ ਵੀਰਵਾਰ ਨੂੰ ਬਰਫ ਦੇ ਕੰਬਲ 'ਚ ਲਿਪਟੀ ਹੋਈ ਸੀ।

PhotoPhoto

ਮੰਧੋਲ ਪਿੰਡ ਦੇ ਉੱਚੇ ਇਲਾਕਿਆਂ ਵਿਚ ਵੀ ਜੀਵਨ ਦੀ ਰਫ਼ਤਾਰ ਇੱਕ ਵਾਰ ਫੇਰ ਰੁੱਕ ਗਈ ਹੈ ਕਿਉਂਕਿ ਇਸ ਖੇਤਰ ਵਿਚ ਤਾਜ਼ਾ ਬਰਫਬਾਰੀ ਹੋਈ ਹੈ। ਪੱਤਿਆਂ 'ਤੇ ਬਰਫ਼ ਜਮ ਜਾਣ ਕਾਰਨ ਇਨ੍ਹਾਂ ਖੇਤਰਾਂ 'ਚ ਦਰੱਖਤ ਅਤੇ ਬੂਟੇ ਜੰਮ ਗਏ ਅਤੇ ਚਿੱਟੇ ਰੰਗ ਵਿਚ ਚਮਕਣ ਲੱਗੇ। ਇੱਥੋਂ ਤਕ ਕਿ ਘਰਾਂ ਦੀਆਂ ਛੱਤਾਂ ਬਰਫ ਨਾਲ ਢੱਕੀਆਂ ਹੋਈਆਂ ਸੀ, ਸਥਾਨਕ ਲੋਕਾਂ ਨੇ ਆਪਣੀਆਂ ਖਿੜਕੀਆਂ ਤੋਂ ਬਾਹਰ ਝਾਕ ਇਸ ਨਜ਼ਾਰੇ ਦਾ ਅਨੰਦ ਲਿਆ।

PhotoPhoto

ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਸ਼ਿਮਲਾ ਵਿਚ ਅਗਲੇ ਦੋ ਦਿਨਾਂ ਤੱਕ ਬਾਰਸ਼ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ 5 ਡਿਗਰੀ ਸੈਲਸੀਅਸ ਅਤੇ 15 ਡਿਗਰੀ ਸੈਲਸੀਅਸ ਦੇ ਵਿਚਕਾਰ ਚੜ੍ਹ ਜਾਵੇਗਾ। ਦਸ ਦਈਏ ਕਿ ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਿਆ ਹੈ। ਹਿਮਾਲਿਆ ਖੇਤਰ ਵਿਚ ਪੱਛਮੀ ਖੇਤਰ ਵਿਚ ਪੱਛਮੀ ਗੜਬੜੀ ਕਾਰਨ ਬੁੱਧਵਾਰ ਨੂੰ ਦਿੱਲੀ ਅਤੇ ਹੋਰ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

PhotoPhoto

ਮੌਸਮ ਵਿਭਾਗ ਅਨੁਸਾਰ ਮੈਦਾਨੀ ਖੇਤਰਾਂ ਵਿਚ ਅਗਲੇ 24 ਘੰਟਿਆਂ ਵਿਚ ਹਰਿਆਣਾ, ਦਿੱਲੀ, ਪੰਜਾਬ, ਉੱਤਰੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁੱਝ ਹਿੱਸਿਆਂ ਵਿਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਵੀ ਹੈ।

PhotoPhoto

ਸ਼ਿਮਲਾ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦੇ ਹੋਏ 20 ਅਤੇ 22 ਫਰਵਰੀ ਤਕ ਪ੍ਰਦੇਸ਼ ਵਿਚ ਤੂਫ਼ਾਨ ਦੀ ਸੰਭਾਵਨਾ ਜਤਾਈ ਹੈ ਜਿਸ ਦੇ ਚਲਦੇ ਸਾਰੇ ਲੋਕਾਂ ਖਾਸ ਕਰ ਕੇ ਸ਼ਹਿਰਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਵਿਚ ਕਿਤੇ-ਕਿਤੇ ਗੜੇ ਪੈਣ ਦੇ ਵੀ ਆਸਾਰ ਹਨ।

PhotoPhoto

ਹਾਲਾਂਕਿ ਮੌਸਮ ਵਿਚ ਗੜਬੜੀ ਕਾਰਨ ਤਾਪਮਾਨ 24 ਫਰਵਰੀ ਤੋਂ ਵਧਣ ਦੀ ਉਮੀਦ ਹੈ। ਉੱਥੇ ਹੀ ਉੱਤਰ-ਪੂਰਬ ਰਾਜਾਂ ਵਿਚ ਅਸਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ਸਥਾਨਾਂ ਤੇ ਤੇਜ਼ ਬਾਰਿਸ਼, ਮੇਘਾਲਿਆ, ਨਾਗਾਲੈਂਡ ਅਤੇ ਮਣੀਪੁਰ ਵਿਚ ਇਕ-ਦੋ ਸਥਾਨਾਂ ਤੇ ਬਾਰਿਸ਼ ਹੋਣ ਦਾ ਅਨੁਮਾਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement