ਭਾਰਤ ਅਤੇ ਯੂਰਪ 'ਚ ਸੈਟੇਲਾਈਟ ਡਾਟਾ ਨੂੰ ਸਾਂਝਾ ਕਰਨ ਲਈ ਹੋਇਆ ਸਮਝੌਤਾ
Published : Mar 21, 2018, 3:10 pm IST
Updated : Mar 21, 2018, 3:10 pm IST
SHARE ARTICLE
Satellite data
Satellite data

ਪੁਲਾੜ ਦੇ ਖੇਤਰ ਵਿਚ ਭਾਰਤ ਅਤੇ ਯੂਰਪ 'ਚ ਸਹਿਯੋਗ ਵਧਾਉਣ ਲਈ ਸੋਮਵਾਰ ਨੂੰ ਮਹੱਤਵਪੂਰਣ ਸਮਝੌਤਾ ਕੀਤਾ ਗਿਆ।

ਨਵੀਂ ਦਿੱਲੀ : ਪੁਲਾੜ ਦੇ ਖੇਤਰ ਵਿਚ ਭਾਰਤ ਅਤੇ ਯੂਰਪ 'ਚ ਸਹਿਯੋਗ ਵਧਾਉਣ ਲਈ ਸੋਮਵਾਰ ਨੂੰ ਮਹੱਤਵਪੂਰਣ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਦੇ ਤਹਿਤ ਦੋਵੇਂ ਪੱਖ ਸੈਟੇਲਾਈਟ ਡਾਟਾ ਨੂੰ ਸਾਂਝਾ ਕਰਨਗੇ। ਬੈਂਗਲੁਰੂ ਵਿਚ ਭਾਰਤ ਵਲੋਂ ਭਾਰਤੀ ਪੁਲਾੜ ਖੋਜ ਸੰਗਠਨ ਦੇ ਸਕੱਤਰ ਪੀਜੀ ਦਿਵਾਕਰ ਅਤੇ ਯੂਰਪੀ ਕਮੀਸ਼ਨ ਵਲੋਂ ਉਥੋਂ ਦੀ ਪੁਲਾੜ ਨੀਤੀ ਅਤੇ ਰੱਖਿਆ ਮਾਮਲਿਆਂ ਦੇ ਨਿਦੇਸ਼ਕ ਫਿਲਿਪ ਬਰੂਨੇਟ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ। SatelliteSatelliteਯੂਰਪੀ ਕਮੀਸ਼ਨ ਯੂਰਪੀ ਯੂਨੀਅਨ ਦੇ ਅਨੁਸਾਰ ਆਉਣ ਵਾਲੇ ਦੇਸ਼ਾਂ ਤੋਂ ਪੁਲਾੜ ਮਾਮਲਿਆਂ ਦਾ ਸੰਚਾਲਨ ਕਰਦਾ ਹੈ। ਯੂਰਪੀ ਯੂਨੀਅਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੂਚਨਾਵਾਂ ਅਤੇ ਤਸਵੀਰਾਂ ਦੇ ਇਸ ਲੈਣ - ਦੇਣ ਨਾਲ ਸਮੁੰਦਰੀ ਆਵਾਜ਼ਾਈ ਅਤੇ ਸੀਮਾਵਾਂ ਦੇ ਬਾਹਰ ਦੀਆਂ ਹਲਾਤਾਂ ਦੇ ਬਾਰੇ 'ਚ ਜਾਣਕਾਰੀਆਂ ਦਾ ਵਿਕਾਸ ਹੋਵੇਗਾ। ਸਮਝੌਤੇ ਨਾਲ ਮੌਸਮ ਦੇ ਬਦਲਾਅ, ਧਰਤੀ ਹਾਲਤ, ਮਹਾਸਾਗਰ ਦੀਆਂ ਗਤੀਵਿਧੀਆਂ ਅਤੇ ਵਾਤਾਵਰਣ ਦੇ ਹਾਲਾਤ ਬਿਹਤਰ ਤਰੀਕੇ ਨਾਲ ਜਾਣਨ 'ਚ ਮਦਦ ਮਿਲੇਗੀ। ਇਸ ਤੋਂ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਉਪਰਾਲਿਆਂ ਨੂੰ ਬੜਾਵਾ ਮਿਲੇਗਾ। satellite datasatellite dataਇਸ ਦੀ ਪੂਰਨ, ਸੁਤੰਤਰ ਅਤੇ ਓਪਨ ਡਾਟਾ ਨੀਤੀ ਨੇ ਯੂਰਪ ਅਤੇ ਉਸ ਦੇ ਬਾਅਦ ਦੇ ਦੇਸ਼ਾਂ ਵਿਚ ਇਕ ਸੰਪੰਨ ਉਪਯੋਗਕਰਤਾ ਆਧਾਰ ਦੇ ਵਿਕਾਸ ਦੀ ਆਗਿਆ ਦੇ ਕੇ ਅਪਣੀ ਯੋਗਤਾ ਸਾਬਤ ਕਰ ਦਿਤੀ ਹੈ। ਦੂਜੀ ਤਰਫ਼ ਭਾਰਤੀ ਪੁਲਾੜ ਖੋਜ ਸੰਗਠਨ ਨੇ ਇਕ ਅਭਿਲਾਸ਼ੀ ਅਤੇ ਵਿਆਪਕ ਸ਼੍ਰੇਣੀ ਦੇ ਜਾਂਚ-ਪੜਤਾਲ ਪ੍ਰੋਗਰਾਮ ਦਾ ਵਿਕਾਸ ਕੀਤਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement