ਮੇਹੁਲ ਚੌਕਸੀ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ
Published : Mar 21, 2018, 1:48 am IST
Updated : Mar 21, 2018, 1:48 am IST
SHARE ARTICLE
Mehul Choksi
Mehul Choksi

ਸੀ.ਬੀ.ਆਈ ਨੂੰ ਕਿਹਾ, ਮੇਰੇ ਪ੍ਰਤੀ ਇਨਸਾਨੀਅਤ ਵਿਖਾਉ

ਦੇਸ਼ ਦੇ ਹੁਣ ਤਕ ਦੇ ਇਤਿਹਾਸ ਵਿਚ ਸੱਭ ਤੋਂ ਵੱਡੇ ਘਪਲੇ ਦੇ ਮੁੱਖ ਦੋਸ਼ੀ ਮੇਹੁਲ ਚੌਕਸੀ ਨੇ ਸੀ.ਬੀ.ਆਈ ਨੂੰ ਚਿੱਠੀ ਲਿਖ ਕੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿਤਾ ਹੈ। ਨਾਲ ਹੀ ਉਸ ਨੇ ਜਾਂਚ ਏਜੰਸੀ ਨੂੰ ਦਰਖ਼ਾਸਤ ਕੀਤੀ ਹੈ ਕਿ ਉਸ ਪ੍ਰਤੀ ਇਨਸਾਨੀਅਤ ਵਿਖਾਈ ਜਾਏ।ਮੇਹੁਲ ਚੌਕਸੀ ਨੇ ਸੀ.ਬੀ.ਆਈ. ਦੇ ਨੋਟਿਸ ਦੇ ਜਵਾਬ ਵਿਚ ਲਿਖਿਆ ਹੈ ਕਿ ਖੇਤਰੀ ਪਾਸਪੋਰਟ ਦਫ਼ਤਰ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਉਨ੍ਹਾਂ ਦਾ ਪਾਸਪੋਰਟ ਵੀ ਮੁਅੱਤਲ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਪ੍ਰਤੀ ਉਨ੍ਹਾਂ ਦੇ ਮਨ ਵਿਚ ਸਨਮਾਨ ਹੈ। ਇਸ ਦੇ ਚਲਦੇ ਪਹਿਲਾਂ ਵੀ ਸੀ.ਬੀ.ਆਈ. ਦੇ ਨੋਟਿਸਾਂ 'ਤੇ ਪ੍ਰਕਿਰਿਆ ਦਿਤੀ ਹੈ। CBICBI

ਇਸ ਤੋਂ ਪਹਿਲਾਂ 9 ਮਾਰਚ ਨੂੰ ਗੀਤਾਂਜਲੀ ਗਰੁਪ ਦੇ ਮਾਲਕ ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ 7 ਪੰਨਿਆਂ ਦੀ ਚਿੱਠੀ ਲਿਖੀ ਸੀ। ਇਸ ਵਿਚ ਚੌਕਸੀ ਨੇ ਕਿਹਾ ਕਿ ਖ਼ਰਾਬ ਸਿਹਤ ਅਤੇ ਪਾਸਪੋਰਟ ਰੱਦ ਕੀਤੇ ਜਾਣ ਨਾਲ ਹੁਣ ਭਾਰਤ ਵਾਪਸ ਆਉਣਾ ਮੁਮਕਿਨ ਨਹੀਂ ਹੈ। ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ,''ਕਿਉਂਕਿ ਉਨ੍ਹਾਂ ਦਾ ਪਾਸਪੋਰਟ ਮੁਅੱਤਲ ਕੀਤਾ ਗਿਆ ਹੈ ਤਾਂ ਮੈਂ ਜਦੋਂ ਇਸ ਬਾਰੇ ਵਿਚ ਆਰ.ਪੀ.ਓ. ਮੁੰਬਈ ਤੋਂ ਜਾਣਕਾਰੀ ਵੀ ਲੈਣੀ ਚਾਹੀ ਤਾਂ ਮੈਨੂੰ ਕੋਈ ਸਪੱਸ਼ਟੀਕਰਨ ਨਹੀਂ ਦਿਤਾ ਗਿਆ। ਉਨ੍ਹਾਂ ਨੇ ਈ.ਡੀ. ਅਤੇ ਸੀ.ਬੀ.ਆਈ. ਨੂੰ ਕਿਹਾ ਕਿ ਮੈਂ ਪੁਛਣਾ ਚਾਹੁੰਦਾ ਹਾਂ ਕਿ ਮੈਂ ਕਿਸ ਤਰ੍ਹਾਂ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਹਾਂ ਅਤੇ ਮੇਰਾ ਪਾਸਪੋਰਟ ਕਿਉਂ ਮੁਅੱਤਲ ਕੀਤਾ ਗਿਆ ਹੈ।'' (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement