
ਜਨਤਕ ਖੇਤਰ ਦੇ ਦਿੱਗਜ਼ ਪੰਜਾਬ ਨੈਸ਼ਨਲ ਬੈਂਕ ਨੂੰ ਕਰੀਬ 12,300 ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਰਕਮ ਅਪਣੇ ਖਾਤੇ ਵਿਚ ਟਰਾਂਸਫ਼ਰ ਕੀਤੀ ਸੀ।
ਮੁੰਬਈ : ਜਨਤਕ ਖੇਤਰ ਦੇ ਦਿੱਗਜ਼ ਪੰਜਾਬ ਨੈਸ਼ਨਲ ਬੈਂਕ ਨੂੰ ਕਰੀਬ 12,300 ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਹਵਾਲੇ ਦੇ ਜ਼ਰੀਏ ਰਕਮ ਅਪਣੇ ਖਾਤੇ ਵਿਚ ਟਰਾਂਸਫ਼ਰ ਕੀਤੀ ਸੀ। ਜਾਂਚ ਮੁਤਾਬਕ ਇਨ੍ਹਾਂ ਦੋਹਾਂ ਨੇ ਪੀਐਨਬੀ ਦੇ ਲੇਟਰ ਆਫ਼ ਅੰਡਰਟੇਕਿੰਗ ਦੇ ਆਧਾਰ 'ਤੇ ਰਕਮ ਹਾਸਲ ਕੀਤੀ ਅਤੇ ਫਿਰ ਉਸ ਨੂੰ ਹਵਾਲਾ ਰੂਟ ਰਾਹੀਂ ਮੁੰਬਈ ਸਥਿਤ ਅਪਣੀ ਕੰਪਨੀਆਂ ਦੇ ਖਾਤੇ ਵਿਚ ਭੇਜਿਆ। ਦੋਹਾਂ ਨੇ ਫ਼ਰਜ਼ੀ ਟਰਾਂਜੈਕਸ਼ਨ ਦੇ ਜ਼ਰੀਏ ਇਸ ਕੰਮ ਨੂੰ ਅੰਜਾਮ ਦਿਤਾ। ਜਾਂਚ ਅਧਿਕਾਰੀਆਂ ਨੇ ਦਸਿਆ ਕਿ ਹਵਾਲਾ ਰੂਟ ਦੇ ਜ਼ਰੀਏ ਪੈਸੇ ਨੂੰ ਅਪਣੇ ਖਾਤੇ ਵਿਚ ਲਿਆਏ ਜਾਣ ਦੇ ਸਬੂਤ ਮਿਲੇ ਹਨ। PNB scamਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਅਜਿਹੇ ਕਈ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਚੌਕਸੀ ਨੇ ਵਿਦੇਸ਼ਾਂ ਤੋਂ ਰਕਮ ਨੂੰ ਅਪਣੀ ਗੀਤਾਂਜਲੀ ਜੇਮਜ਼ ਦੇ ਖਾਤੇ ਵਿਚ ਟਰਾਂਸਫ਼ਰ ਕੀਤਾ। ਇਹੀ ਨਹੀਂ ਉਹ ਲਗਾਤਾਰ ਅਪਣੀ ਕਈ ਡਮੀ ਕੰਪਨੀਆਂ ਵਿਚ ਰਕਮ ਟਰਾਂਸਫ਼ਰ ਕਰਦਾ ਰਿਹਾ। ਚੌਕਸੀ ਨੇ ਅਸੁਰੱਖਿਅਤ ਲੋਨ ਜਿਵੇਂ ਕਾਰਨ ਦਸ ਕੇ ਇਹ ਟਰਾਂਸਫਰ ਕੀਤੇ, ਜਦੋਂ ਕਿ ਕੈਸ਼ ਵਿਦਡਰਾਲ ਦੇ ਤੌਰ 'ਤੇ ਰਾਸ਼ੀ ਲੈ ਲਈ। ਜਾਂਚ ਨਾਲ ਜੁੜੇ ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਵਿਚ ਰਕਮ ਹਾਸਲ ਕਰਨ ਦੇ ਬਾਅਦ ਨੀਰਵ ਨੇ ਕਈ ਦਿਨ ਬਾਅਦ ਰਕਮ ਨੂੰ ਭਾਰਤ ਦੇ ਅਪਣੇ ਖਾਤਿਆਂ ਵਿਚ ਭੇਜਿਆ। ਦੂਜੇ ਪਾਸੇ ਉਸ ਤੋਂ ਵੀ ਇਕ ਕਦਮ ਅੱਗੇ ਵਧਦੇ ਹੋਏ ਚੌਕਸੀ ਨੇ ਰਕਮ ਹਾਸਲ ਕਰਨ ਦੇ 24 ਘੰਟਿਆਂ ਦੇ ਅੰਦਰ ਗੀਤਾਂਜਲੀ ਜੇਮਜ਼ ਦੇ ਖਾਤੇ ਵਿਚ ਰਕਮ ਭੇਜੀ।
Nirav Modiਇਸ ਪੂਰੀ ਜਾਅਲਸਾਜ਼ੀ ਦੀ ਜਾਂਚ ਵਿਚ ਸੀਬੀਆਈ, ਈਡੀ ਦੇ ਇਲਾਵਾ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਦਫ਼ਤਰ ਜੁਟੇ ਹੋਏ ਹਨ। ਪਰਿਵਰਤਨ ਮੰਤਰਾਲਾ ਨੇ ਇਸ ਟਰਾਂਜੈਕਸ਼ਨ ਵਿਚ ਸ਼ਾਮਲ ਬੋਗਸ ਕੰਪਨੀਆਂ ਦੀ ਜਾਣਕਾਰੀ ਲਈ ਹਾਂਗ ਕਾਂਗ ਅਤੇ ਯੂਏਈ ਸਮੇਤ 10 ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਵਿਚੋਂ ਕਰੀਬ 20 ਬੋਗਸ ਕੰਪਨੀਆਂ ਹਾਂਗ ਕਾਂਗ ਅਤੇ ਦੁਬਈ ਵਰਗੇ ਠਿਕਾਣਿਆਂ 'ਤੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 12,300 ਕਰੋੜ ਰੁਪਏ ਦੇ ਘੋਟਾਲੇ ਵਿਚ ਨੀਰਵ ਮੋਦੀ ਨੇ 6500 ਕਰੋੜ ਰੁਪਏ ਦਾ ਹੇਰਫੇਰ ਕੀਤਾ, ਜਦੋਂ ਕਿ ਚੌਕਸੀ ਨੇ 5800 ਕਰੋੜ ਦਾ ਘਪਲਾ ਕੀਤਾ।
Nirav Modiਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਵਿਦੇਸ਼ਾਂ ਵਿਚ ਸਥਿਤ ਸ਼ੈੱਲ ਕੰਪਨੀਆਂ ਦੇ ਡਾਇਰੈਕਟਰਸ ਦੇ ਵੀ ਬਿਆਨ ਲੈਣਗੇ। ਹਾਲਾਂਕਿ ਇਹ ਸਪੱਸ਼ਟ ਹੈ ਕਿ ਇਨ੍ਹਾਂ ਕੰਪਨੀਆਂ 'ਤੇ ਕਾਬੂ ਨੀਰਵ ਅਤੇ ਮੇਹੁਲ ਦਾ ਹੀ ਸੀ। ਦੋਹਾਂ ਨੇ ਮੁੰਬਈ ਦੀ ਬਰੈਡੀ ਹਾਊਸ ਸਥਿਤ ਬ੍ਰਾਂਚ ਦੇ ਅਫ਼ਸਰਾਂ ਤੋਂ ਮਿਲੀਭੁਗਤ ਕਰ ਲੇਟਰ ਆਫ਼ ਅੰਡਰਟੇਕਿੰਗ ਹਾਸਲ ਕੀਤੇ ਸਨ।