
‘ਹੋਲੀ ਦੇ ਪਾਵਨ ਤਿਉਹਾਰ ਦੀਆਂ ਸਭ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।
ਨਵੀਂ ਦਿੱਲੀ- ਅੱਜ ਪੂਰੇ ਭਾਰਤ ਵਿਚ ਰੰਗਾਂ ਅਤੇ ਗੁਲਾਲਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਲੋਕ ਇਕ ਦੂਜੇ ਨਾਲ ਰੰਗ–ਗੁਲਾਲ ਖੇਡਦੇ ਅਤੇ ਮੂੰਹ ਮਿੱਠਾ ਕਰਦੇ–ਕਰਾਉਂਦੇ ਦਿਖਾਈ ਦਿੱਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰੰਗਾਂ ਅਤੇ ਭਾਈਚਾਰੇ ਦੇ ਤਿਉਹਾਰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Vice President Vekaiah Naidu tweet
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁਭਕਾਮਨਾ ਦਿੰਦੇ ਹੋਏ ਟਵੀਟ ਕੀਤਾ ‘ਹੋਲੀ ਦੇ ਸ਼ੁਭ ਮੌਕੇ ਉਤੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
Narender Modi Tweet
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ ‘ਹੋਲੀ ਦੇ ਪਾਵਨ ਤਿਉਹਾਰ ਦੀਆਂ ਸਭ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।