ਵੋਟਾਂ ਲਈ ਜਵਾਨ ਮਾਰ ਦਿੱਤੇ: ਰਾਮਗੋਪਾਲ
Published : Mar 21, 2019, 4:44 pm IST
Updated : Mar 21, 2019, 4:44 pm IST
SHARE ARTICLE
Ramgopal Yadav of Samajvadi Party
Ramgopal Yadav of Samajvadi Party

ਰਾਮਗੋਪਾਲ ਯਾਦਵ ਤੋਂ ਪਹਿਲਾਂ ਪੱਛਮ ਬੰਗਾਲ ਵੱਲੋਂ ਵੀ ਮੋਦੀ ਸਰਕਾਰ ਦੇ ਖਿਲਾਫ ਅਜਿਹੀ ਆਵਾਜ਼ ਉਠ ਸਕਦੀ ਹੈ।

ਨਵੀਂ ਦਿੱਲੀ: ਚੁਣਾਵੀ ਮਾਹੌਲ ਵਿਚ ਪੁਲਵਾਮਾ ਹਮਲੇ ਦਾ ਮੁੱਦਾ ਇਕ ਵਾਰ ਚਰਚਾ ਵਿਚ ਆ ਗਿਆ ਹੈ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਰਨਲ ਸਕੱਤਰ ਰਾਮਗੋਪਾਲ ਯਾਦਵ ਨੇ ਸੀਆਰਪੀਐਫ ਜਵਾਨਾਂ ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਨੂੰ ਸਾਜਿਸ਼ ਦੱਸਦੇ ਹੋਏ ਮੌਜੂਦਾ ਸਰਕਾਰ ਨੂੰ ਘੇਰਿਆ ਹੈ ਅਤੇ ਕਿਹਾ ਕਿ ਵੋਟਾਂ ਲਈ ਜਵਾਨਾਂ ਨੂੰ ਮਾਰ ਦਿੱਤਾ ਗਿਆ।

ਉਹਨਾਂ ਨੇ ਇਹ ਵੀ ਕਿਹਾ ਕਿ, "ਜਦੋਂ ਸਰਕਾਰ ਬਦਲੇਗੀ ਤਾਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਸਮੇਂ ਵੱਡੇ ਵੱਡੇ ਲੋਕ ਇਸ ਵਿਚ ਫਸਣਗੇ। ਹੋਲੀ ਮਿਲਣ ਪ੍ਰੋਗਰਾਮ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਕਿਹਾ, ਪੈਰਾਮਿਲਟਰੀ ਫੋਰਸ ਸਰਕਾਰ ਤੋਂ ਦੁੱਖੀ ਹੈ। ਵੋਟ ਲਈ ਜਵਾਨ ਮਾਰ ਦਿੱਤੇ ਗਏ। ਜੰਮੂ ਕਸ਼ਮੀਰ ਵਿਚ ਚੈਕਿੰਗ ਨਹੀਂ ਕੀਤੀ ਸੀ। ਜਵਾਨਾਂ ਨੂੰ ਸਾਦੀ ਬੱਸ ਵਿਚ ਭੇਜਿਆ ਗਿਆ, ਇਹ ਸਾਜਿਸ਼ ਸੀ।"

Ramgopal Yadav of Smajwadi PartyRamgopal Yadav of Samajvadi Party

ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ, "ਸਾਜਿਸ਼ ਦੇ ਬਾਰੇ ਹੁਣ ਕੁਝ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਸਰਕਾਰ ਬਦਲੇਗੀ ਇਸ ਮਾਮਲੇ ਦੀ ਜਾਂਚ ਹੋਵੇਗੀ ਅਤੇ ਵੱਡੇ ਵੱਡੇ ਲੋਕ ਫਸਣਗੇ। ਰਾਮਗੋਪਾਲ ਯਾਦਵ ਤੋਂ ਪਹਿਲਾਂ ਪੱਛਮ ਬੰਗਾਲ ਵੱਲੋਂ ਵੀ ਮੋਦੀ ਸਰਕਾਰ ਦੇ ਖਿਲਾਫ ਅਜਿਹੀ ਆਵਾਜ਼ ਉਠ ਸਕਦੀ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੇ ਸ਼ਹੀਦ ਜਵਾਨਾਂ ਦੇ ਖੂਨ ਨਾਲ ਰਾਜਨੀਤੀ.....

.....ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ, "ਸਰਕਾਰ ਨੂੰ ਪੁਲਵਾਮਾ ਹਮਲੇ ਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਪਰ ਫਿਰ ਵੀ ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਨਹੀਂ ਭੇਜਿਆ ਗਿਆ। ਮਮਤਾ ਦੇ ਉਸ ਗੰਭੀਰ ਆਰੋਪ ਤੋਂ ਬਾਅਦ ਹੁਣ ਰਾਮਗੋਪਾਲ ਯਾਦਵ ਨੇ ਕਿਹਾ ਕਿ ਮਈ ਵਿਚ ਜਦੋਂ ਸਰਕਾਰ ਬਦਲੇਗੀ ਤਾਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਵੱਡੇ ਵੱਡੇ ਲੋਕ ਫਸਣਗੇ।"

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement