ਪੁਲਵਾਮਾ ਅਤਿਵਾਦੀ ਹਮਲੇ ਦੀ ਜਾਂਚ ਦੌਰਾਨ ਭਾਰਤ ਨੂੰ ਮਿਲੇ ਸਬੂਤ
Published : Mar 13, 2019, 3:23 pm IST
Updated : Mar 13, 2019, 3:26 pm IST
SHARE ARTICLE
Pulwama Attack
Pulwama Attack

ਮਸੂਦ ਅਜ਼ਹਰ ਨੂੰ ਯੂਐਨਐਸਸੀ ਵਿਚ ਸੰਸਾਰਿਕ ਅਤਿਵਾਦੀ ਘੋਸ਼ਿਤ ਕਰਨਾ ਚਾਹੁੰਦੀ ਨਵੀਂ ਦਿੱਲੀ........

ਨਵੀਂ ਦਿੱਲੀ- ਪੁਲਵਾਮਾ ਅਤਿਵਾਦੀ ਹਮਲੇ ਦੀ ਜਾਂਚ ਦੌਰਾਨ ਭਾਰਤ ਨੂੰ ਸਬੂਤ ਮਿਲੇ ਹਨ ਕਿ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਹੀ ਇਸ ਵਿਚ ਸ਼ਾਮਲ ਸੀ। ਹਾਲਾਂਕਿ ਜੈਸ਼ ਨੇ ਖੁਦ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਇਹਨਾਂ ਸਬੂਤਾਂ ਵਿਚ ਅਤਿਵਾਦੀ ਹਮਲਾਵਰ ਆਦਿਲ ਅਹਿਮਦ ਡਾਰ ਦੇ ਕਬੂਲਨਾਮੇ ਦਾ ਵੀਡੀਓ ਵੀ ਹੈ ਜਿਸ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਅਪਲੋਡ ਕੀਤਾ ਗਿਆ ਸੀ।

ਭਾਰਤ ਨੂੰ ਜਾਂਚ ਦੌਰਾਨ ਜਦੋਂ ਇਸ ਵੀਡੀਓ ਦੇ ਇੰਟਰਨੈਟ ਪ੍ਰੋਟੋਕਾਲ (ਆਈਪੀ ਏਡਸ) ਦੀ ਜਾਂਚ ਦਾ ਪਤਾ ਚਲਿਆ ਕਿ ਇਹ ਰਾਵਲਪਿੰਡੀ ਤੋਂ ਅਪਲੋਡ ਕੀਤਾ ਗਿਆ ਹੈ। ਭਾਰਤ ਨੇ ਪੁਲਵਾਮਾ ਹਮਲੇ ਦੇ ਸਬੂਤ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਪ੍ਰਮੁੱਖ ਮੈਬਰਾਂ ਨੂੰ ਸੌਪ ਦਿੱਤੇ ਹਨ।  ਕਿਉਂਕਿ ਨਵੀਂ ਦਿੱਲੀ ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਅਤਿਵਾਦੀ ਸਮੂਹ ਦੇ ਖਿਲਾਫ਼ ਕਾਰਵਾਈ ਕਰਨ ਅਤੇ ਉਸਦੇ ਆਗੂ ਮਸੂਦ ਅਜ਼ਹਰ ਨੂੰ ਯੂਐਨਐਸਸੀ ਵਿਚ ਸੰਸਾਰਿਕ ਅਤਿਵਾਦੀ ਘੋਸ਼ਿਤ ਕਰਨਾ ਚਾਹੁੰਦੀ ਹੈ।

ਯੂਐਨਐਸਸੀ ਵਿਚ ਮਸੂਦ ਅਜ਼ਹਰ ਨੂੰ ਲੈ ਕੇ 13 ਮਾਰਚ ਨੂੰ ਫੈਸਲਾ ਹੋਵੇਗਾ। ਉਥੇ ਭਾਰਤ ਨੇ ਜੋ ਸਬੂਤ ਪਾਕਿਸਾਤਨ ਨਾਲ ਸਾਂਝੇ ਕੀਤੇ ਹਨ, ਉਨ੍ਹਾਂ ਉੱਤੇ ਪਾਕਿ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਯੂਐਨਐਸਸੀ ਵਿਚ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਨ ਦੇ ਪ੍ਰਸਤਾਵ ਦੀ ਅਗਵਾਈ ਕੀਤੀ ਹੈ। ਚੀਨ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ।

Masood AzharMasood Azhar

ਜੇਕਰ ਚੀਨ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਕੇ ਤਿੰਨ ਮਹੀਨੇ ਦੀ ਰੋਕ ਲਗਾ ਸਕਦਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਦੀ ਜਾਂਚ ਤੋਂ ਪਤਾ ਚਲਦਾ ਹੈ ਕਿ ਜੈਸ਼ ਦੇ ਬੁਲਾਰੇ ਮੁਹੰਮਦ ਹਸਲ ਨਾਲ ਜੁੜੇ ਨੰਬਰ 7006250771 ਦੀ ਵਰਤੋਂ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਕੀਤਾ ਗਿਆ ਸੀ। ਇਹ ਨੰਬਰ ਆਖਰੀ ਵਾਰ ਵਟਸਐਪ ਉਤੇ 14 ਫਰਵਰੀ 2019 ਦੀ ਸ਼ਾਮ 4.42 ਮਿੰਟ ਤੇ ਐਕਟਿਵ ਹੋਇਆ ਸੀ ਜਿਸਦਾ ਆਈਪੀ ਐਡਰੇਸ 103.255.7.0 ਹੈ।

ਇਸ ਆਈਪੀ ਨੂੰ ਰਾਵਲਪਿੰਡੀ ਦੇ ਕੋਲ ਇਕ ਸਥਾਨ ਉਤੇ ਟ੍ਰੈਕ ਕੀਤਾ ਗਿਆ ਸੀ। ਸਬੂਤਾਂ ਅਨੁਸਾਰ ਸੁਸਾਈਡ ਬੰਬਰ ਦਾ  ਬਿਆਨ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਅਪਲੋਡ ਕਰਨ ਲਈ ਭਾਰਤੀ ਟੈਲੀ–ਸੇਲੇਕਟਰ ਦੀ ਵਰਤੋਂ ਕੀਤੀ ਗਈ। ਇਸ ਟੈਲੀ ਸੇਲੇਕਟਰ ਦੀ ਵਰਤੋਂ ਕਰ ਕੇ ਡਾਰ ਦਾ ਵੀਡੀਓ ਪ੍ਰੋ–ਜੇਐਮ ਟੈਲੀਗ੍ਰਾਮ ਚੈਨਲ ‘ਅਫ਼ਜਲ ਗੁਰੂ ਸਕਵਾਡ–ਅਲ ਇਸਲਾਮ’ ਵਿਚ ਵੀ ਅਪਲੋਡ ਕੀਤਾ ਗਿਆ।

ਡਾਰ ਕਾਕਾਪੋਰਾ ਦਾ ਰਹਿਣ ਵਾਲਾ ਸੀ ਅਤੇ 19 ਮਾਰਚ 2018 ਤੋਂ ਅੰਸਾਰ ਗਜਵਤ ਉਲ ਹਿੰਦ ਦਾ ਸਰਗਰਮ ਅਤਿਵਾਦੀ ਸੀ। ਉਥੇ ਜੈਸ਼ ਦੇ ਬੁਲਾਰੇ ਨੇ ਵੀ 2015 ਵਿਚ ਤੰਗਧਾਰ ਵਿਚ ਇਕ ਫੌਜ ਦੀ ਬ੍ਰਿਗੇਡ ਉਤੇ ਹਮਲੇ ਲਈ ਸਮੂਹ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਸੀ ।ਸਬੂਤਾਂ ਮੁਤਾਬਕ ਪੁਲਵਾਮਾ ਹਮਲੇ ਦੀ ਸਾਜਿਸ਼ ਜੇਐਮ ਪ੍ਰਮੁੱਖ ਮਸੂਦ ਅਜ਼ਹਰ ਅਤੇ ਉਸਦੇ ਛੋਟੇ ਭਾਈ ਅਬਦੁਲ ਰਊਫ ਅਸਗਰ ਨੇ ਬਣਾਈ ਸੀ, ਜੋ ਅਤਿਵਾਦੀ ਸੰਗਠਨ ਦੇ ਡੇ ਫੈਕਟੋ ਦਾ ਆਪਰੇਸ਼ਨਲ ਕਮਾਂਡਰ ਸੀ।

ਇਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਤਲਹਾ ਰਸ਼ੀਦ ਦੀ ਮੌਤ ਦਾ ਬਦਲਾ ਲੈਣ ਲਈ ਹਮਲੇ ਦੀ ਯੋਜਨਾ ਬਣਾਈ ਸੀ। ਤਲਹਾ ਰਸ਼ੀਦ ਨੂੰ 6 ਨਵੰਬਰ 2017 ਨੂੰ ਪੁਲਵਾਮਾ ਦੇ ਕੰਡੀ ਅਲਗਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ। ਰਾਊ ਅਸਗਰ ਦੇ ਕਰੀਬੀ ਅੰਗਰੱਖਿਅਕ ਮੁਹੰਮਦ ਇਸਮਾਇਲ ਅਤੇ ਮਸੂਦ ਅਜ਼ਹਰ ਦੇ ਵੱਡੇ ਭਾਈ ਇਬ੍ਰਾਹਿਮ ਅਜ਼ਹਰ ਦੇ ਪੁੱਤਰ ਮੁਹੰਮਦ ਉਮਰ ਨੇ 2018 ਵਿਚ ਭਾਰਤ ਵਿਚ ਘੁਸਪੈਠ ਕਰਵਾਈ ਸੀ।

ਇਬ੍ਰਾਹਿਮ ਅਜ਼ਹਰ ਦੇ ਦੂਜੇ ਬੇਟੇ ਉਸਮਾਨ ਹੈਦਰ ਨੂੰ ਘਾਟੀ ਵਿਚ ਘੁਸਪੈਠ ਦੇ ਦੌਰਾਨ 30 ਅਕਤੂਬਰ 2018 ਨੂੰ ਤਰਾਲ, ਅਵੰਤੀਪੋਰਾ, ਪੁਲਵਾਮਾ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜੈਸ਼ ਨੇ ਭਾਰਤ ਖਿਲਾਫ਼ ਘਾਟੀ ਵਿਚ ਜ਼ਿਆਦਾ ਨੌਜਵਾਨ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਅਤਿਵਾਦੀ ਹਮਲਿਆਂ ਲਈ ਪੈਸਾ ਇਕੱਠਾ ਕਰਨ ਲਈ ਉਕਸਾਇਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement