
ਦਰਅਸਲ ਸੋਸ਼ਲ ਮੀਡੀਆ ਤੇ ਇਕ ਟਿਕਟਾਕ ਵੀਡੀਉ ਬਹੁਤ ਤੇਜ਼ੀ ਨਾਲ...
ਨਵੀਂ ਦਿੱਲੀ: ਭਾਰਤ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਅਤੇ ਕਰੀਬ 200 ਲੋਕ ਇਸ ਵਾਇਰਸ ਨਾਲ ਪੀੜਤ ਹਨ। ਲੋਕਾਂ ਵਿਚ ਵਾਇਰਸ ਨੂੰ ਲੈ ਕੇ ਬਹੁਤ ਘਬਰਾਹਟ ਦਿਖਾਈ ਦੇ ਰਹੀ ਹੈ। ਇਨਸਾਨਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੁਣ ਅਜਿਹਾ ਲਗਦਾ ਹੈ ਕਿ ਇਸ ਦੇ ਫ਼ੈਲਣ ਦਾ ਡਰ ਜਾਨਵਰਾਂ ਨੂੰ ਵੀ ਸਤਾ ਰਿਹਾ ਹੈ।
Goat
ਦਰਅਸਲ ਸੋਸ਼ਲ ਮੀਡੀਆ ਤੇ ਇਕ ਟਿਕਟਾਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਬੱਕਰੀਆਂ ਨੂੰ ਮਾਸਕ ਪਹਿਨੇ ਦੇਖਿਆ ਜਾ ਸਕਦਾ ਹੈ। ਵੀਡੀਉ ਵਿਚ ਕਈ ਬੱਕਰੀਆਂ ਇਕੱਠੀਆਂ ਦੇਖੀਆਂ ਜਾ ਸਕਦੀਆਂ ਹਨ ਜਿਹਨਾਂ ਨੂੰ ਜਾਲੀ ਦਾ ਮਾਸਕ ਪਹਿਨਾਇਆ ਗਿਆ ਹੈ। ਇਸ ਟਿਕਟਾਕ ਵੀਡੀਉ ਦੇ ਬੈਕਗ੍ਰਾਉਂਡ ਕੋਰੋਨਾ ਵਾਇਰਸ ਤੇ ਇਕ ਹਿੰਦੀ ਗਾਣਾ ਵਜ ਰਿਹਾ ਹੈ।
Goat
ਜਿੱਥੇ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਨਾਲ ਅੱਜ ਇਨਸਾਨਾਂ ਨੂੰ ਮਾਸਕ ਪਹਿਨਿਆ ਦੇਖਿਆ ਜਾਣਾ ਆਮ ਚੀਜ਼ ਲਗ ਰਹੀ ਹੈ ਉੱਥੇ ਹੀ ਵਾਇਰਸ ਤੋਂ ਬਚਣ ਲਈ ਬੱਕਰੀਆਂ ਨੂੰ ਮਾਸਕ ਪਹਿਨੇ ਸ਼ਾਇਦ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਟਿਕਟਾਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਤੇ ਹੁਣ ਤਕ 703 ਹਜ਼ਾਰ ਲੋਕਾਂ ਨੇ ਲਾਈਕ ਕੀਤੇ ਹਨ। ਇਸ ਤੋਂ ਪਹਿਲਾਂ ਇਕ ਟਿੱਕਟੌਕ ਸੇਲਿਬ੍ਰਿਟੀ ਜਿਸ ਨੇ ਕੋਰੋਨਾ 'ਤੇ ਚੁਣੌਤੀ ਦੀ ਸ਼ੁਰੂਆਤ ਕੀਤੀ ਸੀ, ਸੋਸ਼ਲ ਮੀਡੀਆ' ਤੇ ਕਾਫ਼ੀ ਚਰਚਾ ਵਿਚ ਸੀ।
Corona virus infection child artist nitya moyal awareness
ਲੋਕ ਇਸ ਸੇਲਿਬ੍ਰਿਟੀ ਦੇ ਵਿਵਹਾਰ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨੂੰ ਦਿਮਾਗ ਦਾ ਇਲਾਜ਼ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। 15 ਮਾਰਚ ਨੂੰ, ਈਵਾ ਲੇਵਿਸ ਨਾਮ ਦੇ ਇੱਕ ਟਿਕਟੋਕ ਸਟਾਰ ਨੇ ਆਪਣੇ ਟਿਕਟੌਕ ਅਕਾਉਂਟ ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਸ ਨੇ ਕੋਰੋਨਾ ਵਾਇਰਸ ਚੈਲੇਂਜ ਦਾ ਨਾਮ ਦਿੱਤਾ। ਇਸ ਚੁਣੌਤੀ ਵਿੱਚ, ਉਹ ਵਾਸ਼ਰੂਮ ਵਿੱਚ ਮੌਜੂਦ ਹੈ ਅਤੇ ਆਪਣੀ ਟਾਇਲਟ ਸੀਟ ਨੂੰ ਚੱਟ ਰਹੀ ਹੈ।
Child Artist Nitya Moyal
ਇਸ ਤੋਂ ਬਾਅਦ ਉਹ ਆਪਣੀ ਐਕਟ ਨੂੰ ਕੋਰੋਨਾ ਵਾਇਰਸ ਚੈਲੇਂਜ ਕਹਿੰਦੀ ਹੈ ਅਤੇ ਫਾਲੋਅਰਸ ਨੂੰ ਵੀ ਇਸ ਨੂੰ ਵਾਇਰਲ ਕਰਨ ਲਈ ਕਹਿੰਦੀ ਹੈ। ਦਸ ਦਈਏ ਕਿ ਇਸ ਦੇ ਚਲਦੇ ਚਾਈਲਡ ਆਰਟਿਸਟ ਨਿਤਿਆ ਮੋਇਲ ਨੇ ਇਕ ਪੋਸਟ ਕੀਤੀ ਹੈ ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਿਤਿਆ ਇਸ ਵੀਡੀਉ ਵਿਚ ਗੋ ਕੋਰੋਨਾ ਦੀ ਟਿਊਨ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
@rohitdas3188 ♬ original sound - khilesh shing rajput
ਲੋਅਰ ਟੀਸ਼ਰਟ ਪਹਿਨ ਅਤੇ ਸਿਰ ਤੇ ਦੋ ਜੁੜੇ ਬਣਾ ਕੇ ਨਿਤਿਆ ਨੇ ਬਹੁਤ ਹੀ ਕਿਊਟ ਅੰਦਾਜ਼ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਤਰੀਕੇ ਵੀ ਦੱਸੇ ਹਨ। ਵੀਡੀਉ ਵਿਚ ਉਹ ਡਾਂਸ ਤੋਂ ਬਾਅਦ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਅਪਣੇ ਹੱਥਾਂ ਨੂੰ ਲਗਾਤਾਰ ਸਾਫ਼ ਕਰਦੇ ਰਹਿਣ। ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਮਾਸਕ ਪਾ ਕੇ ਰੱਖਣ। ਨਾਲ ਹੀ ਇਸ ਐਤਵਾਰ ਨੂੰ ਕਿਤੇ ਵੀ ਬਾਹਰ ਨਾ ਜਾਣ ਤੇ ਅਪਣੇ ਘਰ ਵਿਚ ਹੀ ਰਹਿਣ। ਨਿਤਿਆ ਦੀ ਇਸ ਵੀਡੀਓ ਨੂੰ ਪਸੰਦ ਅਤੇ ਸਾਂਝਾ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।