ਕੀ ਤੁਹਾਨੂੰ ਕੋਰੋਨਾ ਵਾਇਰਸ ਜਾਂਚ ਦੀ ਜਰੂਰਤ ਹੈ? ਪੜ੍ਹੋ ਕਦੋਂ ਹੁੰਦੀ ਹੈ ਟੈਸਟ ਕਰਾਉਣ ਦੀ ਜਰੂਰਤ  
Published : Mar 21, 2020, 2:06 pm IST
Updated : Mar 21, 2020, 2:06 pm IST
SHARE ARTICLE
File Photo
File Photo

ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ ਹਨ। ਬਹੁਤੇ ਲੋਕਾਂ ਕੋਲ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੋਰੋਨਾ

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ ਹਨ। ਬਹੁਤੇ ਲੋਕਾਂ ਕੋਲ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੋਰੋਨਾ ਦੀ ਜਾਂਚ ਕਰਾਉਣ ਦੀ ਜ਼ਰੂਰਤ ਕਦੋਂ ਹੈ। ਇਹ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ COVID-19 ਦੀ ਜਾਂਚ ਕਦੋਂ ਜ਼ਰੂਰੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੀ ਜਾਂਚ ਕਦੋਂ ਕੀਤੀ ਜਾਵੇਗੀ।

File PhotoFile Photo

ਜੇ ਤੁਹਾਨੂੰ ਖਾਂਸੀ, ਬੁਖਾਰ, ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਨਹੀਂ ਹਨ ਤਾਂ ਤੁਹਾਨੂੰ COVID-19 ਦੀ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੈ। ਜੇ ਤੁਹਾਡੇ ਕੋਲ ਉਪਰੋਕਤ ਲੱਛਣ ਹਨ ਅਤੇ ਤੁਸੀਂ ਕਿਸੇ ਵੀ ਕੋਵਿਡ -19 ਪ੍ਰਭਾਵਿਤ ਦੇਸ਼ ਜਿਵੇਂ ਇਟਲੀ, ਈਰਾਨ, ਕੋਰੀਆ, ਫਰਾਂਸ, ਸਪੇਨ, ਜਰਮਨੀ ਜਾਂ ਸੰਯੁਕਤ ਅਰਬ ਅਮੀਰਾਤ ਆਦਿ ਦੀ ਯਾਤਰਾ ਕੀਤੀ ਹੈ

File PhotoFile Photo

ਜਾਂ ਤੁਸੀਂ ਕਿਸੇ ਪ੍ਰਯੋਗਸ਼ਾਲਾ ਦੇ ਪ੍ਰਮਾਣਿਤ ਕੋਵਿਡ -19 ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਰਾਜ ਹੈਲਪਲਾਈਨ ਨੰਬਰ ਜਾਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸੰਪਰਕ ਕਰੋ 24*7 ਹੈਲਪਲਾਈਨ 011-23978046 ਤੇ ਸੰਪਰਕ ਕਰੋ। ਹੈਲਪਲਾਈਨ ਸੇਵਾ ਤੁਹਾਡੇ ਸੰਪਰਕ ਵੇਰਵੇ ਨੋਟ ਕਰੇਗੀ

File PhotoFile Photo

ਅਤੇ COVID-19 ਦੇ ਟੈਸਟਿੰਗ ਪ੍ਰੋਟੋਕੋਲ ਨਾਲ ਤੁਹਾਡੇ ਨਾਲ ਸੰਪਰਕ ਕਰੇਗੀ। ਪ੍ਰੋਟੋਕੋਲ ਦੇ ਅਨੁਸਾਰ, ਜੇ ਤੁਹਾਨੂੰ ਪਰੀਖਣ ਦੀ ਜ਼ਰੂਰਤ ਹੈ, ਤਾਂ ਤੁਹਾਡੀ ਜਾਂਚ ਸਿਰਫ ਸਰਕਾਰ ਦੁਆਰਾ ਪ੍ਰਵਾਨਿਤ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਵੇਗੀ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement