ਇਸ ਨੂੰ ਢਾਹੁਣ ਲਈ 220 ਕਿਲੋਗ੍ਰਾਮ ਵਿਸਫੋਟਕਾਂ ਦੀ ਕੀਤੀ ਗਈ ਵਰਤੋਂ
ਸੂਰਤ: ਗੁਜਰਾਤ ਦੇ ਸੂਰਤ 'ਚ ਵੀਰਵਾਰ ਨੂੰ ਇਕ ਪਾਵਰ ਸਟੇਸ਼ਨ ਦਾ 30 ਸਾਲ ਪੁਰਾਣਾ ਕੂਲਿੰਗ ਟਾਵਰ ਨੂੰ ਵਿਸਫੋਟ ਨਾਲ ਢਹਿਆ ਗਿਆ। 85 ਮੀਟਰ ਉੱਚਾ ਅਤੇ 72 ਮੀਟਰ ਵਿਆਸ ਵਾਲਾ ਆਰਸੀਸੀ ਟਾਵਰ ਸਕਿੰਟਾਂ ਵਿੱਚ ਹੀ ਢਹਿ- ਢੇਰੀ ਹੋ ਗਿਆ। ਟਾਵਰ ਡਿੱਗਣ ਦੀ ਘਟਨਾ ਪਿਛਲੇ ਸਾਲ ਦਿੱਲੀ ਦੇ ਨੇੜੇ ਨੋਇਡਾ ਵਿੱਚ ਦੇਖੀ ਗਈ ਸੀ, ਜਿੱਥੇ ਜੁੜਵਾਂ ਟਾਵਰਾਂ ਨੂੰ ਵਿਸਫੋਟ ਨਾਲ ਉਡਾਇਆ ਗਿਆ ਸੀ। ਗੈਸ ਨਾਲ ਚੱਲਣ ਵਾਲੇ ਉਤਰਨ ਪਾਵਰ ਪਲਾਂਟ ਦਾ ਟਾਵਰ ਸਵੇਰੇ 11:10 ਵਜੇ ਹੇਠਾਂ ਢਾਹਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਢਾਹੁਣ ਲਈ 220 ਕਿਲੋਗ੍ਰਾਮ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਤੋਂ ਤੰਗ ਆਏ ਖੇਤ ਮਜ਼ਦੂਰ ਨੇ ਜ਼ਹਿਰੀਲੀ ਵਸਤੂ ਨਿਗਲ ਕੀਤੀ ਖ਼ੁਦਕੁਸ਼ੀ
ਸਿਰਫ 7 ਸਕਿੰਟਾਂ ਵਿੱਚ, ਟਾਵਰ ਜ਼ੋਰਦਾਰ ਧਮਾਕੇ ਨਾਲ ਜ਼ਮੀਨ 'ਤੇ ਡਿੱਗ ਗਿਆ। ਜਿਵੇਂ ਹੀ ਟਾਵਰ ਡਿੱਗਿਆ, ਧੂੜ ਦਾ ਇੱਕ ਬਹੁਤ ਉੱਚਾ ਬੱਦਲ ਉੱਠਿਆ।
ਤਾਪੀ ਨਦੀ ਦੇ ਕੰਢੇ ਸਥਿਤ ਟਾਵਰ ਨੂੰ ਢਾਹੁਣ ਤੋਂ ਪਹਿਲਾਂ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਸੀ। ਲੋਕਾਂ ਨੂੰ ਘੱਟੋ-ਘੱਟ 250-300 ਮੀਟਰ ਦੂਰ ਰੱਖਣ ਲਈ ਬੈਰੀਕੇਡਿੰਗ ਕੀਤੀ ਗਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਵਿਸਫੋਟਕ ਨੂੰ ਕਾਲਮ ਵਿਚ ਡ੍ਰਿਲ ਕਰਕੇ ਪਾਇਆ ਗਿਆ ਸੀ। ਇਸ ਦੇ ਲਈ ਮਾਹਿਰਾਂ ਦੀ ਮਦਦ ਲਈ ਗਈ ਸੀ।
ਇਹ ਵੀ ਪੜ੍ਹੋ: ਰੋਡਵੇਜ਼ ਬੱਸ ਦੇ ਹੇਠਾਂ ਆਇਆ ਬਾਈਕ ਸਵਾਰ, ਹੋਈ ਦਰਦਨਾਕ ਮੌਤ
ਵਧੀਕ ਮੁੱਖ ਇੰਜੀਨੀਅਰ ਆਰਆਰ ਪਾਟਿਲ ਨੇ ਕਿਹਾ ਕਿ ਟਾਵਰ ਗੁਜਰਾਤ ਰਾਜ ਬਿਜਲੀ ਨਿਗਮ ਦੇ 135 ਮੈਗਾਵਾਟ ਪਾਵਰ ਪਲਾਂਟ ਦਾ ਹਿੱਸਾ ਸੀ ਅਤੇ ਇਸਨੂੰ ਕੂਲਿੰਗ ਲਈ ਵਰਤਿਆ ਜਾਂਦਾ ਸੀ। ਇਹ 85 ਮੀਟਰ ਉੱਚਾ ਸੀ ਅਤੇ ਹੇਠਾਂ ਇਸ ਦਾ ਵਿਆਸ 72 ਮੀਟਰ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਨਿਰਮਾਣ 1993 ਵਿੱਚ ਹੋਇਆ ਸੀ। ਤਕਨੀਕੀ ਅਤੇ ਵਪਾਰਕ ਕਾਰਨਾਂ ਕਰਕੇ ਇਸ ਨੂੰ ਢਾਹੁਣਾ ਜ਼ਰੂਰੀ ਸੀ। ਇਸ ਨੂੰ 2017 ਵਿੱਚ ਢਾਹੁਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਸਤੰਬਰ 2021 ਵਿੱਚ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।