ਲਾਰੈਂਸ ਬਿਸ਼ਨੋਈ ਨਾਲ ਸਬੰਧਤ ਮਾਮਲੇ ਦਾ ਮੁਲਜ਼ਮ ਬਰੀ, ਅਦਾਲਤ ’ਚ ਗਵਾਹ ਨੇ ਪਛਾਣਨ ਤੋਂ ਕੀਤਾ ਇਨਕਾਰ
Published : Mar 21, 2023, 1:38 pm IST
Updated : Mar 21, 2023, 1:38 pm IST
SHARE ARTICLE
Image: For representation purpose only
Image: For representation purpose only

ਸਾਲ 2011 ਦੇ ਇਸ ਮਾਮਲੇ ਵਿਚ ਲਾਰੈਂਸ ਖ਼ਿਲਾਫ਼ ਟਰਾਇਲ ਅਜੇ ਲੰਬਿਤ ਹੈ।



ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁਲਜ਼ਮ ਅਤੇ ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਲਾਰੈਂਸ ਨਾਲ ਜੁੜੇ 12 ਸਾਲ ਪੁਰਾਣੇ ਕੇਸ ਵਿਚ ਇਕ ਮੁਲਜ਼ਮ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਾਲ 2011 ਦੇ ਇਸ ਮਾਮਲੇ ਵਿਚ ਲਾਰੈਂਸ ਖ਼ਿਲਾਫ਼ ਟਰਾਇਲ ਅਜੇ ਲੰਬਿਤ ਹੈ।
ਅਦਾਲਤ ਨੇ ਜਸਦੀਪ ਸਿੰਘ ਸੰਧੂ ਨਾਂਅ ਦੇ ਮੁਲਜ਼ਮ ਨੂੰ ਬਰੀ ਕੀਤਾ ਹੈ, ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਆਪਸੀ ਭਾਈਚਾਰੇ ‘ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ: ਮੁੱਖ ਮੰਤਰੀ ਭਗਵੰਤ ਮਾਨ

ਮਾਮਲੇ ਵਿਚ ਸ਼ਿਕਾਇਤਕਰਤਾ ਅਤੇ ਹੋਰ ਗਵਾਹਾਂ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਲਾਰੈਂਸ ਅਤੇ ਇੰਦਰਜੀਤ ਇਸ ਕੇਸ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਪੇਸ਼ ਨਹੀਂ ਹੋਏ ਕਿਉਂਕਿ ਉਹਨਾਂ ਦੀ ਵੱਖ-ਵੱਖ ਸੂਬਿਆਂ ਵਿਚ ਪੁਲਿਸ ਨੂੰ ਹਿਰਾਸਤ ਦੀ ਲੋੜ ਹੈ। ਅਜਿਹੇ ਵਿਚ ਕੇਸ ਦਾ ਟਰਾਇਲ ਲੰਬੇ ਸਮੇਂ ਤੱਕ ਲੰਬਿਤ ਰਿਹਾ।  

ਇਹ ਵੀ ਪੜ੍ਹੋ: ਵਿਰੋਧੀ ਆਗੂਆਂ ਲਈ ED-CBI, ਚੌਕਸੀ ਲਈ ਇੰਟਰਪੋਲ ਤੋਂ ਰਿਹਾਈ: ਮਲਿਕਾਰਜੁਨ ਖੜਗੇ 

ਇਹ ਹੈ ਮਾਮਲਾ

ਹਰਿਆਣਾ ਸਟੂਡੈਂਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਦੀ ਸ਼ਿਕਾਇਤ ’ਤੇ ਲਾਰੈਂਸ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਗਰੇਵਾਲ ਨੇ ਇਲਜ਼ਾਮ ਲਾਇਆ ਸੀ ਕਿ ਲਾਰੈਂਸ, ਜੋ ਉਸ ਸਮੇਂ SOPU ਦਾ ਮੁਖੀ ਸੀ, ਆਪਣੇ 4 ਤੋਂ 5 ਸਾਥੀਆਂ ਸਮੇਤ ਸੈਕਟਰ-40 ਸਥਿਤ ਉਸ ਦੇ ਘਰ ਆਇਆ ਸੀ। 29 ਜੂਨ 20211 ਨੂੰ ਰਾਤ ਕਰੀਬ 8:45 ਵਜੇ ਹਮਲਾਵਰ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਉਸ 'ਤੇ ਅਤੇ ਉਸ ਦੇ ਦੋਸਤਾਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਚਿਹਰੇ ਢਕੇ ਹੋਏ ਸਨ। ਇਲਜ਼ਾਮ ਮੁਤਾਬਕ ਲਾਰੈਂਸ ਕੋਲ ਪਿਸਤੌਲ ਅਤੇ ਉਸ ਦੇ ਸਾਥੀ ਤਲਵਾਰਾਂ ਲੈ ਕੇ ਜਾ ਰਹੇ ਸਨ। ਹਮਲਾਵਰਾਂ 'ਚੋਂ ਇਕ ਨੇ ਸ਼ਿਕਾਇਤਕਰਤਾ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, “ਦਿੱਲੀ ਦਾ ਬਜਟ ਨਾ ਰੋਕੋ”

ਸ਼ਿਕਾਇਤਕਰਤਾ ਦੇ ਸਾਥੀਆਂ ਸਿਕੰਦਰ ਅਤੇ ਮਨਿੰਦਰ 'ਤੇ ਵੀ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਵਾਲੀ ਸਵੇਰ, ਡੀਏਵੀ ਕਾਲਜ, ਸੈਕਟਰ 10 ਵਿਚ ਲਾਰੈਂਸ ਦਾ ਕੁਝ PUSU ਮੈਂਬਰਾਂ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਸ਼ਿਕਾਇਤਕਰਤਾ PUSU ਦੇ ਮੈਂਬਰਾਂ ਨਾਲ ਬੈਠਾ ਸੀ। ਉਸ ਦੀ ਲਾਰੈਂਸ ਨਾਲ ਚੰਗੀ ਗੱਲਬਾਤ ਨਹੀਂ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਪੁਲਿਸ ਨੇ 29 ਜਨਵਰੀ ਨੂੰ ਵਾਪਰੀ ਹਿੰਸਾ ਦੀ ਘਟਨਾ ਤੋਂ ਬਾਅਦ 6 ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਪੁਲਿਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਆਈਪੀਸੀ ਦੀ ਧਾਰਾ 147, 148, 149, 452, 323, 325 ਅਤੇ 506 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਚਲਾਨ ਪੇਸ਼ ਕੀਤਾ। ਜਸਦੀਪ ਸਿੰਘ ਸੰਧੂ ਖ਼ਿਲਾਫ਼ ਆਈਪੀਸੀ ਦੀ ਧਾਰਾ 147, 148, 149, 323, 325 ਅਤੇ 506 ਤਹਿਤ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ। ਕੇਸ ਵਿਚ ਜਸਦੀਪ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁੱਖ ਗਵਾਹ ਅਤੇ ਹੋਰਾਂ ਵੱਲੋਂ ਮੁਕਰਨ ਮਗਰੋਂ ਲਾਏ ਦੋਸ਼ ਸਿੱਧ ਨਹੀਂ ਹੁੰਦੇ। ਅਜਿਹੇ ਵਿਚ ਅਦਾਲਤ ਨੇ ਤੱਥਾਂ ਨੂੰ ਦੇਖਦਿਆਂ ਮੁਲਜ਼ਮ ਨੂੰ ਬਰੀ ਕਰ ਦਿੱਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement