
ਮਲਿਕਾਰਜੁਨ ਖੜਗੇ ਨੇ ਕੀਤਾ ਟਵੀਟ
ਨਵੀਂ ਦਿੱਲੀ: ਇੰਟਰਪੋਲ ਦੇ ‘ਰੈੱਡ ਨੋਟਿਸ’ ਵਿਚੋਂ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦਾ ਨਾਂਅ ਹਟਾਉਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਚੌਕਸੀ ਨੂੰ ਇੰਟਰਪੋਲ ਤੋਂ ਰਿਹਾਈ ਦਿਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, “ਦਿੱਲੀ ਦਾ ਬਜਟ ਨਾ ਰੋਕੋ”
ਖੜਗੇ ਨੇ ਟਵੀਟ ਕੀਤਾ, “ਵਿਰੋਧੀ ਨੇਤਾਵਾਂ ਲਈ ED-CBI, ਪਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਦੇ “ਸਾਡੇ ਮੇਹੁਲ ਭਾਈ” ਲਈ ਇੰਟਰਪੋਲ ਤੋਂ ਰਿਹਾਈ! ਜਦੋਂ "ਸਭ ਤੋਂ ਚੰਗੇ ਮਿੱਤਰ" ਲਈ ਪਾਰਲੀਮੈਂਟ ਠੱਪ ਹੋ ਸਕਦੀ ਹੈ ਤਾਂ ‘ਪੁਰਾਣਾ ਮਿੱਤਰ’ ਜਿਸ ਨੂੰ 5 ਸਾਲ ਪਹਿਲਾਂ ਫਰਾਰ ਕੀਤਾ ਸੀ, ਉਸ ਦੀ ਮਦਦ ਕਰਨ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ?”
ਇਹ ਵੀ ਪੜ੍ਹੋ: ਆਸਟ੍ਰੇਲੀਆ ਪੁਲਿਸ ਨੇ 29 ਜਨਵਰੀ ਨੂੰ ਵਾਪਰੀ ਹਿੰਸਾ ਦੀ ਘਟਨਾ ਤੋਂ ਬਾਅਦ 6 ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ 'ਚ 13 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦਾ ਨਾਂ ਹੁਣ 'ਰੈੱਡ ਨੋਟਿਸ' ਤੋਂ ਹਟਾ ਦਿੱਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਚੌਕਸੀ ਵੱਲੋਂ ਫਰਾਂਸ ਦੇ ਲਿਓਨ ਸਥਿਤ ਇੰਟਰਪੋਲ ਹੈੱਡਕੁਆਰਟਰ 'ਚ ਦਾਇਰ ਪਟੀਸ਼ਨ ਦੇ ਆਧਾਰ 'ਤੇ ਇਹ ਕਦਮ ਚੁੱਕਿਆ ਗਿਆ ਹੈ।