ਪੁੱਤ ਨੇ ਬੋਤਲ ਮਾਰ ਕੇ ਕੀਤਾ ਪਿਤਾ ਦਾ ਕਤਲ, ਪੁਲਿਸ ਨੇ ਦਬੋਚਿਆ 

By : KOMALJEET

Published : Mar 21, 2023, 12:18 pm IST
Updated : Mar 21, 2023, 12:18 pm IST
SHARE ARTICLE
Punjabi News
Punjabi News

ਦਾਦੀ ਨੇ ਪੁੱਛਿਆ ਕਾਰਨ ਤਾਂ ਕੁੱਕਰ ਮਾਰ ਕੇ ਉਸ ਨੂੰ ਵੀ ਕੀਤਾ ਜ਼ਖ਼ਮੀ 

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਨੌਜਵਾਨ ਨੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸ਼ਰਾਬ ਦੀ ਬੋਤਲ ਨਾਲ ਪਿਤਾ ’ਤੇ ਹਮਲਾ ਕੀਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਉਸ ਨੇ ਦਾਦੀ 'ਤੇ ਵੀ ਜਾਨਲੇਵਾ ਹਮਲਾ ਕੀਤਾ। 

ਇਸ ਹਮਲੇ ਕਾਰਨ ਉਹ ਜ਼ਖਮੀ ਹੋ ਗਈ। ਦਾਦੀ ਦੀ ਸ਼ਿਕਾਇਤ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਸ਼ੀ ਨਵਪ੍ਰੀਤ (22) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਛੋਟਾ ਸ਼ਿਮਲਾ ਥਾਣੇ ਅਧੀਨ ਪੈਂਦੇ ਵਿਕਾਸ ਨਗਰ ਵਿੱਚ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਵਿਕਾਸ ਨਗਰ ਵਾਸੀ ਨਵਪ੍ਰੀਤ ਨੇ ਆਪਣੇ ਪਿਤਾ ਵਿਜੇ ਭਾਟੀਆ (52) ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ: ਪ੍ਰੇਮ ਕਹਾਣੀ ਦਾ ਦਰਦਨਾਕ ਅੰਤ! ਲੜਕੀ ਦੇ ਪਰਿਵਾਰ ਨੇ ਜਵਾਈ ਦੇ ਸਿਰ 'ਚ ਘੋਟਣੇ ਮਾਰ-ਮਾਰ ਕੇ ਕੀਤਾ ਕਤਲ 

ਮ੍ਰਿਤਕ ਵਿਜੇ ਪਹਿਲਾਂ ਸਰਕਾਰੀ ਵਿਭਾਗ ਵਿੱਚ ਤਾਇਨਾਤ ਸੀ ਅਤੇ ਹੁਣ ਸੇਵਾਮੁਕਤ ਹੋ ਗਿਆ ਸੀ। ਮ੍ਰਿਤਕ ਦੀ ਪਤਨੀ ਕਾਫੀ ਸਮਾਂ ਪਹਿਲਾਂ ਘਰੋਂ ਚਲੀ ਗਈ ਸੀ। ਵਿਜੇ ਦੀ ਮਾਂ ਆਸ਼ਾ ਭਾਟੀਆ ਦੀ ਸ਼ਿਕਾਇਤ ਮੁਤਾਬਕ ਉਹ ਆਪਣੇ ਬੇਟੇ ਨੂੰ ਮਿਲਣ ਵਿਕਾਸਨਗਰ ਗਈ ਸੀ, ਜਦੋਂ ਉਹ ਕਮਰੇ 'ਚ ਦਾਖਲ ਹੋਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਬੇਟਾ ਵਿਜੇ ਬੈੱਡ 'ਤੇ ਪਿਆ ਸੀ। ਕਮਰੇ ਵਿੱਚ ਖੂਨ ਦੇ ਛਿੱਟੇ ਪਏ ਹੋਏ ਸਨ। 

ਜਦੋਂ ਉਸ ਨੇ ਕਮਰੇ ਵਿੱਚ ਆਪਣੇ ਪੋਤਰੇ ਨਵਪ੍ਰੀਤ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁੱਕਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਆਸ਼ਾ ਭਾਟੀਆ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੂਜੇ ਪਾਸੇ ਏਐਸਪੀ ਸ਼ਿਮਲਾ ਸੁਨੀਲ ਨੇਗੀ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Tags: crime, police, murder

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement