ਕਾਰ ਦੇ ਟਾਇਰ 'ਚੋਂ ਬਰਾਮਦ ਹੋਏ 2.40 ਕਰੋੜ ਰੁਪਏ, ਵੇਖੋ ਵੀਡੀਓ
Published : Apr 21, 2019, 2:15 pm IST
Updated : Apr 21, 2019, 4:45 pm IST
SHARE ARTICLE
Income Tax department Rade in Bangalore
Income Tax department Rade in Bangalore

ਟਾਇਰ ਫਾੜਨ 'ਤੇ ਵਿਚੋਂ ਮਿਲੇ 2-2 ਹਜ਼ਾਰ ਦੇ ਨੋਟ

ਬੰਗਲੁਰੂ: ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਵਿਚ ਚੋਣਾਂ ਦੇ ਚਲਦਿਆਂ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਹੋਈ ਹੈ। ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਵਿਚ ਕਰਨਾਟਕ ਅਤੇ ਗੋਆ ਦੀਆਂ ਵੱਖ-ਵੱਖ ਥਾਵਾਂ ਤੋਂ 4 ਕਰੋੜ ਰੁਪਏ ਸੀਜ਼ ਕੀਤੇ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਬੰਗਲੁਰੂ ਤੋਂ ਸ਼ਿਮੋਗਾ ਜਾ ਰਹੀ ਇਕ ਕਾਰ ਵਿਚ ਰੱਖੇ ਗਏ ਟਾਇਰ ਵਿਚੋਂ ਲਗਭੱਗ 2.40 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਟਾਇਰ ਖੋਲ੍ਹਣ ’ਤੇ ਅੰਦਰੋਂ 2-2 ਹਜ਼ਾਰ ਦੇ ਨੋਟ ਬਰਾਮਦ ਕੀਤੇ ਗਏ ਹਨ। ਇਸ ਛਾਪੇਮਾਰੀ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਸੀਜ਼ ਕੀਤੀ ਗਈ ਨਕਦੀ ਨੂੰ ਬੰਗਲੁਰੂ ਤੋਂ ਸ਼ਿਮੋਗਾ ਅਤੇ ਭਦਰਾਵਤੀ ਟਰਾਂਸਫ਼ਰ ਕੀਤਾ ਜਾ ਰਿਹਾ ਸੀ।

ਇੰਟੈਲੀਜੈਂਸ ਵਿਭਾਗ ਨੇ ਇਸ ਉਤੇ ਨਜ਼ਰ ਰੱਖੀ ਹੋਈ ਸੀ, ਜਦੋਂ ਨਕਦੀ ਦੇ ਨਾਲ ਗ੍ਰਿਫ਼ਤਾਰ ਵਿਅਕਤੀ ਬੰਗਲੁਰੂ ਤੋਂ ਭਦਰਾਵਤੀ ਜਾ ਰਿਹਾ ਸੀ, ਉਦੋਂ ਉਸ ਨੂੰ ਰੋਕ ਲਿਆ ਗਿਆ। ਮੁਲਜ਼ਮ ਨਕਦੀ ਨੂੰ ਸਕਾਰਪੀਓ ਕਾਰ ਰਾਹੀਂ ਲਿਜਾ ਰਿਹਾ ਸੀ। ਕਾਰ ਦੀ ਸਟਿੱਪਣੀ ਜਦੋਂ ਪਾੜੀ ਗਈ ਤਾਂ ਉਸ ਵਿਚੋਂ 2-2 ਹਜ਼ਾਰ ਦੇ ਨੋਟ ਨਿਕਲੇ।

CashCash

ਧਿਆਨ ਯੋਗ ਹੈ ਕਿ ਤਾਮਿਲਨਾਡੂ ਅਤੇ ਕਰਨਾਟਕ ਤੋਂ ਹੀ ਚੋਣਾਂ ਦੌਰਾਨ ਭਾਰੀ ਮਾਤਰਾ ਵਿਚ ਨਕਦੀ ਅਤੇ ਹੋਰ ਕਈ ਕਿਸਮ ਦੀ ਜ਼ਾਇਦਾਦ ਬਰਾਮਦ ਕੀਤੀ ਜਾ ਰਹੀ ਹੈ। ਤਾਮਿਲਨਾਡੂ ਦੀ ਵੇਲੋਰ ਸੀਟ ਉਤੇ ਤਾਂ 18 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਭ੍ਰਿਸ਼ਟਾਚਾਰ ਦੇ ਚਲਦਿਆਂ ਰੱਦ ਕਰ ਦਿਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement