ਨਾ ਗੱਡੀ, ਨਾ ਪੈਸੇ, 25 ਦਿਨਾਂ ‘ਚ 2800 ਕਿਮੀ ਸਫਰ ਤੈਅ ਕਰਕੇ ਘਰ ਪਹੁੰਚਿਆ ਵਿਅਕਤੀ
Published : Apr 21, 2020, 3:58 pm IST
Updated : Apr 21, 2020, 3:58 pm IST
SHARE ARTICLE
Photo
Photo

ਗੁਜਰਾਤ ਤੋਂ ਅਸਮ ਤੱਕ ਤੈਅ ਕੀਤੀ ਲੰਬੀ ਦੂਰੀ, ਰਾਸਤੇ ਵਿਚ ਲੁੱਟ ਦਾ ਹੋਇਆ ਸ਼ਿਕਾਰ

ਗੁਜਰਾਤ: ਅਸਮ ਦੇ ਨੌਗਾਂਵ ਜ਼ਿਲ੍ਹੇ ਦੇ ਰਹਿਣ ਵਾਲੇ 46 ਸਾਲ ਦੇ ਜਾਧਵ ਗੋਗੋਈ ਕੰਮ ਦੀ ਭਾਲ ਵਿਚ ਗੁਜਰਾਤ ਪਹੁੰਚੇ ਸੀ। ਉਥੇ ਉਹ ਗੁਜਰਾਤ ਦੇ ਉਦਯੋਗਿਕ ਸ਼ਹਿਰ ਵਾਪੀ ਵਿਚ ਮਜ਼ਦੂਰ ਵਜੋਂ ਕੰਮ ਕਰਦੇ ਸੀ। ਜਦੋਂ 25 ਮਾਰਚ ਤੋਂ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਕੰਮ ਤੋਂ ਕੱਢ ਦਿੱਤਾ ਗਿਆ।

File PhotoFile Photo

ਫਿਰ ਉਹਨਾਂ ਕੋਲ ਆਪਣੇ ਘਰ ਨੂੰ ਵਾਪਸ ਪਰਤਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। 27 ਮਾਰਚ ਨੂੰ ਜਾਧਵ ਨੇ ਵਾਪੀ ਤੋਂ ਪੈਦਲ ਚੱਲਣਾ ਸ਼ੁਰੂ ਕੀਤਾ। ਰਸਤੇ ਵਿਚ ਜੇਕਰ ਉਹਨਾਂ ਨੂੰ ਕੋਈ ਐਮਰਜੈਂਸੀ ਵਾਹਨ ਮਿਲਦਾ ਤਾਂ ਉਹ ਉਸ ਨੂੰ ਬਿਠਾ ਲੈਂਦੇ ਸੀ, ਇਸ ਤਰ੍ਹਾਂ ਉਹ ਕੁਝ ਦੂਰੀ ਤੈਅ ਕਰ ਲੈਂਦੇ ਸੀ।  

File PhotoFile Photo

ਅਜਿਹਾ ਕਰਦਿਆਂ ਜਾਧਵ 25 ਦਿਨਾਂ ਵਿਚ ਨੌਗਾਂਵ ਜ਼ਿਲੇ ਦੇ ਰਾਹਾ ਖੇਤਰ ਵਿਚ ਆਪਣੇ ਘਰ ਦੇ ਨੇੜੇ ਪਹੁੰਚ ਗਏ। ਉਹ ਐਤਵਾਰ ਰਾਤ ਨੂੰ ਇਥੇ ਪਹੁੰਚੇ ਸੀ। ਜਦੋਂ ਜਾਧਵ ਨੇ ਵਾਪੀ ਤੋਂ ਪੈਦਲ ਚੱਲਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਜੇਬ ਵਿਚ ਸਿਰਫ 4 ਹਜ਼ਾਰ ਰੁਪਏ ਸਨ। ਘਰ ਪਹੁੰਚਣ ਦੌਰਾਨ ਉਹਨਾਂ ਨੇ ਟਰੱਕ ਵਾਲਿਆਂ ਦੀ ਮਦਦ ਲਈ, ਜੋ ਦੇਸ਼ ਵਿਚ ਜ਼ਰੂਰੀ ਸਮਾਨ ਸਪਲਾਈ ਕਰਨ ਲਈ ਸੜਕਾਂ 'ਤੇ ਦੌੜ ਰਹੇ ਸਨ।

File PhotoFile Photo

ਇਸ ਯਾਤਰਾ ਦੌਰਾਨ ਉਹਨਾਂ ਦੇ ਪੈਸੇ, ਮੋਬਾਈਲ ਅਤੇ ਹੋਰ ਸਾਮਾਨ ਵੀ ਲੁੱਟ ਲਿਆ ਗਿਆ। ਜਦੋਂ ਉਹ ਰਾਹਾ ਪਹੁੰਚੇ ਅਤੇ ਸੜਕ ਦੇ ਕਿਨਾਰੇ ਅਰਾਮ ਕਰ ਰਹੇ ਸੀ, ਤਾਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਬੁਲਾਇਆ। ਜਾਧਵ ਨੇ ਦੱਸਿਆ ਕਿ ਉਹ ਗਧਾਰੀਆ ਕਰੌਨੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਬਿਹਾਰ, ਬੰਗਾਲ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਹਨ।

File PhotoFile Photo

ਗੁਜਰਾਤ ਤੋਂ ਅਸਮ ਜਾਣ ਲਈ ਉਹਨਾਂ ਨੇ ਪੁਲਿਸ ਅਤੇ ਸਰਕਾਰੀ ਮਹਿਕਮੇ ਤੋਂ ਮਦਦ ਮੰਗੀ ਪਰ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਪੈਦਲ ਜਾਣ ਦਾ ਫੈਸਲਾ ਕੀਤਾ। ਰਾਹਾ ਦੀ ਸਥਾਨਕ ਪੁਲਿਸ ਦੀ ਮਦਦ ਨਾਲ ਨੌਗਾਂਵ ਸਿਵਲ ਹਸਪਤਾਲ ਵਿਚ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ। ਉਹਨਾਂ ਦੀ ਹਾਲਤ ਠੀਕ ਹੈ ਪਰ ਦੂਜੇ ਰਾਜ ਤੋਂ ਆਉਣ ਕਾਰਨ ਉਹਨਾਂ ਨੂੰ 14 ਦਿਨ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ।

Location: India, Assam

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement