
ਡਾ: ਤ੍ਰੇਹਨ ਨੇ ਕਿਹਾ ਕਿ ਮਾਸਕ ਦੀ ਵਰਤੋਂ ਕਰੋਨਾ ਦੀ ਲਾਗ ਦੇ ਖ਼ਤਰੇ ਨੂੰ ਘਟਾਉਂਦੀ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਲੌਕਡਾਊਨ ਲਾਇਆ ਗਿਆ ਹੈ ਪਰ ਹੁਣ ਲੌਕਡਾਊਨ ਦੇ ਤੀਸਰੇ ਪੜਾਅ ਨੂੰ ਲੈ ਕੇ ਦੇਸ਼ ਦੇ ਸਭ ਤੋਂ ਮਸ਼ਹੂਰ ਦੋ ਡਾਕਟਰਾਂ ਨੇ ਇਨਕਾਰ ਕੀਤਾ ਹੈ। ਇੰਡੀਆ ਟੂਡੇ ਈ ਦੇ ਸੰਮੇਲਨ ਵਿਚ, ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਅਤੇ ਮੇਦਾਂਤਾ ਹਸਪਤਾਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਡਾ: ਨਰੇਸ਼ ਤ੍ਰੇਹਨ ਨੇ ਕਿਹਾ ਹੈ ਕਿ ਇਸ ਸਮੇਂ ਕੋਰੋਨਾ ਵਿਰੁੱਧ ਤਾਲਾਬੰਦ ਸਭ ਤੋਂ ਵਧੀਆ ਵਿਕਲਪ ਹੈ। ਡਾ: ਨਰੇਸ਼ ਤ੍ਰੇਹਨ ਨੇ ਕਿਹਾ ਕਿ ਤਾਲਾਬੰਦੀ ਸਾਨੂੰ ਸਮਾਂ ਦਿੰਦੀ ਹੈ ਅਤੇ ਲਾਗ ਦੀ ਰਫ਼ਤਾਰ ਨੂੰ ਹੌਲੀ ਕਰ ਦਿੰਦੀ ਹੈ, ਇਹ ਸਾਨੂੰ ਤਿਆਰ ਹੋਣ ਲਈ ਸਮਾਂ ਦਿੰਦੀ ਹੈ, ਅਸੀਂ ਕੋਵਿਡ ਲਈ ਵਿਸ਼ੇਸ਼ ਹਸਪਤਾਲ ਸਥਾਪਤ ਕਰ ਲਏ ਹਨ।
Coronavirus
ਅਸੀਂ ਪੀਪੀਈ ਕਿਟਾਂ ਬਣਾ ਰਹੇ ਹਾਂ ਜੋ ਸੰਤੁਸ਼ਟੀਜਨਕ ਹਨ। ਇਸ ਦੇ ਨਾਲ ਹੀ ਸਾਨੂੰ ਸਪਲਾਈ ਮਿਲੀ ਹੈ। ਇਸ ਨੇ ਸਾਡੀ ਤਿਆਰੀ ਕਰਨ ਵਿਚ ਸਹਾਇਤਾ ਕੀਤੀ ਹੈ ਤਾਂ ਕਿ ਜੇ ਕੋਰਨਾ ਵਾਇਰਸ ਫੈਲਦਾ ਹੈ, ਤਾਂ ਅਸੀਂ ਇਸ ਨਾਲ ਸਹੀ ਤਰੀਕੇ ਨਾਲ ਲੜ ਸਕਦੇ ਹਾਂ। ਡਾ: ਤ੍ਰੇਹਨ ਨੇ ਕਿਹਾ ਕਿ ਜੇ ਤੁਸੀਂ ਕਿਸੇ ਮਾਡੂਲੇਸ਼ਨ ਨੂੰ ਵੇਖਦੇ ਹੋ ਤਾਂ ਇਹ ਪਤਾ ਲੱਗਦਾ ਹੈ ਕਿ ਜੇ ਤੁਸੀਂ 59 ਦਿਨਾਂ ਲਈ ਲਾਕਡਾਉਨ ਕਰਦੇ ਹੋ, ਤਾਂ ਤੁਸੀਂ ਕੋਰੋਨਾ ਦੀ ਲਾਗ ਨੂੰ ਰੋਕ ਸਕਦੇ ਹੋ ਪਰ ਅੱਜ ਚਿੰਤਾ ਇਹ ਹੈ ਕਿ ਇਥੇ ਰੋਜ਼ਾਨਾ ਕੇਸ ਵੱਧ ਰਹੇ ਹਨ।
Lockdown
ਡਿਬਲਿੰਗ ਰੇਟ ਵੱਧ ਰਿਹਾ ਹੈ ਇਹ ਵਧੀਆ ਗੱਲ ਹੈ ਇਸ ਤੋਂ ਸਾਨੂੰ ਥੋੜੀ ਰਾਹਤ ਹੀ ਮਿਲੇਗੀ ਪਰ ਇਸ ਤੋਂ ਅਸੀਂ ਚਿੰਤਾ ਮੁਕਤ ਨਹੀਂ ਹੋ ਸਕਦੇ। ਡਾ. ਰਣਦੀਪ ਨੇ ਕਿਹਾ ਕਿ ਸਵਾਸਥ ਦੇ ਨਜ਼ਰੀਏ ਤੋਂ ਲੌਕਡਾਊਨ ਸਾਡੇ ਲਈ ਵਧੀਆ ਵਿਕਲਪ ਹੈ। ਬਸ ਸਾਨੂੰ ਇਹ ਦੇਖਣ ਦੀ ਜਰੂਰਤ ਹੈ ਕਿ ਇਸ ਨੂੰ ਕ੍ਰਮਵਾਰ ਕਿਸ ਤਰ੍ਹਾਂ ਕੀਤਾ ਜਾ ਸਕੇ। ਡਾ ਗੁਲੇਰੀਆ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਵਧਾਉਂਣ ਦੇ ਆਪਣੇ ਨੁਕਸਾਨ ਹਨ। ਇਸ ਨਾਲ ਗਰੀਬ ਲੋਕਾਂ ਦੀ ਦਿਹਾੜੀ ਰੁਕਦੀ ਹੈ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਨੁਕਸਾਨ ਹੁੰਦਾ ਹੈ ਪਰ ਸਾਡੇ ਕੋਲ ਹਾਲੇ ਇਸ ਦੀ ਦਵਾਈ ਨਾ ਹੋਣ ਕਾਰਨ ਅਸੀਂ ਇਸ ਲੌਕਡਾਊਨ ਜ਼ਰੀਏ ਹੀ ਵਾਇਰਸ ਦੀ ਸਪਲਾਈ ਰੋਕੀ ਜਾ ਸਕਦੀ ਹੈ।
Coronavirus
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਕ ਪਲਾਨ ਤਿਆਰ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਉਦਯੋਗਾਂ ਨੂੰ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਚਿੰਤਾ ਦੀ ਗੱਲ ਇਹ ਵੀ ਹੈ ਕਿ ਕਈ ਲੋਕਾਂ ਵਿਚ ਕਰੋਨਾ ਹੋਣ ਦੇ ਬਾਵਜੂਦ ਵੀ ਉਸ ਦੇ ਲੱਛਣ ਨਹੀਂ ਦਿਖਦੇ। ਡਾ: ਰਣਦੀਪ ਗੁਲੇਰੀਆ ਨੇ ਕਿਹਾ ਕਿ ਕਪੜੇ ਦਾ ਮਾਸਕ ਫ਼ਾਇਦੇਮੰਦ ਸਾਬਤ ਹੋ ਰਿਹਾ ਹੈ। ਇਸ ਦੀ ਵਰਤੋਂ ਲਗਾਤਾਰ ਕੀਤੀ ਜਾਣੀ ਚਾਹੀਦੀ ਹੈ. ਡਾ: ਤ੍ਰੇਹਨ ਨੇ ਕਿਹਾ ਕਿ ਮਾਸਕ ਦੀ ਵਰਤੋਂ ਲਾਗ ਦੇ ਖ਼ਤਰੇ ਨੂੰ ਘਟਾਉਂਦੀ ਹੈ।
coronavirus lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।