Ranchi news : ‘ਇੰਡੀਆ’ ਰੈਲੀ ’ਚ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ  ਕੁਰਸੀਆਂ ਖਾਲੀ ਰੱਖੀਆਂ ਗਈਆਂ

By : BALJINDERK

Published : Apr 21, 2024, 6:17 pm IST
Updated : Apr 21, 2024, 6:17 pm IST
SHARE ARTICLE
ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ ਖ਼ਾਲੀ ਪਈਆਂ ਕੁਰਸੀਆਂ
ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ ਖ਼ਾਲੀ ਪਈਆਂ ਕੁਰਸੀਆਂ

Ranchi news : ਵੱਡੀ ਗਿਣਤੀ ’ਚ ਪਾਰਟੀ ਵਰਕਰ ਸੋਰੇਨ ਦਾ ‘ਮੁਖੌਟਾ’ ਪਾਈ ਨਜ਼ਰ ਆਏ 


 

Ranchi: ਰਾਂਚੀ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ਦੌਰਾਨ ਮੰਚ ’ਤੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਲਈ ਦੋ ਕੁਰਸੀਆਂ ਖਾਲੀ ਰੱਖੀਆਂ ਗਈਆਂ ਸਨ। ਕੇਜਰੀਵਾਲ ਅਤੇ ਸੋਰੇਨ ਵੱਖ-ਵੱਖ ਮਾਮਲਿਆਂ ’ਚ ਜੇਲ੍ਹ ’ਚ ਹਨ। ‘ਉਲਗੁਲਾਨ ਨਿਆਂ ਮਹਾਰੈਲੀ’ ਨੂੰ ਮੁੱਖ ਤੌਰ ’ਤੇ  ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਕਰਵਾਇਆ। ਵੱਡੀ ਗਿਣਤੀ ’ਚ ਪਾਰਟੀ ਵਰਕਰ ਸੋਰੇਨ ਦਾ ‘ਮੁਖੌਟਾ’ ਪਾਈ ਨਜ਼ਰ ਆਏ। 

ਇਹ ਵੀ ਪੜੋ:Haryana News: ਗੁਰੂਗ੍ਰਾਮ 'ਚ ਝੁੱਗੀਆਂ 'ਚ ਲੱਗੀ ਭਿਆਨਕ ਅੱਗ, 10 ਤੋਂ ਵੱਧ ਝੁੱਗੀਆਂ ਸੜ ਕੇ ਹੋਈਆਂ ਸੁਆਹ 

ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (E.D.) ਨੇ ਕਥਿਤ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ 31 ਜਨਵਰੀ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ। E.D. ਨੇ 21 ਮਾਰਚ ਨੂੰ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। 
ਰੈਲੀ ਦੌਰਾਨ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਟੇਜ ’ਤੇ  ਬੈਠੇ ਸਨ, ਜਦਕਿ ਉਨ੍ਹਾਂ ਦੇ ਪਤੀਆਂ ਲਈ ਕੁਰਸੀਆਂ ਖ਼ਾਲੀ ਸਨ।

ਇਹ ਵੀ ਪੜੋ:Jalandhar News : ਜਲੰਧਰ 'ਚ ਨਗਰ ਨਿਗਮ ਦੇ ਸਰਕਾਰੀ ਸੀਵਰਮੈਨ ਨੇ ਕੀਤੀ ਖੁਦਕੁਸ਼ੀ

ਰੈਲੀ ’ਚ ਮੌਜੂਦ ਲੋਕਾਂ ਨੇ ‘ਜੇਲ੍ਹ ਕੇ ਤਾਲੇ ਟੂਟੇਂਗੇ, ਹੇਮੰਤ ਸੋਰੇਨ ਛੂਟੇਂਗੇ’ ਵਰਗੇ ਨਾਅਰੇ ਲਗਾਏ। ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਭਿਆਨਕ ਗਰਮੀ ਦੇ ਬਾਵਜੂਦ 40 ਡਿਗਰੀ ਸੈਲਸੀਅਸ ਤਾਪਮਾਨ ’ਚ ਲੋਕ ਇਕੱਠੇ ਹੋਏ।  ਕਲਪਨਾ ਅਤੇ ਸੁਨੀਤਾ ਤੋਂ ਇਲਾਵਾ ਜੇ.ਐਮ.ਐਮ. ਸੁਪਰੀਮੋ ਸ਼ਿਬੂ ਸੋਰੇਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਅਤੇ ਹੋਰ ਆਗੂ ਰੈਲੀ ’ਚ ਸ਼ਾਮਲ ਹੋਏ। 
ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ’ਚ ਹੋਣ ਵਾਲੀ ਰੈਲੀ ’ਚ ਕੁਲ  28 ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਰੈਲੀ ਦੇ ਮੱਦੇਨਜ਼ਰ ਰਾਜਧਾਨੀ ’ਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਾਲ ਸੁਰੱਖਿਆ ਪ੍ਰਬੰਧ ਵਧਾ ਦਿਤੇ ਗਏ ਹਨ। 

ਇਹ ਵੀ ਪੜੋ:Batala Road Accident : ਦੋ ਸਕੇ ਭਰਾਵਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

(For more news apart from 'India' rally, seats were kept empty on stage for Arvind Kejriwal and Hemant Soren News in Punjabi, stay tuned to Rozana Spokesman)

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement