Jalandhar News : ਜਲੰਧਰ 'ਚ ਨਗਰ ਨਿਗਮ ਦੇ ਸਰਕਾਰੀ ਸੀਵਰਮੈਨ ਨੇ ਕੀਤੀ ਖੁਦਕੁਸ਼ੀ

By : BALJINDERK

Published : Apr 21, 2024, 5:10 pm IST
Updated : Apr 21, 2024, 5:10 pm IST
SHARE ARTICLE
ਖੁਦਕੁਸ਼ੀ
ਖੁਦਕੁਸ਼ੀ

Jalandhar News : 4 ਲੱਖ ਦਾ ਕਰਜ਼ਾ 7 ਲੱਖ 'ਚ ਬਦਲਿਆ, ਪਰੇਸ਼ਾਨ ਹੋ ਕੇ ਨਿਗਲ ਲਿਆ ਜ਼ਹਿਰ, 2 ਬੱਚਿਆਂ ਦਾ ਪਿਤਾ ਸੀ

Jalandhar News : ਜਲੰਧਰ ਵਿਚ ਨਗਰ ਨਿਗਮ ਦੇ ਇੱਕ ਸਰਕਾਰੀ ਸੀਵਰਮੈਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੌਬੀ ਸੌਂਧੀ (45) ਵਜੋਂ ਹੋਈ ਹੈ। ਜੋ ਕਿ 40 ਕੁਆਰਟਰ ਏਰੀਆ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸਿਟੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

ਇਹ ਵੀ ਪੜੋ:Punjabi elderly missing in canada : ਕੈਨੇਡਾ 'ਚ ਪੰਜਾਬੀ ਬਜ਼ੁਰਗ ਲਾਪਤਾ, ਸਰੀ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਜਾਣਕਾਰੀ ਅਨੁਸਾਰ ਸਰਕਾਰੀ ਸੀਵਰਮੈਨ ਵੱਲੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿਣ ਲੱਗਾ। ਬੌਬੀ ਸ਼ਨੀਵਾਰ ਦੇਰ ਰਾਤ ਨਵੀਂ ਦਾਣਾ ਮੰਡੀ ਨੇੜੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮ੍ਰਿਤਕ ਬੌਬੀ ਦੀ ਪਤਨੀ ਸੁਨੀਤਾ ਦਾ ਬੁਰਾ ਹਾਲ ਸੀ ਅਤੇ ਰੋ ਰਹੀ ਸੀ।

ਇਹ ਵੀ ਪੜੋ:Delhi News: ਕਾਂਗਰਸ ਨੇ ਪੰਜਾਬ, ਬਿਹਾਰ ਲਈ ਸੀਈਸੀ ਦੀ ਕੀਤੀ ਮੀਟਿੰਗ 

ASI ਹਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਆਪਣੇ ਘਰ ਤੋਂ ਕੰਮ ’ਤੇ ਜਾਣ ਲਈ ਨਿਕਲਿਆ ਸੀ। ਉਨ੍ਹਾਂ ਦੀ ਡਿਊਟੀ ਨਗਰ ਨਿਗਮ ਵੱਲੋਂ ਬਸਤੀ ਖੇਤਰ ਵਿਚ ਲਗਾਈ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਪਰ ਉਸ ਦਾ ਕਰਜ਼ਾ 7 ਲੱਖ ਰੁਪਏ ਦਾ ਹੋ ਗਿਆ। ਜਿਸ ਕਾਰਨ ਬੌਬੀ ਕਾਫ਼ੀ ਪਰੇਸ਼ਾਨ ਸੀ। ਕਿਉਂਕਿ ਬੈਂਕ ਕਰਮਚਾਰੀ ਅਕਸਰ ਬੌਬੀ ਨੂੰ ਪੈਸਿਆਂ ਨੂੰ ਲੈ ਕੇ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਏਐਸਆਈ ਨੇ ਦੱਸਿਆ ਕਿ ਜਲਦੀ ਹੀ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕਰੇਗੀ। ਪਰਿਵਾਰ ਨੇ ਬੈਂਕ ਕਰਮਚਾਰੀਆਂ 'ਤੇ ਦੋਸ਼ ਲਗਾਏ ਹਨ, ਇਸ ਲਈ ਪੁਲਿਸ ਉਨ੍ਹਾਂ ਤੱਥਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Himachal Baddi Factory Fire:ਹਿਮਾਚਲ ਦੀਆਂ ਬੱਦੀ ਇੰਡਸਟਰੀਅਲ ਏਰੀਆ 'ਚ ਦੋ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ 

(For more news apart from Official Sewerman Municipal Corporation committed suicide in Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement