ਚੀਨੀ ਯੂਨੀਵਰਸਿਟੀ ਨੇ ਲਾਇਬ੍ਰੇਰੀ 'ਚ ਲੜਕੀਆਂ ਦੇ ਛੋਟੇ ਕੱਪੜੇ ਪਹਿਨਣ ਤੋਂ ਹਟਾਈ ਪਾਬੰਦੀ
Published : May 21, 2018, 5:38 pm IST
Updated : May 21, 2018, 6:37 pm IST
SHARE ARTICLE
China University
China University

ਚੀਨ ਦੀ ਇਕ ਯੂਨੀਵਰਸਿਟੀ ਨੇ ਲਾਇਬ੍ਰੇਰੀ ਵਿਚ ਵਿਦਿਆਰਥਣਾਂ ਦੇ ਮਿਨੀ ਸਕਰਟ ਅਤੇ ਹਾਟ ਪੈਂਟ ਪਹਿਨ ਕੇ ਆਉਣ ਉੱਤੇ ਰੋਕ ਲਗਾਉਣ.......

ਬੀਜਿੰਗ, 21 ਮਈ :  ਚੀਨ ਦੀ ਇਕ ਯੂਨੀਵਰਸਿਟੀ ਨੇ ਲਾਇਬ੍ਰੇਰੀ ਵਿਚ ਵਿਦਿਆਰਥਣਾਂ ਦੇ ਮਿਨੀ ਸਕਰਟ ਅਤੇ ਹਾਟ ਪੈਂਟ ਪਹਿਨ ਕੇ ਆਉਣ ਉੱਤੇ ਰੋਕ ਲਗਾਉਣ ਦੇ ਆਪਣੇ ਆਦੇਸ਼ ਨੂੰ ਵਾਪਸ ਲੈਂਦੇ ਹੋਏ ਮਾਫੀ ਮੰਗੀ ਹੈ| ਇਕ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਇਹ ਨਿਯਮ ਲਾਗੂ ਕੀਤਾ ਗਿਆ ਸੀ| ਵਿਦਿਆਰਥੀ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਅਜਿਹੇ ਕੱਪੜੇ ਵਿਦਿਅਕ ਮਾਹੌਲ ਲਈ ਨੁਕਸਾਨਦਾਇਕ ਹਨ ਅਤੇ ਯੋਨ ਉਤਪੀੜਨ ਦਾ ਇਕ ਪ੍ਰਕਾਰ ਹੈ|

short pentshort pentਹੁਣ ਰੱਦ ਕਰ ਦਿੱਤੇ ਗਏ ਇਸ ਨਿਯਮ ਦੇ ਤਹਿਤ ਵਿਦਿਆਰਥਣਾਂ ਦੇ 50 ਸੈਂਟੀਮੀਟਰ ਤੋਂ ਛੋਟੀ ਸਕਰਟ ਅਤੇ ਪੈਂਟ ਪਹਿਨਣ ਉੱਤੇ ਰੋਕ ਲਗਾ ਦਿੱਤੀ ਗਈ ਸੀ| ਇਕ ਸਰਕਾਰੀ ਸਮਾਚਾਰ ਪੱਤਰ ਵਿਚ ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਹਵਾਲੇ ਨੂੰ ਕਿਹਾ ਕਿ ਹਾਲ ਹੀ ਵਿਚ ਕੀਤੀ ਗਈ ਕਾਰਵਾਈ ਦੇ ਚਲਦੇ ਹੋਈ ਅਚਨਚੇਤ ਅਤੇ ਖਲਲ ਲਈ ਅਸੀਂ ਮਾਫੀ ਚਾਹੁੰਦੇ ਹਾਂ|

uniform dressuniform dressਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧਨ ਨੂੰ ਅਨੁਕੂਲ ਕਰਨ, ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਬਿਹਤਰ ਵਿਦਿਅਕ ਮਾਹੌਲ ਬਣਾਉਣ ਲਈ ਪ੍ਰਤਿਬੱਧ ਹੈ| ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਫ  ਦੇ ਇਕ ਮੈਂਬਰ ਨੇ ਕਿਹਾ ਕਿ ਵਿਦਿਆਰਥੀ ਹੁਣ ਸਾਰੇ ਤਰਾਂ ਦੇ ਫੈਸ਼ਨੇਬਲ ਕੱਪੜੇ ਪਹਿਨੇ ਸਕਦੇ ਹਨ ਬਸ਼ਰਤ ਕਿ ਕੱਪੜੇ ਜ਼ਿਆਦਾ ਛੋਟੇ ਨਾ ਹੋਣ| ਉਨ੍ਹਾਂ ਨੇ ਕਿਹਾ ਕਿ ਨਿਯਮ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ| 

Location: China, Shanghai

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement