
ਮਰੀਕਾ ਵਿਚ ਚਲ ਰਹੇ ਕਾਰੋਬਾਰੀ ਵਿਵਾਦ ਨੂੰ ਖ਼ਤਮ ਕਰਨ ਲਈ ਚੀਨ ਨੇ ਇਕ ਲਾਹੇਵੰਦ ਕੋਸ਼ਿਸ਼ ਕੀਤੀ ਹੈ।
ਅਮਰੀਕਾ ਵਿਚ ਚਲ ਰਹੇ ਕਾਰੋਬਾਰੀ ਵਿਵਾਦ ਨੂੰ ਖ਼ਤਮ ਕਰਨ ਲਈ ਚੀਨ ਨੇ ਇਕ ਲਾਹੇਵੰਦ ਕੋਸ਼ਿਸ਼ ਕੀਤੀ ਹੈ। ਅਮਰੀਕਾ ਦੇ ਨਾਲ ਕਾਰੋਬਾਰੀ ਘਾਟੇ ਨੂੰ ਠੱਲ੍ਹ ਪਾਉਣ ਲਈ ਚੀਨ ਨੇ ਅਮਰੀਕਾ ਕੋਲੋਂ 200 ਅਰਬ ਡਾਲਰ ਦਾ ਸਮਾਨ ਖਰੀਦਣ ਦਾ ਫੈਸਲਾ ਲਿਆ ਹੈ। ਜੋ ਕਿ ਭਾਰਤੀ ਕਰੰਸੀ ਵਿਚ ਕਰੀਬ 13 ਲੱਖ 60 ਹਜਾਰ ਕਰੋੜ ਦੀ ਰਕਮ ਬਣਦੀ ਹੈ। ਅਮਰੀਕਾ ਤੇ ਚੀਨ ਵਿਚਕਾਰ ਹਾਲ ਹੀ ਵਿਚ ਹੋਈ ਵਪਾਰਕ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੇ ਇਸ 'ਤੇ ਗੱਲ ਬਾਤ ਕੀਤੀ ਅਤੇ ਸਾਂਝੇ ਬਿਆਨ ਰੱਖਦਿਆਂ ਕਿਹਾ ਕਿ ਇਸ ਨਾਲ ਕਾਰੋਬਾਰੀ ਸੰਤੁਲਨ ਘੱਟ ਕਰਨ ਵਿਚ ਮਦਦ ਮਿਲੇਗੀ ।
Donald Trump & Xi Jinpingਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਕਾਰ ਅਮਰੀਕਾ ਦੇ ਐਗਰੀਕਲਚਰ ਅਤੇ ਐਨਰਜੀ ਐਕਸਪੋਰਟਸ ਵਿਚ ਵਾਧੇ ਨੂੰ ਲੈ ਕਿ ਸਹਿਮਤੀ ਪ੍ਰਗਟਾਈ ਗਈ। ਇਥੇ ਇਹ ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਤਣਾਅ ਚਲ ਰਿਹਾ ਸੀ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵਾਰ ਚੀਨ ‘ਤੇ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
China will help to eliminate US trade deficit17 ਅਤੇ 18 ਮਈ ਨੂੰ ਦੋਵੇਂ ਦੇਸ਼ਾਂ ਦੇ ਵਪਾਰਕ ਨੁਮਾਇੰਦਿਆਂ ਵਿਚਕਾਰ ਇਕ ਗੱਲ ਬਾਤ ਹੋਈ ਸੀ ਜਿਸ ਵਿਚ ਇਸ ਪ੍ਰਸਤਾਵ ‘ਤੇ ਕੰਮ ਕਰਨ ਲਈ ਅਮਰੀਕਾ ਵਲੋਂ ਜਲਦੀ ਹੀ ਚੀਨ ਵਿਚ ਇੱਕ ਟੀਮ ਭੇਜਣ ਦੀ ਗੱਲ ਆਖੀ ਗਈ ਸੀ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਅਮਰੀਕਾ ਨਾਲ ਚੀਨ ਦੇ ਵਪਾਰਕ ਸੰਤੁਲਨ ਨੂੰ ਘਟ ਪ੍ਰਭਾਵਸ਼ਾਲੀ ਕਰਨ ਲਈ ਸਹਿਮਤੀ ਬਣੀ ਹੈ, ਜਿਸ ਨਾਲ ਅਮਰੀਕਾ ਵਿਚ ਤਰੱਕੀ ਅਤੇ ਰੋਜ਼ਗਾਰ ਨੂੰ ਵਧਾਉਣ ਵਿਚ ਮਦਦ ਮਿਲੇਗੀ ।
Donald Trump & Xi Jinpingਚੀਨ ਆਏ ਅਮਰੀਕੀ ਵਫ਼ਦ ਵਿਚ ਖਜ਼ਾਨਾ ਮੰਤਰੀ ਸਟੀਵਨ ਟੀ ਨਿਊਚਿਨ, ਸਕੈਟਰੀ ਆਫ ਕਾਮਰਸ ਵਿਲਬਰ ਐੱਲ, ਰਾਸ ਅਤੇ ਅਮਰੀਕਾ ਦੇ ਟ੍ਰੇਡ ਰਿਪ੍ਰੈਜ਼ੇਂਟੇਟਿਵ ਰਾਬਰਟ ਈ ਲਾਇਥਿਜਰ ਸ਼ਾਮਿਲ ਸਨ। ਇਸ ਮੀਟਿੰਗ ਵਿਚ ਦੋਵੇਂ ਦੇਸ਼ਾਂ ਵਿਚਕਾਰ ਪ੍ਰੋਡਕਟ ਉਤਪਾਦਨ ਤੇ ਸੇਵਾਵਾਂ ਦਾ ਵਿਸਥਾਰ ਕਰਨ 'ਤੇ ਵੀ ਚਰਚਾ ਹੋਈ।