
ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ ਵਿਧਾਇਕ ਤਿਰੋਂਗ ਅਬੋਹ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ।
ਗੁਵਾਹਟੀ: ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ ਵਿਧਾਇਕ ਤਿਰੋਂਗ ਅਬੋਹ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਤਿਰੋਂਗ ਅਬੋਹ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਦੀ ਪਾਰਟੀ ਦੇ ਵਿਧਾਇਕ ਸਨ। ਘਟਨਾ ਵਿਚ ਵਿਧਾਇਕ ਤਿਰੋਂਗ ਅਬੋਹ ਦੇ ਲੜਕੇ ਦੀ ਵੀ ਮੌਤ ਹੋ ਗਈ। ਅਤਿਵਾਦੀਆਂ ਵਲੋਂ ਘਾਤ ਲਗਾ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਪੀੜਤਾਂ ਵਿਚ 2 ਲੋਕਾਂ ਦੀ ਹਾਲਤ ਗੰਭੀਰ ਹੈ।
Tirong Aboh
ਪੁਲਿਸ ਸੂਤਰਾਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਤਿਰੋਂਗ ਅਬੋਹ ਨੂੰ ਪਹਿਲਾਂ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਅਬੋਹ ਇਸ ਵਾਰ ਐਨਸੀਪੀ ਤੋਂ ਵਿਧਾਨ ਸਭਾ ਚੋਣਾਂ ਲੜ ਰਹੇ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਵਿਧਾਇਕ ਚੁਣੇ ਗਏ ਸੀ। ਪੁਲਿਸ ਮੁਤਾਬਿਕ ਵਿਧਾਇਕ ਤਿਰੋਂਗ ਅਬੋਹ ਤਿੰਨ ਗੱਡੀਆਂ ਦੇ ਕਾਫਲੇ ਨਾਲ ਜਾ ਰਹੇ ਸੀ। ਇਹਨਾਂ ਵਿਚੋਂ ਸਭ ਤੋਂ ਅੱਗੇ ਜਾ ਰਹੀ ਗੱਡੀ ਉਹਨਾਂ ਦਾ ਲੜਕਾ ਚਲਾ ਰਿਹਾ ਸੀ। ਇਲਾਕੇ ਵਿਚ ਸਰਗਰਮ ਅਤਿਵਾਦੀਆਂ ਨੇ ਪਹਿਲੀ ਗੱਡੀ ਨੂੰ ਰੋਕ ਕੇ ਹਮਲਾ ਕਰ ਦਿੱਤਾ ਅਤੇ ਲਗਾਤਾਰ ਗੋਲੀਆਂ ਚਲਾਈਆਂ।
Terror Attack
ਘਟਨਾ ਤੋਂ ਬਾਅਦ ਅਸਾਮ ਰਾਈਫਲਜ਼ ਨੇ ਖੇਤਰ ਵਿਚ ਇਕ ਖੋਜ ਮੁਹਿੰਮ ਚਲਾਈ ਹੈ। ਦੱਸ ਦਈਏ ਕਿ ਅਤਿਵਾਦੀਆਂ ਨੇ ਇਸ ਤੋਂ ਪਹਿਲਾਂ ਵੀ ਐਨਪੀਪੀ ਅਤੇ ਭਾਜਪਾ ਦੇ ਸਥਾਨਕ ਆਗੂਆਂ ਦੀ ਹੱਤਿਆ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੀ 27 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿਚ ਨਕਸਲੀ ਹਮਲੇ ਵਿਚ ਭਾਜਪਾ ਦੇ ਐਮਐਲਏ ਭੀਮਾ ਮੰਡਾਵੀ ਦੀ ਮੌਤ ਹੋ ਗਈ ਸੀ।