
ਅਰੁਣਾਚਲ ਪ੍ਰਦੇਸ਼ ਦੇ ਤਿਰਾਪ ‘ਚ ਅਤਿਵਾਦੀਆਂ ਨੇ ਵਿਧਾਇਕ ਸਮੇਤ 11 ਲੋਕਾਂ ਦਾ ਕਤਲ...
ਗੁਵਾਹਟੀ : ਅਰੁਣਾਚਲ ਪ੍ਰਦੇਸ਼ ਦੇ ਤੀਰਾਪ ਜ਼ਿਲ੍ਹੇ ‘ਚ ਅਤਿਵਾਦੀਆਂ ਨੇ ਨੈਸ਼ਨਲ ਪੀਪਲਸ ਪਾਰਟੀ (NPP) ਵਿਧਾਇਕ ਤੀਰੋਂਗ ਅਬਾਂ ਸਮੇਤ 11 ਲੋਕਾਂ ਨੂੰ ਮਾਰ ਦਿੱਤਾ ਹੈ। ਤੀਰੋਂਗ ਅਬਾਂ ਮੁੱਖ ਮੰਤਰੀ ਕਾਨਰਾਡ ਸੰਗਮਾ ਦੀ ਪਾਰਟੀ ਦੇ ਵਿਧਾਇਕ ਸਨ। ਘਟਨਾ ਵਿੱਚ ਵਿਧਾਇਕ ਤੀਰੋਂਗ ਅਬਾਂ ਦੇ ਬੇਟੇ ਦੀ ਵੀ ਮੌਤ ਹੋ ਗਈ। NSCN ਅਤਿਵਾਦੀਆਂ ਨੇ ਘਾਤ ਲਗਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਦੱਸਿਆ ਜਾ ਰਿਹਾ ਹੈ ਕਿ 2 ਜਣਿਆਂ ਦੀ ਹਾਲਤ ਗੰਭੀਰ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਤੀਰੋਂਗ ਅਬਾਂ ਨੂੰ ਪਹਿਲਾਂ ਵੀ ਜਾਨੋਂ ਮਰਨ ਦੀ ਧਮਕੀ ਦਿੱਤੀ ਸੀ।
ਅਬਾਂ ਇਸ ਵਾਰ ਐਨਪੀਪੀ ਵਲੋਂ ਵਿਧਾਨ ਸਭਾ ਚੋਣ ਲੜ ਰਹੇ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਵਿਧਾਇਕ ਚੁਣੇ ਗਏ ਸਨ। ਪੁਲਿਸ ਅਨੁਸਾਰ ਵਿਧਾਇਕ ਤੀਰੋਂਗ ਅਬਾਂ ਤਿੰਨ ਗੱਡੀਆਂ ਦੇ ਕਾਫਿਲੇ ਦੇ ਨਾਲ ਜਾ ਰਹੇ ਸਨ। ਇਨ੍ਹਾਂ ਵਿਚੋਂ ਇੱਕ ਕਾਰ ਉਨ੍ਹਾਂ ਦਾ ਬੇਟਾ ਚਲਾ ਰਿਹਾ ਸੀ, ਜੋ ਕਾਫਿਲੇ ਦੀ ਪਹਿਲੀ ਗੱਡੀ ਸੀ। ਇਲਾਕੇ ਵਿੱਚ ਸਰਗਰਮ ਐਨਐਸਸੀਐਨ ਅਤਿਵਾਦੀਆਂ ਨੇ ਕਾਫਿਲੇ ਦੀ ਪਹਿਲੀ ਗੱਡੀ ਨੂੰ ਰੋਕ ਲਿਆ ਅਤੇ ਬੇਹੱਦ ਕਰੀਬ ਤੋਂ ਅੰਨ੍ਹੇਵਾਹ ਗੋਲੀਆਂ ਬਰਸਾਉਣ ਲੱਗੇ। ਸਾਰੇ ਅਤਿਵਾਦੀਆਂ ਨੇ ਅਪਣਾ ਭੇਸ ਬਦਲਿਆਂ ਹੋਇਆ ਸੀ।
ਘਟਨਾ ਤੋਂ ਬਾਅਦ ਅਸਾਮ ਰਾਇਫਲਸ ਨੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਹੈ। ਦੱਸ ਦਈਏ ਕਿ ਅਤਿਵਾਦੀਆਂ ਨੇ ਇਸ ਤੋਂ ਪਹਿਲਾਂ ਵੀ ਐਨਪੀਪੀ ਅਤੇ ਬੀਜੇਪੀ ਦੇ ਦਿਗਜ਼ ਨੇਤਾਵਾਂ ਦੀ ਹੱਤਿਆ ਕਰ ਦਿੱਤੀ ਦੱਸ ਦਈਏ ਕਿ ਬੀਤੀ 27 ਅਪ੍ਰੈਲ ਨੂੰ ਛੱਤੀਸਗੜ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀ ਹਮਲੇ ‘ਚ ਭਾਰਤੀ ਜਨਤਾ ਪਾਰਟੀ ਦੇ MLA ਭੀਮਾ ਮੰਡਾਵੀ ਦੀ ਮੌਤ ਹੋ ਗਈ।
ਭੀਮਾ ਮੰਡਾਵੀ ਤੋਂ ਇਲਾਵਾ 3 ਪੀਐਸਓ ਅਤੇ ਡਰਾਇਵਰ ਨੂੰ ਵੀ ਨਕਸਲੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਸਮੇਂ ਨਕਸਲੀਆਂ ਨੇ ਭੀਮਾ ਮੰਡਾਵੀ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ ਸੀ। ਦੱਸ ਦਈਏ ਕਿ ਜਦੋਂ ਵਿਧਾਇਕ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ ਗਿਆ ਤੱਦ ਉਹ ਚੋਣ-ਪ੍ਰਚਾਰ ਕਰਨ ਜਾ ਰਹੇ ਸਨ।