
ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਕੇਂਦਰੀ ਅਨਾਜ ਭੰਡਾਰਾਂ ਨੂੰ ਦੋ ਮਹੀਨੇ ਤਕ ਹਰ ਮਹੀਨੇ ਪੰਜ ਕਿਲੋ ਅਨਾਜ
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਕੇਂਦਰੀ ਅਨਾਜ ਭੰਡਾਰਾਂ ਨੂੰ ਦੋ ਮਹੀਨੇ ਤਕ ਹਰ ਮਹੀਨੇ ਪੰਜ ਕਿਲੋ ਅਨਾਜ ਮੁਫ਼ਤ ਦਿਤੇ ਜਾਣ ਦੀ ਪ੍ਰਵਾਨਗੀ ਦਿਤੀ ਹੈ। ਇਹ ਫ਼ੈਸਲਾ ਕੁੱਝ ਦਿਨ ਪਹਿਲਾਂ ਹੀ ਕੀਤਾ ਗਿਆ ਸੀ ਜਿਸ ਨੂੰ ਕੇਂਦਰੀ ਵਜ਼ਾਰਤ ਨੇ ਬੁਧਵਾਰ ਨੂੰ ਪ੍ਰਵਾਨਗੀ ਦਿਤੀ।
File photo
ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਆਰਥਕ ਸੰਕਟ ਨੂੰ ਵੇਖਦਿਆਂ ਪਿਛਲੇ ਹਫ਼ਤੇ ਹੀ 20 ਲੱਖ ਕਰੋੜ ਰੁਪਏ ਦੇ 'ਆਤਮਨਿਰਭਰ ਭਾਰਤ' ਪੈਕੇਜ ਦੇ ਹਿੱਸੇ ਦੇ ਰੂਪ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਮਈ ਅਤੇ ਜੂਨ ਲਈ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮੁਫ਼ਤ ਦੇਣ ਦਾ ਐਲਾਨ ਕੀਤਾ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ,
File photo
'ਇਸ ਵੰਡ ਨਾਲ, ਕੋਵਿਡ 19 ਕਾਰਨ ਆਰਥਕ ਉਥਲ-ਪੁਥਲ ਤੋਂ ਪ੍ਰਭਾਵਤ ਪ੍ਰਵਾਸੀ, ਫਸੇ ਹੋਏ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਵਿਚ ਮਦਦ ਮਿਲੇਗੀ।' ਇਸ ਯੋਜਨਾ ਨਾਲ ਸਰਕਾਰ 'ਤੇ 2982.27 ਕਰੋੜ ਰੁਪਏ ਦੀ ਖਾਧ ਸਬਸਿਡੀ ਦਾ ਬੋਝ ਪਵੇਗਾ।
File Photo
ਦਸਿਆ ਗਿਆ ਹੈ ਕਿ ਅੰਤਰਰਾਜੀ ਟਰਾਂਸਪੋਰਟ, ਅਨਾਜ ਦੀ ਸੰਭਾਲ, ਡੀਲਰ ਮਾਰਜਨ, ਵਾਧੂ ਡੀਲਰ ਮਾਰਜਨ ਦੇ ਲਗਭਗ 127.25 ਕਰੋੜ ਦੇ ਖ਼ਰਚੇ ਨੂੰ ਕੇਂਦਰ ਸਰਕਾਰ ਸਹਿਣ ਕਰੇਗੀ। ਪ੍ਰੈਸ ਬਿਆਨ ਮੁਤਾਬਕ ਕੇਂਦਰ ਸਰਕਾਰ ਦੁਆਰਾ ਇਸ ਕੰਮ ਲਈ ਕੁਲ 3,109.52 ਕਰੋੜ ਰੁਪਏ ਸਬਸਿਡੀ ਦਿਤੇ ਜਾਣ ਦਾ ਅਨੁਮਾਨ ਹੈ। (ਏਜੰਸੀ)