
ਸਾਵਧਾਨ ਨਹੀਂ ਤਾਂ ਭਰਨਾ ਪਵੇਗਾ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ
New RTO Rules 2024 : ਅੱਜ ਕੱਲ੍ਹ ਹਰ ਕੋਈ ਗੱਡੀਆਂ ਦਾ ਸ਼ੌਕੀਨ ਹੈ। ਅੱਜ ਦੇ ਸਮੇਂ ਵਿੱਚ ਬਾਇਕ ਤੋਂ ਲੈ ਕੇ ਕਾਰ ਚਲਾਉਣਾ ਆਮ ਗੱਲ ਹੋ ਗਈ ਹੈ। ਹਰ ਕੋਈ ਆਪਣੀ ਜ਼ਰੂਰਤ ਜਾਂ ਸ਼ੌਕ ਦੇ ਅਨੁਸਾਰ ਸਕੂਟਰ, ਸਕੂਟਰੀ, ਬਾਈਕ ,ਗੱਡੀ ਆਦਿ ਨਾਲ ਸਫ਼ਰ ਕਰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਵੇਂ ਟਰਾਂਸਪੋਰਟ ਨਿਯਮ (ਨਵੇਂ ਡਰਾਈਵਿੰਗ ਲਾਇਸੈਂਸ ਨਿਯਮ 2024) 1 ਜੂਨ ਤੋਂ ਲਾਗੂ ਹੋ ਰਹੇ ਹਨ? ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
25 ਹਜ਼ਾਰ ਰੁਪਏ ਤੱਕ ਲੱਗ ਸਕਦਾ ਜੁਰਮਾਨਾ
ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਖੇਤਰੀ ਟਰਾਂਸਪੋਰਟ ਦਫਤਰ (RTO) 1 ਜੂਨ, 2024 ਤੋਂ ਨਵੇਂ ਵਾਹਨ ਨਿਯਮ ਜਾਰੀ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 25,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਕਿਹੜੇ ਲੋਕਾਂ ਨੂੰ ਲੱਗੇਗਾ ਕਿੰਨਾ ਜੁਰਮਾਨਾ?
ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ ਨੂੰ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ
ਨਾਬਾਲਗ ਵੱਲੋਂ ਗੱਡੀ ਚਲਾਉਣ 'ਤੇ : 25,000 ਰੁਪਏ ਤੱਕ ਦਾ ਜੁਰਮਾਨਾ
ਬਿਨਾਂ ਲਾਇਸੈਂਸ ਦੇ ਡਰਾਈਵਿੰਗ: 500 ਰੁਪਏ ਦਾ ਜੁਰਮਾਨਾ
ਹੈਲਮੇਟ ਨਾ ਪਾਉਣ 'ਤੇ 100 ਰੁਪਏ ਦਾ ਜੁਰਮਾਨਾ
ਸੀਟ ਬੈਲਟ ਨਾ ਲਗਾਉਣ 'ਤੇ 100 ਰੁਪਏ ਦਾ ਜੁਰਮਾਨਾ
ਇਸ ਦੇ ਨਾਲ ਹੀ, ਜੇਕਰ ਤੁਸੀਂ 18 ਸਾਲ ਤੋਂ ਘੱਟ ਉਮਰ 'ਚ ਗੱਡੀ ਚਲਾਉਂਦੇ ਹੋ ਤਾਂ ਤੁਹਾਡਾ ਲਾਇਸੈਂਸ ਰੱਦ ਹੋ ਜਾਵੇਗਾ ਅਤੇ ਤੁਹਾਨੂੰ 25 ਸਾਲ ਤੱਕ ਨਵਾਂ ਲਾਇਸੈਂਸ ਨਹੀਂ ਮਿਲੇਗਾ। ਇਸ ਤੋਂ ਇਲਾਵਾ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਵਿਵਸਥਾ ਹੈ।
ਡਰਾਈਵਿੰਗ ਟੈਸਟ ਲਈ RTO ਜਾਣ ਦੀ ਲੋੜ ਨਹੀਂ
ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਪਰ RTO ਵਿੱਚ ਟੈਸਟ ਦੇਣ ਤੋਂ ਡਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸਰਕਾਰ ਹੁਣ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਰਹੀ ਹੈ। ਨਵੇਂ ਨਿਯਮ ਦੇ ਤਹਿਤ ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਸਰਕਾਰੀ ਖੇਤਰੀ ਟਰਾਂਸਪੋਰਟ ਦਫਤਰ (RTO) ਵਿੱਚ ਟੈਸਟ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਦੇ ਲਈ ਪ੍ਰਾਈਵੇਟ ਸੰਸਥਾ ਵੀ ਡਰਾਈਵਿੰਗ ਟੈਸਟ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਪੂਰੀ ਤਰ੍ਹਾਂ ਅਧਿਕਾਰਤ ਹੋਵੇਗੀ।
16 ਸਾਲ ਦੀ ਉਮਰ 'ਚ ਵੀ ਬਣ ਸਕਦਾ ਡਰਾਈਵਿੰਗ ਲਾਇਸੈਂਸ
ਜੇਕਰ ਕੋਈ ਵਿਅਕਤੀ 18 ਸਾਲ ਦਾ ਹੋ ਗਿਆ ਹੈ ਤਾਂ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈ ਸਕਦਾ ਹੈ ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ 50 ਸੀਸੀ ਦੀ ਸਮਰੱਥਾ ਵਾਲੇ ਮੋਟਰਸਾਈਕਲ ਦਾ ਲਾਇਸੈਂਸ 16 ਸਾਲ ਦੀ ਉਮਰ ਵਿੱਚ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਲਾਇਸੈਂਸ ਨੂੰ 18 ਸਾਲ ਦਾ ਹੋਣ ਤੋਂ ਬਾਅਦ ਅਪਡੇਟ ਕਰਨਾ ਹੋਵੇਗਾ।
ਡਰਾਈਵਿੰਗ ਲਾਇਸੰਸ ਕਦੋਂ ਤੱਕ ਰਹਿੰਦਾ ਹੈ ਵੈਲਿਡ ?
ਤੁਹਾਨੂੰ ਦੱਸ ਦੇਈਏ ਕਿ ਡਰਾਈਵਿੰਗ ਲਾਇਸੈਂਸ ਮਿਲਣ ਦੀ ਤਾਰੀਕ ਤੋਂ 20 ਸਾਲ ਤੱਕ ਵੈਲਿਡ ਹੁੰਦਾ ਹੈ। ਤੁਹਾਨੂੰ ਆਪਣਾ ਲਾਇਸੈਂਸ 40 ਸਾਲ ਦੀ ਉਮਰ ਦੇ ਬਾਅਦ 10 ਸਾਲ ਅਤੇ ਫਿਰ 5 ਸਾਲ ਬਾਅਦ ਅਪਡੇਟ ਕਰਨਾ ਹੋਵੇਗਾ।
ਡਰਾਈਵਿੰਗ ਲਾਇਸੈਂਸ ਨੂੰ ਰਿਨਿਊ ਕਰਵਾਉਣਾ ਜ਼ਰੂਰੀ
ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਵੈਧਤਾ ਦੀ ਮਿਆਦ ਖਤਮ ਹੋਣ 'ਤੇ ਜਾਂ ਉਸੇ ਦਿਨ ਉਸਨੂੰ ਰੀਨਿਊ ਕਰਨਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਆਪਣੇ ਨੇੜੇ ਦੇ ਸਥਾਨਕ RTO ਦਫ਼ਤਰ ਜਾਣਾ ਹੋਵੇਗਾ।