Agra News : ਆਪਰੇਸ਼ਨ ਸੰਧੂਰ ਨੂੰ ਸ਼ਰਧਾਂਜਲੀ: ਆਗਰਾ ਦੇ ਮੁਸਲਿਮ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੱਥਰ ਦੀ ਤਸਵੀਰ ਬਣਾਈ 

By : BALJINDERK

Published : May 21, 2025, 6:43 pm IST
Updated : May 21, 2025, 6:43 pm IST
SHARE ARTICLE
ਆਗਰਾ ਦੇ ਮੁਸਲਿਮ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੱਥਰ ਦੀ ਤਸਵੀਰ ਬਣਾਈ 
ਆਗਰਾ ਦੇ ਮੁਸਲਿਮ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੱਥਰ ਦੀ ਤਸਵੀਰ ਬਣਾਈ 

Agra News : ਫੌਜੀ ਕਾਰਵਾਈ ਦੇ ਸਨਮਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਥਰ ਦੀ ਪੱਚੀਕਾਰੀ ਕੀਤੀ ਹੈ

 Agra News in Punjabi : ਆਗਰਾ ’ਚ ਮੁਸਲਿਮ ਕਾਰੀਗਰਾਂ ਦੇ ਇਕ ਸਮੂਹ ਨੇ ਪਹਿਲਗਾਮ ਅਤਿਵਾਦੀ ਹਮਲੇ ’ਤੇ ਭਾਰਤ ਵਲੋਂ ਕੀਤੀ ਗਈ ਫੌਜੀ ਕਾਰਵਾਈ ਦੇ ਸਨਮਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਥਰ ਦੀ ਪੱਚੀਕਾਰੀ ਕੀਤੀ ਹੈ।

ਟੀਮ ਦੀ ਅਗਵਾਈ ਕਰਨ ਵਾਲੇ ਇਸਰਾਰ ਨੇ ਕਲਾਕਾਰੀ ਦਾ ਵਰਣਨ ਕਰਦਿਆਂ ਕਿਹਾ, ‘‘ਪੱਚੀਕਾਰੀ ਢਾਈ ਫੁੱਟ ਲੰਮੀ ਅਤੇ ਤਿੰਨ ਫੁੱਟ ਚੌੜੀ ਹੈ। ਅਸੀਂ ਇਸ ਨੂੰ ਬਣਾਉਣ ਲਈ ਬੈਲਜੀਅਮ, ਬਰਮਾ ਅਤੇ ਸ਼੍ਰੀਲੰਕਾ ਤੋਂ ਪ੍ਰਾਪਤ ਪੱਥਰਾਂ ਦੀ ਵਰਤੋਂ ਕੀਤੀ। ਤਾਜ ਮਹਿਲ ’ਚ ਵੇਖੇ ਗਏ ਗੁੰਝਲਦਾਰ ਪੱਥਰ ਦੇ ਕੰਮ ਦੀ ਤਰ੍ਹਾਂ ਪੱਚੀਕਾਰੀ ਨੂੰ ਵੀ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਛੇ ਮੁਸਲਿਮ ਕਲਾਕਾਰਾਂ ਦੀ ਇਕ ਟੀਮ ਨੇ 15 ਦਿਨਾਂ ’ਚ ਪੱਚੀਕਾਰੀ ਨੂੰ ਪੂਰਾ ਕੀਤਾ। 

ਪੱਚੀਕਾਰੀ ਨੂੰ ਬਣਾਉਣ ਵਾਲੇ ਅਦਨਾਨ ਸ਼ੇਖ ਨੇ ਕਿਹਾ, ‘‘ਅਸੀਂ ਆਪਰੇਸ਼ਨ ਸੰਧੂਰ ਦੇ ਸਨਮਾਨ ਵਿਚ ਇਕ ਯਾਦਗਾਰੀ ਕਲਾਕਾਰੀ ਬਣਾਉਣਾ ਚਾਹੁੰਦੇ ਸੀ ਜਿਸ ਨੇ ਪਾਕਿਸਤਾਨ ਨੂੰ ਸਬਕ ਸਿਖਾਇਆ। ਮੈਨੂੰ ਉਮੀਦ ਹੈ ਕਿ ਜਲਦੀ ਹੀ ਪ੍ਰਧਾਨ ਮੰਤਰੀ ਨੂੰ ਮਿਲਣ ਅਤੇ ਉਨ੍ਹਾਂ ਨੂੰ ਕਲਾਕਾਰੀ ਪੇਸ਼ ਕਰਨ ਲਈ ਮਿਲਣ ਦਾ ਸਮਾਂ ਮਿਲੇਗਾ।’’ 

 (For more news apart from Tribute to Operation Sandhoor: Muslim artisans from Agra create stone portrait of PM Modi News in Punjabi, stay tuned to Rozana Spokesman)

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement