
ਸਥਾਨਕ ਪਾਸਪੋਰਟ ਦਫ਼ਤਰ ਦੇ ਇਕ ਕਰਮਚਾਰੀ ਨੇ ਨੌਜਵਾਨ ਜੋੜੇ ਪਾ ਪਾਸਪੋਰਟ ਬਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ...
ਲਖਨਊ : ਸਥਾਨਕ ਪਾਸਪੋਰਟ ਦਫ਼ਤਰ ਦੇ ਇਕ ਕਰਮਚਾਰੀ ਨੇ ਨੌਜਵਾਨ ਜੋੜੇ ਪਾ ਪਾਸਪੋਰਟ ਬਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਉਨ੍ਹਾਂ ਦਾ ਧਰਮ ਵੱਖੋ-ਵੱਖ ਹੈ। ਅਨਸ ਸਿੱਦੀਕੀ ਅਤੇ ਤਾਨਵੀ ਸੇਠ ਨੂੰ ਕਰਮਚਾਰੀ ਨੇ ਕਿਹਾ ਕਿ ਮੁਸਲਿਮ ਨਾਲ ਵਿਆਹ ਹੋਣ ਤੋਂ ਬਾਅਦ ਉਨ੍ਹਾਂ ਦਾ ਨਾਮ ਬਦਲਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਪਾਸਪੋਰਟ ਨਹੀਂ ਬਣ ਸਕਦਾ ਹੈ। ਉਥੇ ਅਨਸ ਨੂੰ ਉਸ ਨੇ ਕਿਹਾ ਕਿ ਹਿੰਦੂ ਲੜਕੀ ਨਾਲ ਵਿਆਹ ਕਰਨ 'ਤੇ ਉਨ੍ਹਾਂ ਨੂੰ ਵੀ ਅਪਣਾ ਧਰਮ ਬਦਲਣਾ ਚਾਹੀਦਾ ਹੈ।
passport
ਹਾਲਾਂਕਿ ਹੁਣ ਲਖਨਊ ਦੇ ਰੀਜ਼ਨਲ ਪਾਸਪੋਰਟ ਅਫ਼ਸਰ ਦੀ ਕਰਮਚਾਰੀ ਦੀ ਗ਼ਲਤੀ ਮੰਨੀ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਤੁਰਤ ਪਾਸਪੋਰਟ ਜਾਰੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿਚ ਲਖਨਊ ਪਾਸਪੋਰਟ ਦਫ਼ਤਰ ਤੋਂ ਜੋੜੇ ਦੇ ਕਥਿਤ ਸੋਸ਼ਣ ਦੀ ਦੀ ਰਿਪੋਰਟ ਮੰਗੀ ਹੈ। ਵਿਦੇਸ਼ ਮੰਤਰਾਲੇ ਵਲੋਂ ਤਾਨਵੀ ਸੇਠ ਨੂੰ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਹੈ ਕਿ ਅਸੁਵਿਧਾ ਲਈ ਖੇਦ ਲਈ ਹੈ। ਅਸੀਂ ਲਖਨਊ ਪਾਸਪੋਰਟ ਦਫ਼ਤਰ ਤੋਂ ਰਿਪੋਰਟ ਮੰਗੀ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਤਾਨਵੀ ਸੇਠ ਨੇ ਮੁਸਲਿਮ ਅਨਸ ਸਿੱਦੀਕੀ ਨਾਲ ਸਾਲ 2007 ਵਿਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਇਕ ਸੱਤ ਸਾਲ ਦੀ ਬੇਟੀ ਵੀ ਹੈ।
ministry of external affairs
ਪਾਸਪੋਰਟ ਦੇ ਨਵੀਨੀਕਰਨ ਲਈ ਲਖਨਊ ਦੇ ਦਫ਼ਤਰ ਵਿਚ ਉਨ੍ਹਾਂ ਨੂੰ ਬੁਲਾਇਆ ਗਿਆ ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਦਾ ਕੇਸ ਦੇਖਣ ਵਾਲੇ ਅਧਿਕਾਰੀ ਨੇ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਪਾਸਪੋਰਟ ਲਈ ਅਪਣਾ ਧਰਮ ਬਦਲ ਸਕਦੇ ਹਨ। ਲਖਨਊ ਦੇ ਰੀਜ਼ਨਲ ਪਾਸਪੋਰਟ ਅਫ਼ਸਰ ਨੇ ਕਰਮਚਾਰੀ ਦੀ ਗ਼ਲਤੀ ਮੰਨੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਜਲਦ ਹੀ ਪਾਸਪੋਰਟ ਜਾਰੀ ਕਰਨਗੇ।ਤਨਵੀ ਨੇ ਯੂਪੀ ਦੀ ਰਾਜਧਾਨੀ ਲਖਨਊ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ 'ਤੇ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼ ਲਗਾਇਆ ਹੈ।
passport
ਉਸ ਨੇ ਸੇਠ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਲਖਨਊ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ ਨੇ ਉਸ ਨੂੰ ਪਰੇਸ਼ਾਨ ਕੀਤਾ ਸੀ ਕਿਉਂਕਿ ਉਸ ਨੇ ਮੁਸਲਮਾਨ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਨੇ ਆਪਣਾ ਨਾਂ ਨਹੀਂ ਬਦਲਿਆ। ਇਸ 'ਤੇ ਤਨਵੀ ਸੇਠ ਨੇ ਸੁਸ਼ਮਾ ਸਵਰਾਜ ਨੂੰ ਮਦਦ ਮੰਗਣ ਲਈ ਟਵੀਟ ਕਰਦਿਆ ਕਿਹਾ, ਇਹ ਇਕ ਇਤਰਾਜ਼ਯੋਗ ਤਜ਼ਰਬਾ ਸੀ, ਅਫ਼ਸਰ ਬਹੁਤ ਉੱਚੀ ਆਵਾਜ਼ 'ਚ ਗੱਲ ਕਰ ਰਿਹਾ ਸੀ।