
ਵਿਦੇਸ਼ ਮੰਤਰਾਲਾ ਨੇ ਪੰਜ ਪਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ, ਜਿਨ੍ਹਾਂ ਵਿਰੁਧ ਆਈਐਨਏ ਨੇ ਲੁੱਕਆਊਟ ਸਰਕੁਲਰ ਜਾਰੀ ...
ਨਵੀਂ ਦਿੱਲੀ : ਵਿਦੇਸ਼ ਮੰਤਰਾਲਾ ਨੇ ਪੰਜ ਪਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ, ਜਿਨ੍ਹਾਂ ਵਿਰੁਧ ਆਈਐਨਏ ਨੇ ਲੁੱਕਆਊਟ ਸਰਕੁਲਰ ਜਾਰੀ ਕੀਤੇ ਸਨ। ਪ੍ਰਵਾਸੀ ਭਾਰਤੀਆਂ ਦੇ ਵਿਆਹੁਤਾ ਵਿਵਾਦਾਂ ਨਾਲ ਨਿਪਟਣ ਵਾਲੀ ਆਈਐਨਏ ਨੇ ਅਜਿਹੇ 6 ਮਾਮਲਿਆਂ ਵਿਚ ਸਰਕੁਲਰ ਜਾਰੀ ਕੀਤਾ ਸੀ। ਆਈਐਨਏ ਨੇ 15 ਮਈ ਨੂੰ ਵਿਆਹ ਸਬੰਧੀ ਵਿਵਾਦ ਨੂੰ ਲੈ ਕੇ ਇਕ ਗ਼ੈਰ ਪਰਵਾਸੀ ਭਾਰਤੀ ਵਿਰੁਧ ਇਕ ਲੁੱਟ ਆਊਟ ਨੋਟਿਸ ਜਾਰੀ ਕੀਤਾ ਅਤੇ ਪਾਸਪੋਰਟ ਕਾਨੂੰਨ ਦੇ ਪ੍ਰਬੰਧਾਂ ਤਹਿਤ ਉਸ ਦਾ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਸੀ।
passportਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਦੀ ਪ੍ਰਧਾਨਗੀ ਵਾਲੇ ਆਈਐਨਏ ਨੇ ਵਿਦੇਸ਼ ਮੰਤਰਾਲਾ ਤੋਂ ਪਾਸਪੋਰਟ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਦੇਸ਼ ਮੰਤਰਾਲਾ ਨੇ ਗ਼ੈਰ ਪਰਵਾਸੀ ਭਾਰਤੀਆਂ ਨਾਲ ਜੁੜੇ ਛੇ ਵਿਆਹ ਸਬੰਧੀ ਮਾਮਲਿਆਂ ਵਿਚੋਂ ਪੰਜ ਲੋਕਾਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ, ਜਿਨ੍ਹਾਂ ਵਿਚ ਆਈਐਨਏ ਨੇ ਲੁੱਟ ਆਊਟ ਸਰਕੁਲਰ ਜਾਰੀ ਕੀਤੇ ਸਨ।
passportਦਸ ਦਈਏ ਕਿ ਸਰਕਾਰ ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਐਨਆਈਆਈਜ਼ ਦੀਆਂ ਪਤਨੀਆਂ ਦੇ ਹਿੱਤ ਵਿਚ ਇਕ ਕਾਨੂੰਨ ਬਣਾਇਆ ਸੀ, ਜਿਸ ਤਹਿਤ ਇਹ ਨਿਯਮ ਸੀ ਕਿ ਜਿਹੜਾ ਐਨਆਰਆਈ ਅਪਣੀ ਪਤਨੀ ਨੂੰ ਤੰਗ ਪੇਰਸ਼ਾਨ ਕਰੇਗਾ ਤਾਂ ਉਸ ਦਾ ਪਾਸਪੋਰਟ ਰੱਦ ਕਰ ਦਿਤਾ ਜਾਵੇਗਾ। ਇਹੀ ਨਹੀਂ ਇਸ ਦੇ ਲਈ ਉਸ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਦਮ ਉਠਾਇਆ ਸੀ।
nriਇਸ ਤੋਂ ਪਹਿਲਾਂ ਅਜਿਹੇ ਮਾਮਲਿਆਂ ਵਿਚ ਦੋਸ਼ੀ ਨੂੰ ਭਾਰਤ ਲਿਆ ਕੇ ਕਾਨੂੰਨ ਤਹਿਤ ਸਜ਼ਾ ਦਿਵਾਉਣਾ ਮੁਸ਼ਕਲ ਸੀ। ਜੇਕਰ ਕੋਈ ਪਰਵਾਸੀ ਭਾਰਤੀ ਅਪਣੀ ਪਤਨੀ ਨਾਲ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਜਾਂ ਹਿੰਸਾ ਕਰਦਾ ਹੈ ਤਾਂ ਉਸ ਦਾ ਪਾਸਪੋਰਟ ਰੱਦ ਕਰ ਦਿਤਾ ਜਾਵੇਗਾ। ਇਹ ਵੀ ਪ੍ਰਬੰਧ ਹੈ ਕਿ ਜੇਕਰ ਮਹਿਲਾ ਪਤੀ ਵਿਰੁਧ ਘਰੇਲੂ ਹਿੰਸਾ, ਯੌਨ ਹਿੰਸਾ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਨੂੰ ਕਾਨੂੰਨੀ ਲੜਾਈ ਲੜਨ ਲਈ 3-6 ਹਜ਼ਾਰ ਡਾਲਰ ਤਕ ਦੀ ਮਦਦ ਦਿਤੀ ਜਾਵੇਗੀ।