
ਇਸੇ ਸਿਲਸਿਲੇ ਦੇ ਚਲਦੇ ਪੰਜਾਬ ਦੀ ਇੱਕ ਕੁੜੀ ਵੀ ਉਨ੍ਹਾਂ ਦੀ ਲੁਕ 'ਤੇ ਫਿਦਾ ਹੋ ਗਈ ਅਤੇ ਉਹ ਪੰਜਾਬ ਤੋਂ ਦੌੜ ਲੈ ਆਈਪੀਐਸ ਸਚਿਨ ਅਤੁਲਕਰ ਨੂੰ ਮਿਲਣ ਉਜੈਨ ਆ ਪਹੁੰਚੀ
ਉਜੈਨ, 21 ਜੂਨ : ਮੱਧਪ੍ਰਦੇਸ਼ ਕੈਡਰ ਦੇ ਆਈਪੀਐਸ ਅਧਿਕਾਰੀ ਅਤੇ ਉਜੈਨ ਦੇ ਐਸਪੀ ਸਚਿਨ ਅਤੁਲਕਰ ਸੋਸ਼ਲ ਮੀਡਿਆ 'ਤੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ । ਅਪਣੀ ਚੰਗੀ ਕਾਰਗੁਜਾਰੀ ਨਾਲ ਉਨ੍ਹਾਂ ਨੇ ਬਹੁਤ ਸਾਰੇ ਅਪਰਾਧੀਆਂ ਨੂੰ ਫੜ੍ਹ ਕੇ ਜੇਲ੍ਹ ਦੀਆਂ ਸਲਾਖਾਂ ਪੀਵਹਿ ਭੇਜਿਆ | ਇਸ ਤੋਂ ਇਲਾਵਾ ਉਨ੍ਹਾਂ ਦੀ ਲੁਕ ਅਤੇ ਤਸਵੀਰਾਂ ਲੜਕੀਆਂ ਦੀ ਚਰਚਾ ਦਾ ਵਿਸ਼ਾ ਬਣਦੀਆਂ ਹਨ | ਇਸੇ ਸਿਲਸਿਲੇ ਦੇ ਚਲਦੇ ਪੰਜਾਬ ਦੀ ਇੱਕ ਕੁੜੀ ਵੀ ਉਨ੍ਹਾਂ ਦੀ ਲੁਕ 'ਤੇ ਫਿਦਾ ਹੋ ਗਈ ਅਤੇ ਉਹ ਪੰਜਾਬ ਤੋਂ ਦੌੜ ਲੈ ਆਈਪੀਐਸ ਸਚਿਨ ਅਤੁਲਕਰ ਨੂੰ ਮਿਲਣ ਉਜੈਨ ਆ ਪਹੁੰਚੀ ਪਰ ਐੱਸਪੀ ਨੇ ਮਿਲਣ ਤੋਂ ਮਨ੍ਹਾ ਕਰ ਦਿਤਾ।
ਇਸਦੇ ਬਾਅਦ ਉਹ ਕੁੜੀ ਨਰਾਜ ਹੋ ਗਈ ਅਤੇ ਉਸਨੇ ਕਾਫ਼ੀ ਹੰਗਾਮਾ ਮਚਾਇਆ । 3 ਦਿਨ ਤੱਕ ਉਸਨੂੰ ਉਜੈਨ ਵਿਚ ਹੀ ਰੱਖਿਆ ਗਿਆ ਅਤੇ ਫਿਰ ਉਸਦੇ ਪਰਵਾਰਕ ਮੈਂਬਰਾਂ ਨੂੰ ਬੁਲਾ ਵਾਪਸ ਭੇਜ ਦਿਤਾ ਗਿਆ । ਦਸਣਯੋਗ ਹੈ ਕਿ ਐਸਪੀ ਸਚਿਨ ਅਤੁਲਕਰ ਦੀ ਫਿੱਟਨੈਸ ਨੂੰ ਵੇਖ ਪੰਜਾਬ ਦੇ ਮਾਲੇਰਕੋਟਲਾ ਦੀ ਰਹਿਣ ਵਾਲੀ ਪਰਮਜੀਤ ਕੌਰ ਉਨ੍ਹਾਂ ਨੂੰ ਮਿਲਣ ਲਈ ਪਾਗਲ ਹੋ ਗਈ । ਉਜੈਨ ਪਹੁੰਚਕੇ ਪਰਮਜੀਤ ਨੇ ਐਸਪੀ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਪਰ ਜਦੋਂ ਐਸਪੀ ਨੇ ਮਿਲਣ ਤੋਂ ਮਨ੍ਹਾ ਕਰ ਦਿਤਾ ਤਾਂ ਮੁਟਿਆਰ ਨੇ ਵਣ ਸਟਾਪ ਸੈਂਟਰ ਵਿਚ ਤੋੜਫੋੜ ਕਰਨੀ ਸ਼ੁਰੂ ਕਰ ਦਿਤੀ ।
ਉਜੈਨ ਦੇ ਸ੍ਰੀ ਕਿਸ਼ਨ ਨਗਰ ਹਸਪਤਾਲ ਵਿੱਚ ਬਣੇ ਮਹਿਲਾ ਬਾਲ ਵਿਕਾਸ ਕੇਂਦਰ ਦੇ ਵਣ ਸਟਾਪ ਕੇਂਦਰ ਵਿਚ ਪਿਛਲੇ 3 ਦਿਨਾਂ ਤੋਂ ਪਰਮਜੀਤ ਕੌਰ ਨੂੰ ਰੱਖਿਆ ਗਿਆ ਸੀ । ਤਿੰਨ ਦਿਨ ਪਹਿਲਾਂ ਉਜੈਨ ਰੇਲਵੇ ਸਟੇਸ਼ਨ 'ਤੇ ਪਰਮਜੀਤ ਕੌਰ ਨੂੰ ਪੁਲਿਸ ਨੇ ਕਾਬੂ ਕੀਤਾ ਸੀ । ਵਣ ਸਟਾਪ ਕੇਂਦਰ ਵਿਚ 3 ਦਿਨ ਤਕ ਰਹਿਣ ਮਗਰੋਂ ਪਰਮਜੀਤ ਦੇ ਭਰਾ ਅਤੇ ਰਿਸ਼ਤੇਦਾਰ ਸ੍ਰੀ ਕਿਸ਼ਨ ਨਗਰ ਹਸਪਤਾਲ ਪੁੱਜੇ ਜਿਸ ਤੋਂ ਬਾਅਦ ਪਰਮਜੀਤ ਨੂੰ ਉਸਦੇ ਪਰਵਾਰ ਦੇ ਨਾਲ ਪੰਜਾਬ ਭੇਜ ਦਿਤਾ ਗਿਆ ਹੈ ।