
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋ ਤਿੰਨਾਂ ਸੈਨਾਵਾਂ ਦੇ ਮੁੱਖੀ ਅਤੇ ਸੀਡੀਐਸ ਜਰਨਲ ਵਿਪਨ ਰਾਵਤ ਨਾਲ ਬੈਠਕ ਕੀਤੀ ਗਈ ਹੈ।
ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋ ਤਿੰਨਾਂ ਸੈਨਾਵਾਂ ਦੇ ਮੁੱਖੀ ਅਤੇ ਸੀਡੀਐਸ ਜਰਨਲ ਵਿਪਨ ਰਾਵਤ ਨਾਲ ਬੈਠਕ ਕੀਤੀ ਗਈ ਹੈ। ਇਸ ਬੈਠਕ ਦੇ ਵਿਚ ਲੱਦਾਖ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ ਹੈ। ਇਸੇ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਚੀਨ ਦੀ ਕਿਸੇ ਵੀ ਹਰਕਤ ਤੇ ਮੂੰਹ ਤੋੜ ਜਵਾਬ ਦੇਣ ਲਈ ਸੈਨਕਾ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
Rajnath Singh
ਦੱਸ ਦੱਈਏ ਕਿ ਹਥਿਆਰਬੰਦ ਫੋਜਾਂ ਨੂੰ ਐਲਏਸੀ ਤੇ ਹਮਲਾਵਰ ਵਿਹਾਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਖੁੱਲ ਦਿੱਤੀ ਗਈ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰੱਖਿਆ ਮੰਤਰੀ ਤਿੰਨ ਦਿਨਾਂ ਲਈ ਰੂਸ ਯਾਤਰਾ ਲਈ ਜਾਣਗੇ। ਉਧਰ ਬੀਤੀ ਕੁਝ ਦਿਨ ਪਹਿਲਾ ਲੱਦਾਖ ਦੇ ਵਿਚ ਭਾਰਤੀ ਚੀਨ ਜਵਾਨਾ ਦੇ ਵਿਚ ਹੋਏ ਹਿੰਸ ਟਕਰਾਅ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ।
Rajnath Singh
ਇਸ ਦੇ ਨਾਲ ਹੀ ਇਸ ਟਕਰਾਅ ਵਿਚ ਚੀਨ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਚੀਨ ਦੇ ਇਕਕਮਾਂਡਿੰਗ ਅਫ਼ਸਰ ਸਣੇ 40 ਦੇ ਕਰੀਬ ਸੈਨਿਕਾਂ ਨੂੰ ਭਾਰਤੀ ਜਵਾਨਾਂ ਦੇ ਵੱਲੋਂ ਢੇਰ ਕੀਤਾ ਗਿਆ ਸੀ।
Rajnath Singh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।