ਗਲੈਨਮਾਰਕ ਨੇ ਕੋਵਿਡ-19 ਦੇ ਇਲਾਜ ਲਈ ਦਵਾਈ ਪੇਸ਼ ਕੀਤੀ
Published : Jun 21, 2020, 9:17 am IST
Updated : Jun 21, 2020, 9:53 am IST
SHARE ARTICLE
Covid-19 Vaccine
Covid-19 Vaccine

ਕੀਮਤ 103 ਰੁਪਏ ਪ੍ਰਤੀ ਟੈਬਲੇਟ

ਨਵੀਂ ਦਿੱਲੀ, 20 ਜੂਨ : ਦਵਾ ਕੰਪਨੀ ਗਲੈਨਮਾਰਕ ਫ਼ਾਰਮਾਸਿਊਟੀਕਲਜ਼ ਨੇ ਕੋਵਿਡ-19 ਨਾਲ ਮਾਮੂਲ ਰੂਪ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੇਵਿਪਿਰਾਵਿਰ ਨੂੰ ਫੈਬਿਫ਼ਲੂ ਬ੍ਰਾਂਡ ਨਾਂ ਤੋਂ ਪੇਸ਼ ਕੀਤਾ ਹੈ। ਇਸ ਦੀ ਕੀਮਤ 103 ਰੁਪਏ ਪ੍ਰਤੀ ਟੈਬਲੇਟ ਹੋਵੇਗੀ। ਗਲੈਨਮਾਰਕ ਫ਼ਾਰਮਾਸਿਊਟੀਕਲਜ਼ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦਵਾਈ 200 ਐਮ.ਜੀ 'ਚ ਉਪਲੱਬਧ ਹੋਵੇਗੀ।

 

ਇਸ ਦੇ 34 ਟੈਬਲੇਟ ਦੇ ਪੱਤੇ ਦੀ ਕੀਮਤ 3500 ਰੁਪਏ ਹੋਵੇਗੀ। ਕੰਪਨੀ ਨੇ ਕਿਹਾ ਕਿ ਫੈਬਿਫ਼ਲੂ ਕੋਵਿਡ 19 ਦੇ ਇਲਾਜ ਲਈ ਫੇਵਿਪਿਰਾਵਿਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ। ਇਹ ਦਵਾਈ ਡਾਕਟਰ ਦੀ ਸਲਾਹ 'ਤੇ 103 ਰੁਪਏ ਪ੍ਰਤੀ ਟੈਬਲੇਟ ਦੇ ਰੇਟ 'ਤੇ ਮਿਲੇਗੀ। ਪਹਿਲੇ ਦਿਨ ਇਸ ਦੀ 1800 ਐਮ.ਜੀ ਦੀ ਦੋ ਖ਼ੁਰਾਕ ਲੈਣੀ ਹੋਵੇਗੀ। ਉਸ ਦੇ ਬਾਅਦ 14 ਦਿਨ ਤਕ 800 ਐਮ.ਜੀ ਦੀ ਦੋ ਖ਼ੁਰਾਕ ਲੈਣੀ ਹੋਵੇਗੀ।

Corona virus Corona virus

ਕੰਪਨੀ ਇਨ੍ਹਾਂ ਟੈਬਲੇਟਾਂ ਦਾ ਉਤਪਾਦਨ ਅਪਣੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਲਾਂਟ ਵਿਚ ਕਰ ਰਹੀ ਹੈ। ਇਹ ਦਵਾਈ ਹਸਪਤਾਲਾਂ ਦੇ ਇਲਾਵਾ ਖੁਦਰਾ ਚੈਨਲਾਂ ਰਾਹੀਂ ਵੀ ਉਪਲੱਬਧ ਹੋਵੇਗੀ। ਮੁੰਬਈ ਦੀ ਕੰਪਨੀ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਭਾਰਤੀ ਔਸ਼ਧੀ ਮਹਾਨਿਯੰਤਰਕ (ਡੀਜੀਸੀਆਈ) ਤੋਂ ਇਸ ਦਵਾਈ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਇਜਾਜ਼ਤ ਮਿਲ ਗਈ ਹੈ। ਗਲੇਨਮਾਰਕ ਫ਼ਾਰਮਾ ਨੇ ਕਿਹਾ ਕਿ ਮਾਮੂਲੀ ਪ੍ਰਭਾਵ ਵਾਲੇ ਅਜਿਹੇ ਮਰੀਜ਼ ਜੋ ਸ਼ੁਗਰ ਜਾਂ ਦਿਲ ਦੀ ਬਿਮਾਰੀ ਨਾਲ ਪੀੜਤ ਹਨ, ਉਨ੍ਹਾਂ ਨੂੰ ਵੀ ਇਹ ਦਵਾਈ ਦਿਤੀ ਜਾ ਸਕਦੀ ਹੈ।

 

ਹਲਕੇ ਪ੍ਰਭਾਵ ਨਾਲ ਪੀੜਤ ਮਰੀਜ਼ਾਂ 'ਤੇ ਦਿਖੇ ਚੰਗੇ ਨਤੀਜੇ

ਕੰਪਨੀ ਦੇ ਚੈਅਰਮੈਨ ਅਤੇ ਐਮ.ਡੀ ਗਲੇਨ ਸਲਦਾਨਹਾ ਨੇ ਕਿਹਾ, ''ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਹੁਣ ਜਿਆਦਾ ਤੇਜੀ ਨਾਲ ਵੱਧ ਰਹੇ ਹਨ। ਇਸ ਨਾਲ ਸਾਡੀ ਸਿਹਤ ਸੰਭਾਲ ਪ੍ਰਣਾਲੀ ਕਾਫ਼ੀ ਦਬਾਅ ਵਿਚ ਹੈ।'' ਸਲਦਾਨਹਾ ਨੇ ਕਿਹਾ ਕਿ ਕਲੀਨੀਕਲੀ ਪ੍ਰੀਖਣਾਂ 'ਚ ਫੈਬਿਫ਼ਲੂ ਨੇ ਕੋਰੋਨਾ ਵਾਇਰਸ ਦੇ ਹਲਕੇ ਪ੍ਰਭਾਵ ਨਾਲ ਪੀੜਤ ਮਰੀਜ਼ਾਂ 'ਤੇ ਕਾਫ਼ੀ ਚੰਗੇ ਨਤੀਜੇ ਦਿਖਾਏ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਇਹ ਖਾਣ ਵਾਲੀ ਦਾਵਈ ਹੈ ਜੋ ਇਲਾਜ ਦਾ ਇਕ ਸੁਵਿਧਾਭਰਿਆ ਵਿਕਲਪ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸਰਕਾਰ ਅਤੇ ਮੈਡੀਕਲ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰੇਗੀ ਤਾਕਿ ਦੇਸ਼ਭਰ 'ਚ ਮਰੀਜ਼ਾਂ ਨੂੰ ਇਹ ਦਵਾਈ ਆਸਾਨੀ ਨਾਲ ਮਿਲ ਸਕੇ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement