
ਸੰਸਦ ਨੇ ਇਕ ਅਧਿਕਾਰਕ ਨੋਟੀਫੀਕੇਸ਼ਨ ਜਾਰੀ ਕਰ ਕੇ ਇੱਛੁਕ ਉਮੀਦਵਾਰਾਂ ਲਈ ਲੋਕਸਭਾ ਸਕੱਤਰੇਤ ਵਿਚ ਟ੍ਰਾਂਸਲੇਟਰ ਦੇ ਅਹੁਦੇ ਲ਼ਈ ਨੌਕਰੀ ਕੱਢੀ ਹੈ।
ਨਵੀਂ ਦਿੱਲੀ: ਸੰਸਦ ਨੇ ਇਕ ਅਧਿਕਾਰਕ ਨੋਟੀਫੀਕੇਸ਼ਨ ਜਾਰੀ ਕਰ ਕੇ ਇੱਛੁਕ ਉਮੀਦਵਾਰਾਂ ਲਈ ਲੋਕਸਭਾ ਸਕੱਤਰੇਤ ਵਿਚ ਟ੍ਰਾਂਸਲੇਟਰ ਦੇ ਅਹੁਦੇ ਲ਼ਈ ਨੌਕਰੀ ਕੱਢੀ ਹੈ। ਜੋ ਉਮੀਦਵਾਰ ਇਸ ਅਹੁਦੇ ‘ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ 27 ਜੁਲਾਈ ਤੋਂ ਪਹਿਲਾਂ ਅਜਿਹਾ ਕਰ ਸਕਦੇ ਹਨ। ਟ੍ਰਾਂਸਲੇਟਰ ਦੇ ਅਹੁਦੇ ‘ਤੇ 27 ਉਮੀਦਵਾਰਾਂ ਦੀ ਚੋਣ ਹੋਵੇਗੀ। ਆਓ ਜਾਣਦੇ ਹਾਂ ਕਿ ਇਸ ਅਹੁਦੇ ‘ਤੇ ਅਪਲਾਈ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ।
Jobs
ਯੋਗਤਾ
ਜੋ ਉਮੀਦਵਾਰ ਇਸ ਅਹੁਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹਿੰਦੀ ਵਿਚ ਮਾਸਟਰ ਡਿਗਰੀ ਪ੍ਰਾਪਤ ਹੋਵੇ। ਇਸ ਦੇ ਨਾਲ ਰਾਜ ਸਰਕਾਰ ਦੇ ਦਫ਼ਤਰਾਂ ਵਿਚ ਟ੍ਰਾਂਸਲੇਟਰ ਦੇ ਅਹੁਦੇ ‘ਤੇ ਕੰਮ ਕਰਨ ਦਾ 2 ਸਾਲ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।
Parliament of India
ਉਮਰ ਸੀਮਾ
ਉਮੀਦਵਾਰਾਂ ਦੀ ਜ਼ਿਆਦਾਤਰ ਉਮਰ 27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਮਿਲੇਗੀ।
Jobs
ਕਿਵੇਂ ਕਰੀਏ ਅਪਲਾਈ
ਇਸ ਅਹੁਦੇ ਲਈ ਅਧਿਕਾਰਕ ਵੈੱਬਸਾਈਟ loksabhaph.nic.in ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਦੇ ਨਾਲ ਐਪਲੀਕੇਸ਼ਨ ਨੂੰ ਸਕੈਨ ਕਰਕੇ ਈਮੇਲ ਪਤੇ ‘ਤੇ ਭੇਜਣਾ ਹੋਵੇਗਾ।
Salary
ਸੈਲਰੀ
ਚੁਣੇ ਗਏ ਉਮੀਦਵਾਰਾਂ ਨੂੰ 47,600 - 1,51,100 ਰੁਪਏ ਤੱਕ ਸੈਲਰੀ ਦਿੱਤੀ ਜਾਵੇਗੀ।