ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, 500 ਸਾਲਾਂ ਬਾਅਦ ਇਸ ਤਰ੍ਹਾਂ ਨਜ਼ਰ ਆਵੇਗਾ ਸੂਰਜ
Published : Jun 21, 2020, 8:48 am IST
Updated : Jun 21, 2020, 9:50 am IST
SHARE ARTICLE
First solar Eclipse of the year
First solar Eclipse of the year

ਇਸ ਸਾਲ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲਗਣ ਜਾ ਰਿਹਾ ਹੈ।

ਨਵੀਂ ਦਿੱਲੀ, 20 ਜੂਨ : ਇਸ ਸਾਲ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲਗਣ ਜਾ ਰਿਹਾ ਹੈ। ਇਸ ਵਿਚ ਤਾਰਿਆਂ  ਦੇ ਨਾਲ ਸੂਰਜ ਦਾ ਅਜਿਹਾ ਦੁਰਲੱਭ ਸੁਮੇਲ ਬਣਨ ਜਾ ਰਿਹਾ ਹੈ, ਜੋ ਕਿ 500 ਸਾਲ ਪਹਿਲਾਂ ਤਕ ਨਹੀਂ ਬਣਿਆ ਸੀ। ਇਸ ਦੇ ਨਾਲ ਹੀ ਇਹ ਇਸ ਸਾਲ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਹਾੜ ਮਹੀਨੇ ਦੇ ਨਵੇਂ ਚੰਦਰਮਾ ਦਿਵਸ ਦੇ ਭਾਰਤੀ ਸਮੇਂ ਅਨੁਸਾਰ ਸਵੇਰੇ 9.15 ਵਜੇ ਹੋਵੇਗਾ।

File PhotoFile Photo

ਇਹ ਸੂਰਜ ਗ੍ਰਹਿਣ ਮ੍ਰਿਗਸਿਰਾ ਅਤੇ ਅਦ੍ਰਾ ਨਕਸ਼ਤਰਾ 'ਚ ਮਿਲਾਉਣ ਵਾਲੇ ਚਿੰਨ੍ਹ 'ਚ ਦਿਖਾਈ ਦਿੰਦਾ ਹੈ, ਜੋ ਇਕ ਦੁਰਲੱਭ ਇਤਫ਼ਾਕ ਬਣਾ ਰਿਹਾ ਹੈ। ਗ੍ਰਹਿਣ ਦਾ ਮੋਕਸ਼ ਕਾਲ 3 ਤੋਂ 5 ਮਿੰਟ ਦਾ ਹੋਵੇਗਾ। ਗ੍ਰਹਿਣ ਦੁਪਹਿਰ 12 ਵਜ ਕੇ 2 ਮਿੰਟ ਅਪਣੇ ਸਿਖਰ 'ਤੇ ਹੋਵੇਗਾ। ਉਥੇ ਹੀ ਭਾਰਤ ਵਿਚ ਇਹ ਸੂਰਜ ਗ੍ਰਹਿਣ ਸਵੇਰੇ 10.13 ਅਤੇ 52 ਸੈਕਿੰਡ ਤੇ ਸ਼ੁਰੂ ਹੋ ਕੇ ਦੁਪਹਿਰ 1.29 ਮਿੰਟ ਅਤੇ 52 ਸੈਕਿੰਡ ਤਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਲੱਗ-ਅਲੱਗ ਤਰੀਕਿਆਂ ਨਾਲ ਦਿਖਾਈ ਦੇਵੇਗਾ।     (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement