ਗਲਵਾਨ ਘਾਟੀ 'ਤੇ ਚੀਨ ਦੇ ਦਾਅਵੇ ਨੂੰ ਲੈ ਕੇ ਸਰਕਾਰ ਦਾ ਕੀ ਰੁਖ਼ ਹੈ? : ਕਾਂਗਰਸ
Published : Jun 21, 2020, 9:23 am IST
Updated : Jun 21, 2020, 9:51 am IST
SHARE ARTICLE
P. Chidambaram
P. Chidambaram

ਗਲਵਾਨ ਘਾਟੀ ਸਬੰਧੀ ਬਿਆਨਾਂ 'ਤੇ ਕਾਂਗਰਸ ਨੇ ਕੇਂਦਰ ਨੂੰ ਘੇਰਿਆ, ਮੋਦੀ ਦਾ ਬਿਆਨ ਸਾਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਗਿਆ : ਚਿਦਾਂਬਰਮ

ਨਵੀਂ ਦਿੱਲੀ, 20 ਜੂਨ : ਕਾਂਗਰਸ ਨੇ ਲਦਾਖ਼ ਵਿਚ ਚੀਨ ਨਾਲ ਟਕਰਾਅ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ 'ਹੈਰਾਨ ਅਤੇ ਪ੍ਰੇਸ਼ਾਨ' ਕਰਨ ਵਾਲਾ ਦਸਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਗਲਵਾਨ ਘਾਟੀ 'ਤੇ ਚੀਨ ਦੇ ਦਾਅਵੇ ਨੂੰ ਲੈ ਕੇ ਸਰਕਾਰ ਨੂੰ ਅਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਇਹ ਸਵਾਲ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਲਦਾਖ਼ ਦੀ ਸਹੀ ਸਥਿਤੀ ਬਾਰੇ ਦਸਿਆ ਹੈ ਤਾਂ ਫਿਰ 20 ਜਵਾਨਾਂ ਦਾ ਸੱਭ ਤੋਂ ਵੱਡਾ ਬਲੀਦਾਨ ਕਿਉਂ ਹੋਇਆ ਅਤੇ ਪਿਛਲੇ ਕੁਝ ਹਫ਼ਤਿਆਂ ਵਿਚ ਚੀਨ ਨਾਲ ਫ਼ੌਜੀ ਪੱਧਰ 'ਤੇ ਕਿਸ ਵਿਸ਼ੇ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ?

ਉਨ੍ਹਾਂ ਨੇ ਵੀਡੀਉ ਲਿੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ,''ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲਦਾਖ਼ ਵਿਚ ਭਾਰਤੀ ਸਰਹਦ ਵਿਚ ਕੋਈ ਬਾਹਰੀ ਨਹੀਂ ਆਇਆ। ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦਾ ਬਿਆਨ ਫ਼ੌਜ ਪ੍ਰਮੁਖ, ਰਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਪਹਿਲੇ ਬਿਆਨਾਂ ਦੇ ਉਲਟ ਹੈ। ਉਨ੍ਹਾਂ ਦਾ ਬਿਆਨ ਸਾਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਗਿਆ।''

File PhotoFile Photo

ਚਿਦਾਂਬਰਮ ਨੇ ਇਹ ਵੀ ਪੁਛਿਆ,''ਜੇਕਰ ਕੋਈ ਚੀਨੀ ਫ਼ੌਜੀ ਭਾਰਤੀ ਸਰਹਦ ਵਿਚ ਦਾਖ਼ਲ ਨਹੀਂ ਹੋਇਆ ਤਾਂ 15-16 ਜੂਨ ਨੂੰ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਕਿਥੇ ਹੋਈ? 20 ਭਾਰਤੀ ਜਵਾਨ ਕਿਥੇ ਸ਼ਹੀਦ ਹੋਏ? ਜੇਕਰ ਚੀਨੀ ਫ਼ੌਜੀ ਭਾਰਤੀ ਸਰਹਦ ਵਿਚ ਨਹੀਂ ਵੜੇ ਸਨ ਤਾਂ ਫਿਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਬਿਆਨ ਵਿਚ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ ਦੀ ਗੱਲ ਕਿਉਂ ਹੋਈ?''

 ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਚੀਨ ਨੇ ਇਕ ਵਾਰ ਫਿਰ ਗਲਵਾਨ ਘਾਟੀ 'ਤੇ ਦਾਅਵਾ ਕੀਤਾ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ 'ਤੇ ਅੱਜ ਹੀ ਸਪੱਸ਼ਟੀਕਰਨ ਦੇਵੇ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਤਣਾਅ ਕਾਰਨ ਸ਼ੁਕਰਵਾਰ ਬੁਲਾਈ ਗਈ ਸਰਬਦਲੀ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਨਾ ਤਾਂ ਕੋਈ ਸਾਡੇ ਖੇਤਰ ਵਿਚ ਦਾਖ਼ਲ ਹੋਇਆ ਅਤੇ ਨਾ ਹੀ ਕਿਸੀ ਨੇ ਸਾਡੀ ਚੌਕੀ 'ਤੇ ਹਮਲਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿਤਾ : ਰਾਹੁਲ
ਨਵੀਂ ਦਿੱਲੀ, 20 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਸਵਾਲ ਕੀਤਾ ਕਿ ਜੇਕਰ ਇਹ ਭੂਮੀ ਚੀਨ ਦੀ ਸੀ ਤਾਂ ਸਾਡੇ ਫ਼ੌਜੀ ਕਿਉਂ ਸ਼ਹੀਦ ਹੋਏ ਅਤੇ ਕਿਥੇ ਸ਼ਹੀਦ ਹੋਏ? ਉਨ੍ਹਾਂ ਟਵੀਟ ਕੀਤਾ,''ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਅੱਗੇ ਭਾਰਤੀ ਖੇਤਰ ਨੂੰ ਚੀਨ ਨੂੰ ਸੌਂਪ ਦਿਤਾ ਹੈ।''

File PhotoFile Photo

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਦੇ ਹਾਲੀਆ ਬਿਆਨਾਂ ਦੇ ਵੀਡੀਉ ਸ਼ੇਅਰ ਕਰਦੇ ਹੋਏ ਫਿਕਰਾ ਕਸਿਆ,''ਰਾਜਾ ਬੋਲਾ ਰਾਤ ਹੈ, ਰਾਨੀ ਬੋਲੀ ਰਾਤ ਹੈ, ਮੰਤਰੀ ਬੋਲਾ ਰਾਤ ਹੈ, ਸੰਤਰੀ ਬੋਲਾ ਰਾਤ ਹੈ, ਯੇ ਸੁਬਹਾ ਸੁਬਹਾ ਕੀ ਬਾਤ ਹੈ।'' ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,''ਗਲਵਾਨ ਘਾਟੀ ਹਮੇਸ਼ਾ ਤੋਂ ਭਾਰਤ ਦਾ ਹਿੱਸਾ ਰਹੀ ਹੈ ਅਤੇ ਚੀਨ ਨੇ ਇਸ ਤੋਂ ਪਹਿਲਾਂ ਪੂਰੀ ਗਲਵਾਨ ਘਾਟੀ 'ਤੇ ਅਪਣਾ ਦਾਅਵਾ ਨਹੀਂ ਕੀਤਾ ਸੀ ਪਰ ਹੁਣ ਉਸ ਨੇ ਦਾਅਵਾ ਕੀਤਾ ਹੈ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement