International Yoga Day: ਕੋਰੋਨਾ ਖ਼ਿਲਾਫ ਜੰਗ ਵਿਚ ਯੋਗ ਬਣਿਆ ਉਮੀਦ ਦੀ ਕਿਰਨ- PM ਮੋਦੀ
Published : Jun 21, 2021, 1:18 pm IST
Updated : Jun 21, 2021, 1:25 pm IST
SHARE ARTICLE
PM Narendra Modi addresses 7th International Yoga Day
PM Narendra Modi addresses 7th International Yoga Day

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੀਐਮ ਮੋਦੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਹਰ ਦੇਸ਼, ਹਰ ਸਮਾਜ, ਹਰ ਵਿਅਕਤੀ ਤੰਦਰੁਸਤ ਰਹੇ, ਅਤੇ ਮਿਲ ਕੇ ਇਕ-ਦੂਸਰੇ ਦੀ ਤਾਕਤ ਬਣੇ।"

ਨਵੀਂ ਦਿੱਲੀ: ਅੱਜ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ (PM Modi address 7th International Yoga Day) ਕਰਦਿਆਂ ਸਭ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਜਦ ਪੂਰੀ ਦੁਨਿਆ ਕੋਰੋਨਾ ਮਹਾਂਮਾਰੀ (Coronavirus) ਨਾਲ ਸੰਘਰਸ਼ ਕਰ ਰਹੀ ਹੈ ਤਾਂ ਯੋਗ (Yoga) ਇਕ ਉਮੀਦ ਦੀ ਕਿਰਨ ਬਣਿਆ ਹੈ।

ਹੋਰ ਪੜ੍ਹੋ: ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਅਕਾਲੀ ਦਲ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੀਤਾ ਗਿਆ ਵਿਰੋਧ

International Yoga DayInternational Yoga Day

ਉਨ੍ਹਾਂ ਕਿਹਾ ਕਿ, "ਜਦ ਕੋਰੋਨਾ ਵਾਈਰਸ ਨੇ ਦੁਨਿਆ 'ਚ ਦਸਤਕ ਦਿੱਤੀ ਸੀ, ਤਦ ਕੋਈ ਵੀ ਤਾਕਤ ਅਤੇ ਮਾਨਸਿਕ ਤੌਰ 'ਤੇ ਇਸ ਦੇ ਲਈ ਤਿਆਰ ਨਹੀਂ ਸੀ। ਅਸੀਂ ਸਭ ਨੇ ਦੇਖਿਆ ਹੈ ਕਿ ਯੋਗ ਇਸ ਮੁਸ਼ਕਿਲ ਸਮੇਂ 'ਚ ਆਤਮਵਿਸ਼ਵਾਸ ਦਾ ਇਕ ਮਹਾਨ ਸਾਧਨ ਬਣਿਆ।" ਪੀਐਮ ਮੋਦੀ ਨੇ ਕਿਹਾ ਕਿ ਜਦ ਭਾਰਤ ਨੇ ਸੰਯੁਕਤ ਰਾਸ਼ਟਰ (United Nations) ਵਿਚ ਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਦਿੱਤਾ ਸੀ, ਤਾਂ ਉਸ ਪਿਛੇ ਭਾਵਨਾ ਇਹ ਸੀ ਕਿ ਯੋਗ ਦਾ ਇਹ ਵਿਗਿਆਨ ਪੂਰੀ ਦੁਨਿਆ ਤੱਕ ਪਹੁੰਚਾਇਆ ਜਾ ਸਕੇ। ਅੱਜ ਇਸ ਦਿਸ਼ਾ 'ਚ ਭਾਰਤ ਨੇ UN, WHO ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁਕਿਆ ਹੈ।

ਹੋਰ ਪੜ੍ਹੋ: "ਵਿਰੋਧੀ ਪਾਰਟੀਆਂ ਪ੍ਰੋਗਰਾਮ 'ਚ ਗੜਬੜੀ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ" - Raghav Chadha

PM Narendra ModiPM Narendra Modi

ਪ੍ਰਧਾਨ ਮੰਤਰੀ ਅਗੇ ਕਹਿੰਦੇ ਹਨ ਕਿ, "ਕੋਰੋਨਾ ਸੰਕਟ ਦੇ ਬਾਵਜੂਦ ਇਸ ਵਾਰ ਦੇ ਯੋਗਾ ਦਿਵਸ ਦੀ ਥੀਮ 'ਯੋਗਾ ਫਾਰ ਵੈਲਨੈਸ' (Yoga for Wellness) ਨੇ ਕਰੋੜਾਂ ਲੋਕਾਂ ਦਾ ਯੋਗਾ ਪ੍ਰਤੀ ਉਤਸ਼ਾਹ ਵਧਾਇਆ ਹੈ। ਅੱਜ ਯੋਗਾ ਦਿਵਸ ਮੌਕੇ ਮੈਂ ਚਾਹੁੰਦਾ ਹਾਂ ਕਿ ਹਰ ਦੇਸ਼, ਹਰ ਸਮਾਜ, ਹਰ ਵਿਅਕਤੀ ਤੰਦਰੁਸਤ ਰਹੇ, ਅਤੇ ਮਿਲ ਕੇ ਇਕ ਦੂਸਰੇ ਦੀ ਤਾਕਤ ਬਣਨ।

ਹੋਰ ਪੜ੍ਹੋ: ਕੇਜਰੀਵਾਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਲੱਗੇ 'Kejriwal Go Back' ਦੇ ਪੋਸਟਰ

International Yoga DayInternational Yoga Day

ਪੀਐਮ ਮੋਦੀ ਨੇ ਕਿਹਾ ਕਿ ਯੋਗਾ ਜ਼ਰੀਏ ਸਾਨੂੰ ਇਹ ਅਨੁਭਵ ਹੁੰਦਾ ਹੈ ਕਿ ਸਾਡੀ ਵਿਚਾਰ ਸ਼ਕਤੀ, ਅੰਦਰੂਨੀ ਤਾਕਤ ਇੰਨੀ ਜ਼ਿਆਦਾ ਹੈ ਕਿ ਕੋਈ ਸਮੱਸਿਆ ਜਾਂ ਨਾਕਾਰਾਤਮਕਤਾ ਸਾਨੂੰ ਤੋੜ ਨਹੀਂ ਸਕਦੀ। ਉਹਨਾਂ ਕਿਹਾ ਕਿ ਯੋਗ ਸਾਨੂੰ ਤਣਾਅ ਤੋਂ ਤਾਕਤ (Stress to Strength) ਅਤੇ ਨਾਕਾਰਾਤਮਕਤਾ ਤੋਂ ਰਚਨਾਤਮਕਤਾ (Negativity to Creativity) ਵੱਲ ਦਾ ਰਸਤਾ ਦਿਖਾਉਂਦਾ ਹੈ। ਯੋਗ ਸਾਨੂੰ ਉਦਾਸੀ ਤੋਂ ਆਨੰਦ ਵੱਲ ਲੈ ਜਾਂਦਾ ਹੈ।

ਹੋਰ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਅਨੁਵਾਦ ਕਰਨ ਵਾਲੇ ਡਾ. ਜੋਧ ਸਿੰਘ ਦਾ ਦੇਹਾਂਤ

ਪੀਐਮ ਨੇ ਇਹ ਵੀ ਦੱਸਿਆ ਕਿ ਜਦ ਮੈਂ ਫਰੰਟ ਲਾਈਨ ਯੋਧਿਆਂ (Frontline Warriors) ਅਤੇ ਡਾਕਟਰਾਂ ਨਾਲ ਗੱਲ ਕਰਦਾ ਹਾਂ, ਤਾਂ ਉਹ ਦੱਸਦੇ ਹਨ ਕਿ ਕੋਰੋਨਾ ਖ਼ਿਲਾਫ ਲੜਾਈ ਵਿੱਚ ਯੋਗ ਨੇ ਵੀ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ। ਡਾਕਟਰਾਂ ਨੇ ਯੋਗਾ ਰਾਹੀਂ ਖੁਦ ਨੂੰ ਵੀ ਮਜ਼ਬੂਤ ਕੀਤਾ ਅਤੇ ਆਪਣੇ ਮਰੀਜ਼ਾਂ ਨੂੰ ਵੀ ਜਲਦੀ ਠੀਕ ਕਰਨ ਵਿਚ ਯੋਗਾ ਦੀ ਸਹਾਇਤਾ ਲਈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement