ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਅਕਾਲੀ ਦਲ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੀਤਾ ਗਿਆ ਵਿਰੋਧ
Published : Jun 21, 2021, 12:42 pm IST
Updated : Jun 21, 2021, 12:52 pm IST
SHARE ARTICLE
Arvind Kejriwal arrives in Amritsar
Arvind Kejriwal arrives in Amritsar

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਹਨ।

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ (Arvind Kejriwal arrives in Amritsar) ਪਹੁੰਚੇ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੂੰ ਕਾਲੀਆ ਝੰਡੀਆਂ ਦਿਖਾ ਕੇ ਵਿਰੋਧ ਕੀਤਾ।

Arvind Kejriwal arrives in AmritsarArvind Kejriwal arrives in Amritsar

ਹੋਰ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਅਨੁਵਾਦ ਕਰਨ ਵਾਲੇ ਡਾ. ਜੋਧ ਸਿੰਘ ਦਾ ਦੇਹਾਂਤ

ਇਸ ਦੌਰਾਨ ਕੇਜਰੀਵਾਲ ਗੋ-ਬੈਕ ਦੇ ਨਾਅਰੇ (Go back slogans for Arvind Kejriwal) ਵੀ ਲਗਾਏ ਗਏ। ਇਸ ਮੌਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਰਕਿਟ ਹਾਊਸ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਆਪ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਡਾ ਨੇ ਵੱਡਾ ਬਿਆਨ ਦਿੱਤਾ ਸੀ।

Raghav Chadda Raghav Chadda

ਹੋਰ ਪੜ੍ਹੋ: "ਵਿਰੋਧੀ ਪਾਰਟੀਆਂ ਪ੍ਰੋਗਰਾਮ 'ਚ ਗੜਬੜੀ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ" - Raghav Chadha

ਰਾਘਵ ਚੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਸ਼ਰਾਰਤੀ ਅਨਸਰਾਂ ਦੇ ਚਲਦਿਆਂ ਮਾਹੌਲ ਤਣਾਅਪੂਰਨ ਨਜ਼ਰ ਆ ਰਿਹਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਮਾਹੌਲ ਨੂੰ ਤਣਾਅਪੂਰਨ ਨਾ ਹੋਣ ਦੇਣ ਕਿਉਂਕਿ ਕਾਂਗਰਸ ਪਾਰਟੀ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਾਰਤ ਕੀਤੀ ਜਾ ਸਕਦੀ ਹੈ।

PhotoPhoto

ਹੋਰ ਪੜ੍ਹੋ: ਕੇਜਰੀਵਾਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਲੱਗੇ 'Kejriwal Go Back' ਦੇ ਪੋਸਟਰ

ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚ ਕੇਜਰੀਵਾਲ ਗੋ ਬੈਕ ਦੇ ਪੋਸਟਰ (Kejriwal Go Back in Amritsar) ਲੱਗੇ ਨਜ਼ਰ ਆਏ। ਐਤਵਾਰ ਦੇ ਦਿਨ ਕੇਜਰੀਵਾਲ ਦੇ ਪੰਜਾਬ ਆਉਣ ਦੇ ਟਵੀਟ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ। ਦੇਰ ਰਾਤ ਪੰਜਾਬ ਯੂਥ ਕਾਂਗਰਸ ਵੱਲੋਂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਹੇਤੇ ਸੌਰਵ ਮਦਾਨ ਮਿੱਠੂ ਵੱਲੋਂ ਸ਼ਹਿਰ ਵਿਚ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਲਗਾਏ ਗਏ ਅਤੇ ਉਨ੍ਹਾਂ ਬੋਰਡਾਂ ’ਤੇ ਲਿਖਿਆ ਕਿ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵਿਚ ਆਓ’।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement