ਜੇਲ੍ਹ ਤੋਂ ਬਾਹਰ ਆਏ ਸੌਦਾ ਸਾਧ ਨੇ ਵੀਡੀਓ ਜ਼ਰੀਏ ਡੇਰਾ ਪ੍ਰੇਮੀਆਂ ਨੂੰ ਦਿੱਤਾ ਦੂਜਾ ਸੁਨੇਹਾ
Published : Jun 21, 2022, 8:57 pm IST
Updated : Jun 21, 2022, 8:57 pm IST
SHARE ARTICLE
Ram Rahim
Ram Rahim

ਪਿਛਲੇ 5 ਦਿਨਾਂ 'ਚ ਰਾਮ ਰਹੀਮ ਦੀ ਇਹ ਦੂਜੀ ਵੀਡੀਓ ਹੈ।

 

ਰੋਹਤਕ: ਰੋਹਤਕ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਏ ਸੌਦਾ ਸਾਧ ਨੇ ਬੁੱਧਵਾਰ ਨੂੰ ਦੂਜੀ ਵੀਡੀਓ ਭੇਜੀ। ਪਿਛਲੇ 5 ਦਿਨਾਂ 'ਚ ਰਾਮ ਰਹੀਮ ਦੀ ਇਹ ਦੂਜੀ ਵੀਡੀਓ ਹੈ। ਇਸ ਵਿੱਚ ਉਨ੍ਹਾਂ ਨੇ ਡੇਰਾ ਪ੍ਰੇਮੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਏ ਪੰਜ ਦਿਨ ਹੋ ਗਏ ਹਨ। ਉਹ ਇੱਥੇ ਵੀ ਖੇਡਦੇ ਹਨ। ਡੇਰਾ ਮੁਖੀ ਨੇ ਰੋਹਤਕ ਜੇਲ੍ਹ ਦੇ ਪਹਿਲੇ ਦਿਨ ਦਾ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਕੋਈ ਜੋ ਮਰਜ਼ੀ ਕਹੇ, ਡੇਰਾ ਪ੍ਰੇਮੀ ਨੂੰ ਧਿਆਨ ਨਹੀਂ ਦੇਣਾ ਚਾਹੀਦਾ।

 

Sauda Saad & Nakodar caseSauda Saad 

 

ਜਦੋਂ ਉਹ ਪਹਿਲੇ ਦਿਨ ਜੇਲ੍ਹ ਗਿਆ ਤਾਂ ਬਹੁਤ ਅਜੀਬ ਗੱਲ ਹੋਈ। ਕੈਦੀ ਨੇ ਦੱਸਿਆ ਕਿ ਬਾਬਾ ਫਿਲਮਾਂ 'ਚ ਕੁਝ ਹੋਰ ਹੀ ਦੇਖਦਾ ਸੀ। ਇਹ ਬਾਬਾ ਨਕਲੀ ਬਣ ਕੇ ਆਇਆ ਹੈ। ਉਸ ਦੀ ਦਾੜ੍ਹੀ ਬਾਰੇ ਸਵਾਲ ਪੁੱਛੇ। ਉਸ ਨੇ ਬੜੀ ਮੁਸ਼ਕਲ ਨਾਲ ਕੈਦੀਆਂ ਨੂੰ ਕਿਹਾ ਕਿ ਉਹ  ਰਾਮ ਰਹੀਮ ਹੀ ਹੈ। ਰਾਮ ਰਹੀਮ ਨੇ ਕਿਹਾ ਕਿ ਉਹ ਸੀ, ਹੈ ਅਤੇ ਰਹੇਗਾ। ਉਨ੍ਹਾਂ ਵਿੱਚ ਸ਼ਾਹ ਸਤਨਾਮ ਮਸਤਾਨਾ ਜੀ ਹਨ।

 

Sauda SaadSauda Saad

MSG ਹੈ। ਦੇਸ਼ ਨੂੰ ਜੰਗ ਤੋਂ ਬਚਾਓ, ਸਾਰੀ ਦੁਨੀਆਂ ਨੂੰ ਬਚਾਓ। ਬੁਰਾਈਆਂ ਨੂੰ ਰੋਕੋ। ਪ੍ਰਭੂ ਤੁਹਾਨੂੰ ਖੁਸ਼ੀਆਂ ਦੇਵੇ। ਬਾਗਪਤ ਆਸ਼ਰਮ 'ਚ ਲਗਾਏ ਅੰਬ ਦੇ ਦਰੱਖਤ ਨੂੰ ਦਿਖਾਉਂਦੇ ਹੋਏ ਰਾਮ ਰਹੀਮ ਨੇ ਵੀਡੀਓ 'ਚ ਕਿਹਾ ਕਿ ਇਹ ਦਰੱਖਤ ਬਹੁਤ ਪੁਰਾਣਾ ਹੈ। ਬਾਂਦਰਾਂ ਕਾਰਨ ਇਸ 'ਤੇ ਅੰਬ ਘੱਟ ਲੱਗ ਗਏ ਹਨ। ਬਹੁਤ ਸਾਰੇ ਬਾਂਦਰ ਆ ਗਏ ਹਨ, ਜੋ ਅੰਬ ਤੋੜ ਕੇ ਸੁੱਟ ਰਹੇ। 

 

Ram RahimRam Rahim

 

ਡੇਰਾਮੁਖੀ ਨੇ ਅੱਗੇ ਕਿਹਾ, 'ਅਸੀਂ ਪਿਤਾ ਦਿਵਸ 'ਤੇ ਸ਼ੇਰੋ-ਸ਼ਾਇਰੀ ਸੁਣਾਈ ਸੀ। ਤੁਸੀਂ ਇਸ ਨੂੰ ਪਸੰਦ ਕੀਤਾ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਸੇਵਕ ਉਹਨਾਂ ਨੂੰ ਮਿਲਣ ਆ ਰਹੇ ਹਨ। ਬਹੁਤ ਖੁਸ਼ੀ ਹੈ।

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement