ਪੰਜ ਸਿਤਾਰਾ ਹੋਟਲ ਵਿਚ ਬਗ਼ੈਰ ਪੈਸੇ ਦਿਤੇ 603 ਦਿਨਾਂ ਤਕ ਰਹਿਣ ਵਾਲੇ ਵਿਰੁਧ ਕੇਸ ਦਰਜ

By : KOMALJEET

Published : Jun 21, 2023, 5:44 pm IST
Updated : Jun 21, 2023, 5:44 pm IST
SHARE ARTICLE
representational Image
representational Image

ਹੋਟਲ ਨੂੰ ਹੋਇਆ 58 ਲੱਖ ਰੁਪਏ ਦਾ ਨੁਕਸਾਨ

ਨਵੀਂ ਦਿੱਲੀ: ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਨੇ ਦੋਸ਼ ਲਾਇਆ ਹੈ ਕਿ ਉਸ ਦਾ ਇਕ ਮਹਿਮਾਨ ਹੋਟਲ ਸਟਾਫ ਦੀ ਮਿਲੀਭੁਗਤ ਨਾਲ ਡੇਢ ਸਾਲ ਤੋਂ ਵੱਧ ਸਮੇਂ ਤਕ ਬਿਨਾਂ ਭੁਗਤਾਨ ਕੀਤੇ ਰਹਿੰਦਾ ਰਿਹਾ, ਜਿਸ ਨਾਲ ਹੋਟਲ ਨੂੰ ਕਥਿਤ ਤੌਰ ’ਤੇ 58 ਲੱਖ ਰੁਪਏ ਦਾ ਨੁਕਸਾਨ ਹੋਇਆ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ.ਜੀ.ਆਈ.) ਨੇੜੇ ਏਅਰੋਸਿਟੀ ਸਥਿਤ ਹੋਟਲ ਰੋਜ਼ੇਟ ਹਾਊਸ ਨੇ ਇਸ ਸਬੰਧੀ ਆਈ.ਜੀ.ਆਈ. ਏਅਰਪੋਰਟ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ।

ਰੋਜ਼ੇਟ ਦਾ ਸੰਚਾਲਨ ਕਰਨ ਵਾਲੀ ਬਰਡ ਏਅਰਪੋਰਟਸ ਹੋਟਲ ਪ੍ਰਾਈਵੇਟ ਲਿਮਟਿਡ ਦੇ ਅਧਿਕਾਰਤ ਪ੍ਰਤੀਨਿਧੀ ਵਿਨੋਦ ਮਲਹੋਤਰਾ ਵਲੋਂ ਹਾਲ ਹੀ ਵਿਚ ਦਰਜ ਕਰਵਾਈ ਗਈ ਐਫ.ਆਈ.ਆਰ. ਅਨੁਸਾਰ, ਅੰਕੁਸ਼ ਦੱਤਾ 603 ਦਿਨਾਂ ਤਕ ਹੋਟਲ ਵਿਚ ਰਿਹਾ, ਜਿਸ ’ਤੇ 58 ਲੱਖ ਰੁਪਏ ਦਾ ਖਰਚੇ ਆਇਆ, ਪਰ ਹੋਟਲ ਛੱਡਣ ਸਮੇਂ ਉਸ ਨੇ ਕੋਈ ਭੁਗਤਾਨ ਨਹੀਂ ਕੀਤਾ।

ਐਫ਼.ਆਈ.ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਹੋਟਲ ਦੇ ‘ਫਰੰਟ ਆਫਿਸ ਡਿਪਾਰਟਮੈਂਟ’ ਦੇ ਮੁਖੀ ਪ੍ਰੇਮ ਪ੍ਰਕਾਸ਼ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੱਤਾ ਨੂੰ ਲੰਬੇ ਸਮੇਂ ਤਕ ਹੋਟਲ ਵਿਚ ਰਹਿਣ ਦੀ ਇਜਾਜ਼ਤ ਦਿਤੀ। ਐਫ਼.ਆਈ.ਆਰ. ਅਨੁਸਾਰ, ਪ੍ਰਕਾਸ਼ ਨੂੰ ਹੋਟਲ ਦੇ ਕਮਰੇ ਦੇ ਕਿਰਾਏ ਦਾ ਫੈਸਲਾ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ ਅਤੇ ਉਸ ਨੂੰ ਮਹਿਮਾਨਾਂ ਦੇ ਬਕਾਇਆ ’ਤੇ ਨਜ਼ਰ ਰੱਖਣ ਵਾਲੇ ਹੋਟਲ ਦੇ ਕੰਪਿਊਟਰ ਸਿਸਟਮ ਤਕ ਪਹੁੰਚ ਸੀ।

ਇਹ ਵੀ ਪੜ੍ਹੋ: 21 ਜੂਨ ਨੂੰ 14960 ਮੈਗਾਵਾਟ ਦੀ ਹੁਣ ਤਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੀ.ਐਸ.ਪੀ.ਸੀ.ਐਲ ਨੇ ਕੀਤਾ ਪੂਰਾ: ਹਰਭਜਨ ਸਿੰਘ ਈ.ਟੀ.ਓ.

ਹੋਟਲ ਪ੍ਰਬੰਧਨ, ਨੂੰ ਸ਼ੱਕ ਹੈ ਕਿ ਪ੍ਰਕਾਸ਼ ਨੂੰ ਦੱਤਾ ਤੋਂ ਕੁਝ ਰਿਸ਼ਵਤ ਪ੍ਰਾਪਤ ਹੋਈ ਹੋਵੇਗੀ ਹੈ, ਜਿਸ ਨਾਲ ਉਹ ਮਹਿਮਾਨਾਂ ਦੇ ਵੇਰਵੇ ਰੱਖਣ ਵਾਲੇ ਸਾਫਟਵੇਅਰ ਸਿਸਟਮ ਨਾਲ ਛੇੜਛਾੜ ਕਰ ਕੇ ਉਸ ਨੂੰ ਹੋਟਲ ’ਚ ਜ਼ਿਆਦਾ ਦਿਨਾਂ ਤਕ ਰੁਕਣ ਵਿਚ ਮਦਦ ਕਰਨ ਲਈ ਸਹਿਮਤ ਹੋ ਗਿਆ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ, ‘‘ਅੰਕੁਸ਼ ਦੱਤਾ ਨੇ ਗ਼ਲਤ ਫਾਇਦਾ ਉਠਾਉਣ ਅਤੇ ਹੋਟਲ ਨੂੰ ਇਸ ਦੇ ਜਾਇਜ਼ ਕਿਰਾਏ ਤੋਂ ਵਾਂਝੇ ਕਰਨ ਦੇ ਉਦੇਸ਼ ਨਾਲ ਪ੍ਰੇਮ ਪ੍ਰਕਾਸ਼ ਸਮੇਤ ਕੁਝ ਜਾਣੂ ਅਤੇ ਅਣਪਛਾਤੇ ਹੋਟਲ ਮੁਲਾਜ਼ਮਾਂ ਨਾਲ ਇਕ ਅਪਰਾਧਿਕ ਸਾਜ਼ਿਸ਼ ਰਚੀ ਸੀ।’’

ਹੋਟਲ ਨੇ ਦਾਅਵਾ ਕੀਤਾ ਕਿ ਦੱਤਾ ਨੇ 30 ਮਈ 2019 ਨੂੰ ਇਕ ਰਾਤ ਲਈ ਹੋਟਲ ਵਿਚ ਕਮਰਾ ਬੁੱਕ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਦੱਤਾ ਨੇ 31 ਮਈ, 2019 ਨੂੰ ਹੋਟਲ ਛੱਡਣਾ ਸੀ, ਪਰ ਉਹ 22 ਜਨਵਰੀ, 2021 ਤਕ ਉੱਥੇ ਰਿਹਾ। ਹੋਟਲ ਨੇ ਦੋਸ਼ੀਆਂ ਵਿਰੁਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਖਾਤਿਆਂ ਨਾਲ ਛੇੜਛਾੜ ਕਰ ਕੇ ਭਰੋਸੇ ਦੀ ਉਲੰਘਣਾ, ਧੋਖਾਧੜੀ, ਧੋਖਾਧੜੀ ਅਤੇ ਜਾਅਲਸਾਜ਼ੀ ਦਾ ਅਪਰਾਧ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Location: India, Delhi

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement