ਮਰਦ-ਔਰਤ ਬਰਾਬਰੀ ਦੇ ਮਾਮਲੇ ’ਚ ਭਾਰਤ ਦਾ ਦੁਨੀਆਂ ’ਚ 127ਵਾਂ ਸਥਾਨ

By : KOMALJEET

Published : Jun 21, 2023, 6:55 pm IST
Updated : Jun 21, 2023, 6:55 pm IST
SHARE ARTICLE
representational Image
representational Image

ਪਿਛਲੇ ਸਾਲ ਦੇ ਮੁਕਾਬਲੇ ਹੋਇਆ ਅੱਠ ਦਰਜਿਆਂ ਦਾ ਸੁਧਾਰ

ਔਰਤਾਂ ਦੀ ਤਨਖ਼ਾਹ ਅਤੇ ਆਮਦਨ ਦੇ ਮਾਮਲੇ ’ਚ ਹੋਇਆ ਇਜ਼ਾਫ਼ਾ 
ਸੀਨੀਅਰ ਅਹੁਦਿਆਂ ਅਤੇ ਤਕਨੀਕੀ ਭੂਮਿਕਾਵਾਂ ’ਚ ਔਰਤਾਂ ਦੀ ਹਿੱਸੇਦਾਰੀ ਘਟੀ

ਆਇਸਲੈਂਡ ਲਗਾਤਾਰ 14ਵੇਂ ਸਾਲ ਦੁਨੀਆਂ ਦਾ ਸਭ ਤੋਂ ਵੱਧ ਲਿੰਗਕ ਬਰਾਬਰੀ ਵਾਲਾ ਦੇਸ਼ ਬਣਿਆ

ਨਵੀਂ ਦਿੱਲੀ: ਲਿੰਗਕ ਬਰਾਬਰੀ ਦੇ ਮਾਮਲੇ ’ਚ ਭਾਰਤ ਦਾ ਸਥਾਨ 146 ਦੇਸ਼ਾਂ ’ਚੋਂ 127ਵਾਂ ਹੋ ਗਿਆ ਹੈ। ਵਿਸ਼ਵ ਆਰਥਕ ਮੰਚ ਦੀ ਸਾਲਾਨਾ ਲਿੰਗਕ ਫ਼ਰਕ ਰੀਪੋਰਟ, 2023 ਅਨੁਸਾਰ ਭਾਰਤ ਦੀ ਸਥਿਤੀ ’ਚ ਪਿਛਲੇ ਸਾਲ ਮੁਕਾਬਲੇ ਅੱਠ ਦਰਜਿਆਂ ਦਾ ਸੁਧਾਰ ਹੋਇਆ ਹੈ। ਮੰਚ ਨੇ 2022 ਦੀ ਅਪਣੀ ਰੀਪੋਰਟ ’ਚ ਕੌਮਾਂਤਰੀ ਲਿੰਗਕ ਫ਼ਰਕ ਸੂਚਕ ਅੰਕ ’ਚ ਭਾਰਤ ਨੂੰ 146’ਚੋਂ 135ਵੇਂ ਸਥਾਨ ’ਤੇ ਰਖਿਆ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੀ ਵਾਰੀ ਭਾਰਤ ਦੀ ਸਥਿਤੀ ’ਚ 1.4 ਫ਼ੀ ਸਦੀ ਅੰਕਾਂ ਅਤੇ ਅੱਠ ਸਥਾਨਾਂ ਦਾ ਸੁਧਾਰ ਹੋਇਆ ਹੈ ਅਤੇ ਇਹ 2020 ਦੇ ਬਰਾਬਰੀ ਪੱਧਰ ਵਲ ਅੰਸ਼ਕ ਰੂਪ ’ਚ ਪਹੁੰਚਿਆ ਹੈ।

ਰੀਪੋਰਟ ਅਨੁਸਾਰ ਦੇਸ਼ ’ਚ ਸਿਖਿਆ ਦੇ ਸਾਰੇ ਪੱਧਰਾਂ ’ਤੇ ਰਜਿਸਟਰੇਸ਼ਨ ’ਚ ਬਰਾਬਰੀ ਪ੍ਰਾਪਤ ਕੀਤੀ ਗਈ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੇ ਅਪਣੇ 64.3 ਫ਼ੀ ਸਦੀ ਲਿੰਗਕ ਫ਼ਰਕ ਨੂੰ ਖ਼ਤਮ ਕਰ ਦਿਤਾ ਹੈ। ਹਾਲਾਂਕਿ, ਇਸ ’ਚ ਦਸਿਆ ਗਿਆ ਹੈ ਕਿ ਆਰਥਕ ਸਹਿਭਾਗਿਤਾ ਅਤੇ ਮੌਕਿਆਂ ਨੂੰ ਲੈ ਕੇ ਭਾਰਤ ਸਿਰਫ਼ 36.7 ਫ਼ੀ ਸਦੀ ਬਰਾਬਰੀ ਦੇ ਪੱਧਰ ’ਤੇ ਪਹੁੰਚਿਆ ਹੈ।

ਇਹ ਵੀ ਪੜ੍ਹੋ:  ਰਾਜਸਥਾਨ : ਦਲਿਤ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ, ਕਤਲ ਦੇ ਮਾਮਲੇ ’ਚ ਦੋ ਪੁਲਿਸ ਵਾਲੇ ਮੁਅੱਤਲ

ਇਸ ਸੂਚਕ ਅੰਕ ’ਚ ਭਾਰਤ ਦੇ ਗੁਆਂਢੀ ਦੇਸ਼ਾਂ ’ਚ ਪਾਕਿਸਤਾਨ ਦਾ ਸਥਾਨ 142ਵਾਂ ਹੈ, ਜਦਕਿ ਬੰਗਲਾਦੇਸ਼ ਦਾ 59ਵਾਂ, ਚੀਨ ਦਾ 107ਵਾਂ, ਨੇਪਾਲ ਦਾ 116ਵਾਂ, ਸ੍ਰੀਲੰਕਾ ਦਾ 115ਵਾਂ ਅਤੇ ਭੂਟਾਨ ਦਾ 103ਵਾਂ ਸਥਾਨ ਹੈ। ਆਇਸਲੈਂਡ ਲਗਾਤਾਰ 14ਵੇਂ ਸਾਲ ਦੁਨੀਆ ਦਾ ਸਭ ਤੋਂ ਵੱਧ ਲਿੰਗਕ ਬਰਾਬਰੀ ਵਾਲਾ ਦੇਸ਼ ਬਣਿਆ ਹੋਇਆ ਹੈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਜਿੱਥੇ ਔਰਤਾਂ ਦੀ ਤਨਖ਼ਾਹ ਅਤੇ ਆਮਦਨ ਦੇ ਮਾਮਲੇ ’ਚ ਥੋੜ੍ਹਾ ਵਾਧਾ ਹੋਇਆ ਉਥੇ ਸੀਨੀਅਰ ਅਹੁਦਿਆਂ ਅਤੇ ਤਕਨੀਕੀ ਭੂਮਿਕਾਵਾਂ ’ਚ ਔਰਤਾਂ ਦੀ ਭਾਗੀਦਾਰੀ ਪਿਛਲੀ ਰੀਪੋਰਟ ਤੋਂ ਬਾਅਦ ਮਾਮੂਲੀ ਘੱਟ ਹੋਈ ਹੈ। ਸਿਆਸੀ ਮਜ਼ਬੂਤੀਕਰਨ ’ਤੇ, ਭਾਰਤ ਨੇ 25.3 ਫ਼ੀ ਸਦੀ ਬਰਾਬਰੀ ਹਾਸਲ ਕੀਤੀ ਹੈ, ਜਿਸ ’ਚ ਸੰਸਦ ਮੈਂਬਰਾਂ ’ਚ 15.1 ਔਰਤਾਂ ਹਨ। ਇਹ 2006 ’ਚ ਆਈ ਪਹਿਲੀ ਰੀਪੋਰਟ ਤੋਂ ਬਾਅਦ ਤੋਂ ਦੇਸ਼ ’ਚ ਔਰਤ ਸੰਸਦ ਮੈਂਬਰਾਂ ਦੀ ਸਭ ਤੋਂ ਵੱਧ ਗਿਣਤੀ ਹੈ। 

Location: India, Delhi

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement