ਹੁਣ ਦੇਸ਼ 'ਚ ਚੱਲਣਗੀਆਂ ਫਲੈਕਸ ਇੰਜਣ ਵਾਲੀਆਂ ਗੱਡੀਆਂ : ਨਿਤਿਨ ਗਡਕਰੀ
Published : Jun 21, 2023, 11:14 am IST
Updated : Jun 21, 2023, 11:14 am IST
SHARE ARTICLE
Nitin Gadkari
Nitin Gadkari

ਜੇਕਰ ਉਹ ਐਥਨਾਲ, ਹਾਈਡ੍ਰੋਜਨ ਤੇ ਸੀਐੱਨਜੀ ਬਣਾਉਣਗੇ ਤਾਂ ਇਸ ਨਾਲ ਇੰਪੋਰਟ 'ਚ ਖ਼ਰਚ ਕੀਤੇ ਜਾ ਰਹੇ 16 ਲੱਖ ਕਰੋੜ 'ਚੋਂ 10 ਲੱਖ ਕਰੋੜ ਵੀ ਕਿਸਾਨਾਂ ਦੀ ਜੇਬ 'ਚ ਆਉਣਗੇ

ਕਰਨਾਲ : ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ 'ਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਹੁਣ ਦੇਸ਼ 'ਚ ਫਲੈਕਸ ਇੰਜਣ ਦੀਆਂ ਗੱਡੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਹੜੀਆਂ ਐਥਨਾਲ ਨਾਲ ਚੱਲਦੀਆਂ ਹਨ। ਮਾਈਲੇਜ 'ਤੇ ਵਿਚਾਰ ਕੀਤਾ ਜਾਵੇਗਾ ਤਾਂ ਪੈਟਰੋਲ ਦਾ ਭਾਅ 15 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।

ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਐਥਨਾਲ ਪੰਪ ਲਗਵਾਉਣਾ ਸ਼ੁਰੂ ਕਰੇਗੀ। ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਹੁਣ ਉਹ ਊਰਜਾ ਦਾਤਾ ਬਣਨਗੇ। ਕਿਸਾਨ ਗੰਨਾ, ਚੌਲ ਤੇ ਕਣਕ ਦੇ ਨਾਲ ਐਨਰਜੀ ਕਾਪ ਲਗਾਉਣ। ਜੇਕਰ ਉਹ ਐਥਨਾਲ, ਹਾਈਡ੍ਰੋਜਨ ਤੇ ਸੀਐੱਨਜੀ ਬਣਾਉਣਗੇ ਤਾਂ ਇਸ ਨਾਲ ਇੰਪੋਰਟ 'ਚ ਖ਼ਰਚ ਕੀਤੇ ਜਾ ਰਹੇ 16 ਲੱਖ ਕਰੋੜ 'ਚੋਂ 10 ਲੱਖ ਕਰੋੜ ਵੀ ਕਿਸਾਨਾਂ ਦੀ ਜੇਬ 'ਚ ਆਉਣਗੇ। ਇਸ ਨਾਲ ਕਿਸਾਨ ਖ਼ੁਸ਼ਹਾਲ ਹੋਵੇਗਾ।

ਗਡਕਰੀ ਨੇ ਕਿਹਾ ਕਿ ਪਾਨੀਪਤ 'ਚ ਇੰਡੀਅਨ ਆਇਲ ਨੇ ਪਰਾਲੀ ਤੋਂ ਇਕ ਲੱਖ ਟਨ ਬਾਇਓ ਐਥਨਾਲ ਤੇ 150 ਟਨ ਬਾਇਓ ਬਿਟੂਮਨ (ਕੋਲਤਾਰ) ਬਣਾਉਣ ਦੀ ਇੰਡਸਟਰੀ ਸ਼ੁਰੂ ਕੀਤੀ। ਛੇਤੀ ਹੀ ਕੋਲਤਾਰ ਦੀ ਥਾਂ ਬਾਇਓ ਏਵੀਏਸ਼ਨ ਫਿਊਲ ਬਣਾਉਣ ਵਾਲੇ ਹਨ। ਹਵਾਈ ਜਹਾਜ਼ 'ਚ ਦੋ ਫ਼ੀਸਦੀ ਬਾਇਓ ਏਵੀਏਸ਼ਨ ਫਿਊਲ ਪਾਉਣ ਦਾ ਕਾਨੂੰਨ ਬਣਿਆ ਹੈ। ਕਿਸਾਨ ਦੀ ਗਰੀਬੀ ਕਣਕ, ਚੌਲ ਤੇ ਗੰਨਾ ਉਤਪਾਦਨ ਨਾਲ ਦੂਰ ਨਹੀਂ ਹੋਵੇਗੀ ਸਗੋਂ ਹੁਣ ਉਸ ਨੂੰ ਊਰਜਾਦਾਤਾ ਬਣਨਾ ਪਵੇਗਾ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement